ਦਸੂਹਾ 20 ਮਾਰਚ (ਚੌਧਰੀ)
: ਧਾਰਾ 307 ‘ਚ ਲੋੜੀਂਦੇ ਨੌਜਵਾਨ ਨੂੰ ਨਸ਼ੀਲੇ ਟੀਕਿਆਂ ਅਤੇ ਤੇਜਧਾਰ ਹਥਿਆਰ ਸਮੇਤ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ ।
ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸੁਰਿੰਦਰ ਲਾਂਬਾ ਆਈ ਪੀ ਐਸ ਨੇ ਜਿਲ੍ਹੇ ਅੰਦਰ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਸਿੰਘ ਬਾਹੀਆ ਪੀਪੀਐਸ,ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਸੁਪਰਵੀਜਨ ਅਧੀਨ ਜਗਦੀਸ਼ ਰਾਜ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਦੀ ਨਿਗਰਾਨੀ ਹੇਠ, ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ।
ਜਦੋ ਸਬ ਇੰਸਪੈਕਟਰ ਹਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਟੀ- ਪੁਆਇੰਟ ਹਾਜੀਪੁਰ ਚੋਂਕ ਦਸੂਹਾ ਤੋ ਮੇਨ ਰੋਡ ਪਿੰਡ ਉਮਾਨ ਸ਼ਹੀਦ ਉੱਚੀ ਬੱਸੀ ਆਦਿ ਨੂੰ ਜਾ ਰਿਹਾ ਸੀ ਤਾ ਜਦ ਪੁਲਿਸ ਪਾਰਟੀ ਪਿੰਡ ਉਮਾਨ ਸਹੀਦ ਗੇਟ ਸਾਹਮਣੇ ਪੁੱਜੀ ਤਾ ਸਾਹਮਣੇ ਤੋ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯੱਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤੇ ਜਿਸਨੇ ਦੇਖਦੇ ਦੇਖਦੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ਵਿੱਚੋ ਇੱਕ ਮੋਮੀ ਲਿਫਾਫਾ ਵਜਨਦਾਰ ਜਮੀਨ ਪਰ ਸੁੱਟ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ।ਜਿਸ ਨੇ ਆਪਣਾ ਨਾਮ ਸ਼ੁਭਮ ਕੁਮਾਰ ਉਰਫ ਘੁੱਗੀ ਪੁੱਤਰ ਸ਼ਸ਼ੀ ਭੂਸ਼ਣ ਵਾਸੀ ਵਾਰਡ ਨੰਬਰ 12 ਕੈਥਾਂ ਮੁਹੱਲਾ ਦਸੂਹਾ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਦੱਸਿਆ । ਜਿਸ ਨੇ ਪੁੱਛਣ ਤੇ ਦੱਸਿਆ ਕਿ ਮੋਮੀ ਲਿਫਾਢੇ ਵਿੱਚ ਨਸ਼ੀਲੇ ਟੀਕੇ ਹਨ । ਜੋ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 09 ਟੀਕੇ ਮਾਰਕਾ Buprenorphine injection ip 2 ML ਬ੍ਰਾਮਦ ਹੋਏ । ਜਿਸ ਤੇ ਸ਼ੁਭਮ ਕੁਮਾਰ ਉਰਫ ਘੁੱਗੀ ਉਕਤ ਤੇ ਮੁੱਕਦਮਾ ਨੰਬਰ 60 ਮਿਤੀ 19-03-2024 ਅ/ਧ 22-61-85 NDPS Act ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਗਿਆ ਹੈ ।ਦੋਸ਼ੀ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕ ਬਾਰੇ ਪਤਾਜੋਈ ਕੀਤੀ ਜਾ ਰਹੀ ਹੈ। ਜੋ ਦੋਰਾਨੇ ਤਫਤੀਸ਼ ਪਾਇਆ ਗਿਆ ਹੈ ਕਿ ਉਕਤ ਦੋਸ਼ੀ ਮੁਕੱਦਮਾ ਨੰਬਰ 37 ਮਿਤੀ 15-02-24 ਅ/ਧ 307,148,149, 506, 120-B IPC, 25(6)& 27 Arms Act ਥਾਣਾ ਦਸੂਹਾ ਮੁਕੱਦਮਾ ਨੰਬਰ 45 ਮਿਤੀ 20-02-2024 ਅ/ਧ 307,353,186 ਅਤੇ 27/25-54-59 Arms Act ਥਾਣਾ ਦਸੂਹਾ ਵਿੱਚ ਵੀ ਲੋੜੀਂਦਾ ਸੀ । ਜੋ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਮੁੱਕਦਮਾ ਦੀ ਤਫਤੀਸ਼ ਜਾਰੀ ਹੈ।