ਹੁਸ਼ਿਆਰਪੁਰ 21 ਮਾਰਚ ( ਤਰਸੇਮ ਦੀਵਾਨਾ )
ਐਸ ਕਮਿਸ਼ਨ ਦਾ ਚਾਰਜ ਜਨਰਲ ਕੈਟਾਗਰੀ ਅਧਿਕਾਰੀ ਨੂੰ ਸੰਭਾਲ ਕੇ ਸਰਕਾਰ ਨੇ ਲੋਕਤੰਤਰ ਦੀ ਹੱਤਿਆ ਕੀਤੀ : ਬੀਰਪਾਲ,ਨੇਕੂ,ਹੈਪੀ
: ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫ਼ਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ,ਨੇਕੂ ਅਜਨੋਹਾ ਨੇ ਵਿਸ਼ੇਸ ਤੌਰ ਸਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆ ਫੋਰਸ ਦੇ ਆਗੂਆ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਖਾਲੀ ਪਏ ਐਸ ਕਮਿਸ਼ਨ ਚੇਅਰਮੈਨ ਦਾ ਚਾਰਜ ਜਨਰਲ ਕੈਟਾਗਰੀ ਦੇ ਅਧਿਕਾਰੀ ਨੂੰ ਸੰਭਾਲ ਕੇ ਪੰਜਾਬ ਸਰਕਾਰ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ। ਪਿਛਲੇ ਦੋ ਸਾਲ ਤੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਸਰਕਾਰ ਵਲੋੰ ਨਿਯੁਕਤ ਨਹੀਂ ਕੀਤਾ ਗਿਆ, ਜਿਸ ਕਾਰਨ ਅਨੁਸੂਚਿਤ ਜਾਤੀ ਵਰਗ ਨਾਲ ਧੱਕੇਸ਼ਾਹੀ, ਜਾਤੀ ਵਿਤਕਰਾ,ਅਪਮਾਨਿਤ ਹੋਣ ਦੀਆਂ ਘਟਨਾਵਾਂ ਵਧੀਆਂ ਹਨ, ਪਰ ਸਰਕਾਰ ਨੇ ਜਾਣਬੁੱਝ ਕੇ ਸਾਜਿਸ਼ ਦੇ ਤਹਿਤ ਪਹਿਲਾਂ ਐਸ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਈ,ਕਾਰਜਕਾਲ ਘਟਾ ਦਿੱਤਾ ਹੁਣ ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਐਨ ਮੌਕੇ ਤੇ ਆਕੇ ਪੰਜਾਬ ਦੀ ਆਪ ਸਰਕਾਰ ਨੇ ਆਪਣਾ ਅਨੁਸੂਚਿਤ ਜਾਤੀ ਵਿਰੋਧੀ ਚਿਹਰਾ ਨੰਗਾ ਕਰਦਿਆਂ ਪੰਜਾਬ ਦੇ ਕਰੀਬ ਇਕ ਕਰੋੜ ਅਨੁਸੂਚਿਤ ਜਾਤੀ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀਆਂ ਧੱਜੀਆਂ ਉਡਾ ਕੇ ,ਧਾਰਮਿਕ, ਸਮਾਜਿਕ ਭਾਵਨਾਵਾਂ ਨੂੰ ਛਿੱਕੇ ਟੰਗ ਕੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਵਾਧੂ ਚਾਰਜ ਇਕ ਜਨਰਲ ਕੈਟਾਗਰੀ ਦੇ ਅਧਿਕਾਰੀ ਨੂੰ ਸੰਭਾਲ ਕੇ ਪੰਜਾਬ ਦੇ ਇਕ ਕਰੋੜ ਅਨੁਸੂਚਿਤ ਜਾਤੀ ਲੋਕਾਂ ਨਾਲ ਧ੍ਰੋਹ ਕਮਾਇਆ ਹੈ,ਵੱਡਾ ਧੋਖਾ ਕੀਤਾ ਹੈ। ਉਹਨਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਅਨੁਸੂਚਿਤ ਜਾਤੀ ਵਰਗ ਦੇ ਸੰਵਿਧਾਨਕ ਅਧਿਕਾਰਾਂ ਨੂੰ ਖਤਮ ਕਰਨ ਲਈ ਇੱਕ ਹੀ ਏਜੰਡੇ ਹੇਠ ਕੰਮ ਕਰ ਰਹੀਆਂ ਹਨ ।ਬਾਬਾ ਸਾਹਿਬ ਡਾ. ਭੀਮ ਰਾਓ ਦੀ ਫੋਟੋ ਲਗਾ ਕੇ ਇਹ ਸਰਕਾਰਾਂ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਨੂੰ ਖਤਮ ਕਰਨ,ਤੇ ਬਦਲਣ ਦੀਆਂ ਸਾਜਿਸ਼ਾਂ ਬਣਾ ਰਹੀਆਂ ਹਨ। ਉਨਾਂ ਕਿਹਾ ਬੜੇ ਦੁੱਖ ਦੀ ਗੱਲ ਹੈ ਕਿ ਅਨੁਸੂਚਿਤ ਜਾਤੀ ਵਰਗ ਦਾ ਇਕ ਬਹੁਤ ਅਹਿਮ ਸੁਰੱਖਿਆ ਛੱਤਰੀ ਕਬਚ ਜਿਸਦਾ ਦੋ ਸਾਲ ਤੋਂ ਚੇਅਰਮੈਨ ਨਿਯੁਕਤ ਨਹੀਂ ਕੀਤਾ ਗਿਆ ਅਤੇ ਇਕ ਸਾਜਿਸ਼ ਤਹਿਤ ਇਸਦਾ ਵਾਧੂ ਚਾਰਜ ਜਨਰਲ ਵਰਗ ਦੇ ਅਧਿਕਾਰੀ ਸ਼ੋਸ਼ਲ ਜਸਟਿਸ ਡਿਪਾਰਮੈਟ ਸੈਕਟਰੀ ਡੀ ਕੇ ਤਿਵਾੜੀ ਨੂੰ ਸੰਭਾਲਿਆ ਗਿਆ ਹੈ। ਉਨਾਂ ਵਿਧਾਨ ਸਭਾ ਵਿਚ ਗੁੰਗੇ, ਬੋਲੇ ਬਣਕੇ ਬੈਠੇ 34 ਦਲਿਤ ਸਮਾਜ ਦੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਤੁਹਾਨੂੰ ਲੋਕਾਂ ਨੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਲਈ ਸੰਵਿਧਾਨ ਕਰਕੇ ਹੀ ਜਿਤਾ ਕੇ ