Prime Punjab Times

Latest news
ਬੋਰਵੈੱਲ ਚ ਡਿੱਗੇ 3 ਸਾਲਾਂ ਬੱਚੇ ਨੂੰ ਸਹੀ ਸਲਾਮਤ ਰਾਹਤ ਕਾਰਜ ਟੀਮਾਂ ਨੇ ਕੱਢਿਆ ਬਾਹਰ ਹੁਸ਼ਿਆਰਪੁਰ 'ਚ 3 ਸਾਲਾਂ ਬੱਚਾ ਬੋਰਵੈੱਲ ਡਿੱਗਿਆ ,ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ पंजाब में मैरिट लिस्ट में 14 वां स्थान हासिल करने वाली छात्रा दपनीश कौर को कमेटी मैंबरों व समूह स्टा... ਬਲਾਕ ਟਾਂਡਾ - 2 ਤੋਂ ਸੀਐਚਟੀ ਗੁਰਪ੍ਰੀਤ ਸਿੰਘ ਸਮੇਤ ਸੂਬੇ ਦੇ 72 ਅਧਿਆਪਕ ਫਿਨਲੈਂਡ 'ਚ ਐਜ਼ੂਕੇਸ਼ਨਲ ਟ੍ਰੇਨਿੰਗ ਲਈ ਚੁਣ... KRKDAV सीनियर सेकेंडरी स्कूल में दसवीं कक्षा का नतीजा शतप्रतिशत रहा  ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧੁੱਗਾ ਕਲਾਂ +2 ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਵਲੋਂ ਅਚਨਚੇਤ ਚੈਕਿੰਗ KMS ਕਾਲਜ ਵਿਖੇ ਜਨਗਣਨਾ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ – ਪ੍ਰਿੰਸੀਪਲ ਡਾ. ਮਾਨਵ ਸੈਣੀ ਲਾਇਸੈਂਸੀ ਹਥਿਆਰਾਂ ਨੂੰ ਜਨਤਕ ਤੌਰ ’ਤੇ ਨਾਲ ਲਿਜਾਣ ’ਤੇ 30 ਮਈ ਤੱਕ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਸੀ.ਐਚ.ਸੀ ਭੂੰਗਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਨਰਸਿੰਗ ਦਿਵਸ
ADVERTISEMENT
You are currently viewing ਬੀ ਐਡ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਨਾ ਦੇਣ ਦੇ ਵਿਰੋਧ ਚ ਰੋੜ ਤੇ ਕੀਤਾ ਚੱਕਾ ਜਾਮ 

ਬੀ ਐਡ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਨਾ ਦੇਣ ਦੇ ਵਿਰੋਧ ਚ ਰੋੜ ਤੇ ਕੀਤਾ ਚੱਕਾ ਜਾਮ 

ਗੜ੍ਹਦੀਵਾਲਾ (PPT NEWS) 

16 ਫਰਵਰੀ : ਗੁਰੂ ਨਾਨਕ ਇੰਸਟੀਚਿਊਟ ਆਫ ਟੈਕਨਾਲੋਜੀ ਡਲੇਵਾਲ (ਹੁਸ਼ਿਆਰਪੁਰ )ਦੇ ਬੀ ਐਡ ਦੇ ਵਿਦਿਆਰਥੀਆਂ ਵਲੋਂ ਕਾਲਜ ਵਿੱਚ ਪੜ੍ਹਾਈ ਕਰਦਿਆਂ ਸਾਰਾ ਸਾਲ ਬੀਤ ਗਿਆ ਆਖਿਰ ਵਿਚ ਜਦੋਂ ਮੈਨੇਜਮੈਂਟ ਨੇ ਕਿਹਾ ਕਿ ਤੁਹਾਡੇ ਦਾਖਲੇ ਨਹੀਂ ਗਏ ਤੁਸੀਂ ਇਮਤਿਹਾਨ ਨਹੀਂ ਦੇ ਸਕਦੇ। ਇਸ ਦੇ ਵਿਰੋਧ ਵਿੱਚ ਡਲੇਵਾਲ ਕਾਲਜ ਦੇ ਬੀ ਐਡ ਵਿਦਿਆਰਥੀਆਂ ਨੇ ਕਾਲਜ ਦੇ ਗੇਟ ਅੱਗੇ ਹੁਸ਼ਿਆਰਪੁਰ ਦਸੂਹਾ ਰੋਡ ਤੇ ਕੁਝ ਸਮੇਂ ਲਈ ਧਰਨਾ ਲੱਗਾ ਦਿੱਤਾ ।

