ਲਾਲਾ ਜਗਤ ਨਰਾਇਣ ਡੀ ਏ ਵੀ ਪਬਲਿਕ ਸਕੂਲ ‘ਚ ਵਿਸਾਖੀ,ਡਾ.ਭੀਮ ਰਾਉ ਅੰਬੇਦਕਰ ਤੇ ਮਹਾਂਵੀਰ ਜੈਯੰਤੀ ਬਹੁਤ ਉਤਸ਼ਾਹਤ ਨਾਲ ਮਨਾਈ
ਗੜ੍ਹਦੀਵਾਲਾ 12 ਅਪ੍ਰੈਲ (ਚੌਧਰੀ) : ਅੱਜ ਲਾਲਾ ਜਗਤ ਨਰਾਇਣ ਡੀ. ਏ. ਵੀ ਪਬਲਿਕ ਸਕੂਲ ਗੜਦੀਵਾਲਾ ਵਿੱਚ ਪ੍ਰਿੰਸੀਪਲ ਡਾ. ਅਮਿਤ ਨਾਗਬਾਨ ਦੀ ਦੇਖ – ਰੇਖ ਹੇਠ ਵਿਸਾਖੀ ਦੇ ਤਿਉਹਾਰ ਨੂੰਮਨਾਉਂਦੇ ਹੋਏ,ਅੱਠਵੀਂ ਜਮਾਤ ਦੀ ਵਿਦਿਆਰਥਣ ਹਰਸ਼ਿਤਾ ਰਾਣਾ, ਜਸਪ੍ਰੀਤ ਕੌਰ ਅਤੇ ਸਤਵੀਂ ਜਮਾਤ ਦੀ ਵਿਦਿਆਰਥਣ ਕਨਿਕਾ ਅਤੇ ਪੰਜਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ ਨੇ ਪੰਜਾਬੀ ਲੋਕ ਗੀਤ ਉੱਤੇ ਨਾਚ ਪੇਸ਼ ਕੀਤਾ। ਇਸ ਮੌਕੇ ਅਠਵੀਂ ਜਮਾਤ ਦੀ ਵਿਦਿਆਰਥਣ ਹਰਸ਼ਿਤਾ ਨੇ ਡਾ ਭੀਮ ਰਾਓ ਅੰਬੇਦਕਰ ਜੀ ਦੀ ਜੀਵਨੀ ਤੇ ਪ੍ਰਕਾਸ਼ ਪਾਇਆ ਅਤੇ ਵਿਦਿਆਰਥਣ ਪਾਇਲ ਨੇ ਭਗਵਾਨ ਮਹਾਂਵੀਰ ਜੀ ਦੇ ਜੀਵਨ ਤੇ ਪ੍ਰਕਾਸ਼ ਪਾਇਆ। ਇਸ ਮੌਕੇ ਪ੍ਰਿੰਸੀਪਲ ਡਾ ਅਮਿਤ ਨਾਗਬਾਨ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸਾਖੀ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਸਖਤ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ।








