ਗੜ੍ਹਦੀਵਾਲਾ, 20 ਮਾਰਚ (ਚੌਧਰੀ )
: ਮੋਨੀ ਬਾਬਾ ਪ੍ਰਚੀਨ ਸ਼ਿਵ ਮੰਦਰ ਪਿੰਡ ਕੋਈ ਵਿਖੇ ਸਵ:ਲਾਲਾ ਮਹਾਰਾਜ ਕਿਸ਼ਨ ਅਗਰਵਾਲ ਗੜ੍ਹਦੀਵਾਲਾ ਦੇ ਪਰਿਵਾਰ ਵੱਲੋਂ ਸਲਾਨਾ ਭੰਡਾਰਾ 24 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਗੜ੍ਹਦੀਵਾਲਾ ਵਿਖੇ ਮੋਹਤਵਾਰ ਵਿਅਕਤੀਆਂ ਨਾਲ ਮੀਟਿੰਗ ਕਰਦੇ ਹੋਏ ਸਵ: ਵਿਜੈ ਅਗਰਵਾਲ ਦੇ ਪੁਤਰ ਭਾਜਪਾ ਆਗੂ ਈਸ਼ੂ ਗੁਪਤਾ ਨੇ ਦੱਸਿਆ ਕਿ 24 ਮਾਰਚ ਨੂੰ ਸਵੇਰੇ 9 ਵਜੋਂ ਹਵਨ ਯੱਗ,ਉਪਰੰਤ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਸ਼ਿਵ ਮਹਿੰਮਾ ਦਾ ਗੁਣਗਾਨ ਕੀਤਾ ਜਾਵੇਗਾ। ਦੁਪਹਿਰ 1 ਵਜੇ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਹਾਜ਼ਰੀ ਭਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਭੰਡਾਰੇ ਸਬੰਧੀ ਸਾਰੀਆਂ ਤਿਆਰੀਆ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਅਵਿਨਾਸ਼ ਧੁੱਗਾ, ਰਾਜੂ ਗੁਪਤਾ , ਵਿਵੇਕ ਗੁਪਤਾ, ਗੁਰਪ੍ਰੀਤ ਸਿੰਘ, ਅਮਨ ਕੁਮਾਰ, ਸੰਦੀਪ ਕੁਮਾਰ, ਸਾਹਿਲ, ਅਸ਼ੋਕ ਠਾਕੁਰ, ਮਨੁ, ਅਮਨ, ਭੱਲਾ ਹਾਜ਼ਰ ਸਨ।
ਫੋਟੋ ਕੈਪਸਨ : ਭੰਡਾਰੇ ਸਬੰਧੀ ਜਾਣਕਾਰੀ ਦਿੰਦੇ ਹੋਏ ਈਸ਼ੂ ਗੁਪਤਾ, ਅਵਿਨਾਸ਼ ਧੁੱਗਾ, ਰਾਜੂ ਗੁਪਤਾ, ਵਿਵੇਕ ਗੁਪਤਾ ਤੇ ਹੋਰ।