ਇਸ ਸਬੰਧੀ ਹਰਮਨ ਕੌਰ ,ਮਨਦੀਪ ਕੌਰ ਧਾਲੀਵਾਲ ਪਿੰਕੀ ਰਾਣੀ ਮਨਿੰਦਰ ਸਿੰਘ ਨਸੀਬ ਸਿੰਘ ਰਣਜੋਧ ਸਿੰਘ  ਕੁਮਾਰ ਕਿਰਪਾਨ  ਬਲਵਿੰਦਰ ਕੌਰ ,ਰੂਬੀ ,ਅਨਾਕਸੀ ,ਸੇਖਾ ਚੌਧਰੀ  ਪਲ ਵੀ , ਬ੍ਰਿਤੀ, ਪਰਮਜੀਤ ਕੌਰ, ਪਲਵੀ ਅੰਜਲੀ ਸ਼ਰਮਾ ਬਲਵਿੰਦਰ ਕੌਰ ,ਰਣਬੀਰ ਕੌਰ, ਅਨੀਮੀਆ ਆਦਿ ਨੇ ਕਿਹਾ ਕਿ ਇਸ ਕਾਲਜ ਚ ਬੀ ਐਡ ਦੇ 56 ਪਲੱਸ ਵਿਦਿਆਰਥੀਆਂ ਚੋਂ 24 ਵਿਦਿਆਰਥੀ ਨੂੰ ਸਾਲ ਪੜ੍ਹਾਈ ਕਰਵਾਕੇ ਬਿਨਾਂ ਇਮਤਿਹਾਨ ਦਿਤੇ ਕਾਲਜ ਮੈਨੇਜਮੈਂਟ ਵਲੋਂ ਘਰ ਵੱਲ ਨੂੰ ਤੋਰ ਦਿੱਤਾ ਗਿਆ ਹੈ । ਉਪਰੋਕਤ ਵਿਦਿਆਰਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਈ ਵਾਰ ਮੈਨੇਜਮੈਂਟ ਨਾਲ ਗੱਲਬਾਤ ਕਰਨ ਲਈ ਕੋਸ਼ਿਸ਼ ਕੀਤੀ ਪਰ ਉਹ ਹਮੇਸ਼ਾ ਟਾਲ-ਮਟੋਲ ਵਾਲੀ ਨੀਤੀ ਅਪਨਾਉੰਦੇ ਰਹੇ ।ਅੱਜ ਸਾਨੂੰ ਇਨਸਾਫ ਲੈਣ ਲਈ ਔਖੇ ਹੋ ਕੇ ਹੁਸ਼ਿਆਰਪੁਰ ਦਸੂਹਾ ਰੋੜ ਤੇ ਜਾਮ ਲਗਾਉਣਾ ਪਿਆ। ਰੋੜ ਜਾਮ ਦੀ ਭਿਣਕ ਲਗਦੇ ਹੀ ਥਾਣਾ ਹਰਿਆਣਾ ਪੁਲਸ ਮੁਲਾਜਮ, ਸੀ ਆਈ ਡੀ ਮੁਲਾਜਮ ਤੇ ਕਾਲਜ ਦੇ ਚੇਅਰਮੈਨ ਇੰਜੀਨੀਅਰ ਪਰਮਜੀਤ ਸਿੰਘ ਵੀ ਮੌਕੇ ਤੇ ਪਹੁੰਚ ਗਏ ।ਵਿਦਿਆਰਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਲਜ ਨੇ ਮੈਨੇਜਮੈਂਟ ਕੋਟੇ ਅੰਦਰ ਸਾਨੂੰ ਸੌ ਤੋਂ ਵੱਧ ਭਰਤੀ ਕਰ ਲਿਆ ਸੀ ਜਦ ਕਿ ਇਨ੍ਹਾਂ ਦੇ ਮੈਨੇਜਮੈਂਟ ਕੋਟੇ ਦੀ ਗਿਣਤੀ ਘੱਟ ਸੀ ।ਅਸੀਂ ਕਾਲਜ ਦੀਆਂ ਸਾਰੀਆਂ ਗਤੀਵਿਧੀਆਂ ਕਰਦੇ ਰਹੇ ਪਰ ਹੁਣ ਜਦੋਂ ਅਸੀਂ ਇੱਥੇ ਇਮਤਿਹਾਨ ਦੇਣ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਮੈਨੇਜਮੈਂਟ ਵਾਲੇ ਕਹਿੰਦੇ ਕਹਿੰਦੇ ਹਨ ਕਿ ਤੁਹਾਡੇ ਦਾਖਲੇ ਹੀ ਨਹੀਂ ਗਏ।ਇਸ ਮੌਕੇ ਵਿਦਿਆਰਥੀਆਂ ਨੇ ਜੋਰਦਾਰ ਮੰਗ ਕੀਤੀ ਕਿ ਸਾਡੇ ਨਾਲ ਸਕੂਲ ਦੀ ਮੈਨੇਜਮੇਂਟ ਨੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਸਾਡੇ ਪੇਪਰ ਲਏ ਜਾਣ ਤਾਂ ਕਿ ਸਾਡਾ ਪੂਰਾ ਸਾਲ ਤੇ ਪੈਸਾ ਬਰਬਾਦ ਨਾ ਹੋਵੇ ।ਮੈਨੇਜਮੈਂਟ ਨਾਲ ਆਖਰ ਵਿੱਚ ਗੱਲ ਕਰਦਿਆਂ ਮੈਨੇਜਮੈਂਟ ਨੇ ਗੱਲ ਮੰਨੀ ਹੈ ਅਸੀਂ ਚੰਡੀਗੜ੍ਹ ਜਾ ਕੇ   ਗੱਲਬਾਤ ਕਰਕੇ ਬੁੱਧਵਾਰ ਤੱਕ ਤੁਹਾਨੂੰ ਇਹ ਸਭ ਕੁੱਝ ਦੱਸਾਂਗੇ ਕਿ ਤੁਸੀਂ ਪੇਪਰ ਦੇ ਸਕਦੇ ਹੋ ਜਾਂ ਨਹੀਂ ।ਉਸ ਤੋਂ ਬਾਅਦ ਵਿਦਿਆਰਥੀਆਂ ਨੇ ਰੋੜ ਤੋਂ ਧਰਨਾ ਚੁੱਕ ਲਿਆ।

error: copy content is like crime its probhihated