ਟਾਂਡਾ ਉੜਮੁੜ / ਦਸੂਹਾ,25 ਨਵੰਬਰ (ਚੌਧਰੀ ) ਬੁੱਧਵਾਰ ਰਾਤ ਵਕਤ ਕਰੀਬ ਦਸ ਵਜੇ ਇੱਕ ਬੇਕਾਬੂ ਆਲਟੋ ਕਾਰ ਛੱਪੜ ਵਿੱਚ ਡਿੱਗ ਪਈ। ਜਿਸ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਕਿਸੇ ਤਰ੍ਹਾਂ ਛੱਪੜ ਵਿੱਚੋਂ ਬਾਹਰ ਨਿਕਲਣ ਵਿੱਚ ਸਫਲ ਹੋ ਗਿਆ । ਛੱਪੜ ਚੋਂ ਬਚ ਕੇ ਬਾਹਰ ਨਿਕਲਣ ਵਾਲੇ ਵਿਅਕਤੀ ਨੂੰ ਸਥਾਨਕ ਲੋਕਾਂ ਵਲੋਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ। ਮ੍ਰਿਤਕ ਦੀ ਪਛਾਣ ਹਿਮਾਸ਼ੂ ਉਰਫ ਨੱਨੀ ਪੁੱਤਰ ਕਮਲ ਕੁਮਾਰ ਵਾਸੀ ਉੜਮੁੜ ਟਾਂਡਾ ਵਜੋਂ ਹੋਈ।ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਿਮਾਸ਼ੂ ਆਪਣੇ ਦੋਸਤ ਹਰਮਨ ਸੈਣੀ ਪੁੱਤਰ ਤਰਲੋਕ ਹਾਲ ਵਾਸੀ ਢਡਿਆਲਾ ਨਾਲ ਕਿਸੇ ਘਰੇਲੂ ਕੰਮਕਾਜ ਲਈ ਬੁੱਧਵਾਰ ਸ਼ਾਮ ਆਪਣੀ ਆਲਟੋ ਕਾਰ ਤੇ ਸਵਾਰ ਹੋ ਕੇ ਜਲੰਧਰ ਗਿਆ ਸੀ । ਜਦੋਂ ਉਹ ਦੇਰ ਰਾਤ ਜਲੰਧਰ ਤੋਂ ਟਾਂਡਾ ਵਾਪਸ ਆ ਰਹੇ ਸਨ ਤਾਂ ਹਰਮਨ ਨੇ ਹਿਮਾਸ਼ੂ ਨੂੰ ਕਿਹਾ ਕਿ ਉਹ ਉਸਨੂੰ ਪਿੰਡ ਢਡਿਆਲਾ ਸਹੁਰਿਆਂ ਦੇ ਘਰ ਛੱਡ ਦੇਵੇ। ਉਸ ਵੇਲੇ ਕਾਰ ਹਿਮਾਸ਼ੂ ਚਲਾ ਰਿਹਾ ਸੀ।ਜਦੋਂ ਉਹ ਵਕਤ ਕਰੀਬ ਪੌਣੇ ਦਸ/10 ਵਜੇ ਪਿੰਡ ਢਡਿਆਲਾ ਨਜ਼ਦੀਕ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਪਿੰਡ ਦੇ ਛੱਪੜ ਵਿੱਚ ਜਾ ਡਿੱਗੀ । ਹਿਮਾਸ਼ੂ ਤੇ ਹਰਮਨ ਛੱਪੜ ਚੋਂ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ,ਪਰ ਹਿਮਾਸ਼ੂ ਛੱਪੜ ਦੇ ਪਾਣੀ ਵਿੱਚ ਡੁੱਬ ਗਿਆ ਤੇ ਹਰਮਨ ਕਿਸੇ ਤਰ੍ਹਾਂ ਪਾਣੀ ਚੋਂ ਬਾਹਰ ਨਿਕਲ ਆਇਆ । ਹਰਮਨ ਨੇ ਪਿੰਡ ਢਡਿਆਲਾ ਪਹੁੰਚ ਪਿੰਡ ਵਾਸੀਆਂ ਨੂੰ ਇਕੱਠਾ ਕਰਕੇ ਛੱਪੜ ਤੇ ਲਿਆਂਦਾ।ਪਿੰਡ ਵਾਸੀਆਂ ਵਲੋਂ ਜੇਸੀਬੀ ਦੀ ਮੱਦਦ ਨਾਲ ਕਾਰ ਬਾਹਰ ਕੱਢੀ ਗਈ,ਪਰ ਰਾਤ 2 ਵਜੇ ਤੱਕ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਹਿਮਾਸ਼ੂ ਦਾ ਕੋਈ ਪਤਾ ਨਾ ਲੱਗਾ।ਵੀਰਵਾਰ ਸਵੇਰੇ ਤਹਿਸੀਲ ਪ੍ਰਸ਼ਾਸਨ ਦੀ ਮੱਦਦ ਨਾਲ ਗੋਤਾਖੋਰਾਂ ਸੱਦੇ ਗਏ। ਗੋਤਾਖੋਰਾਂ ਵਲੋਂ ਲੰਮੀ ਕੋਸ਼ਿਸ਼ ਕਰਨ ਤੋਂ ਬਾਅਦ ਹਿਮਾਸ਼ੂ ਦੀ ਲਾਸ਼ ਨੂੰ ਛੱਪੜ ਚੋਂ ਬਾਹਰ ਕੱਢਿਆ ਗਿਆ। ਟਾਂਡਾ ਪੁਲਿਸ ਵਲੋਂ ਮੌਕੇ ਤੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
BAD NEWS.. ਟਾਂਡਾ : ਛੱਪੜ ਵਿੱਚ ਕਾਰ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ
- Post published:November 25, 2021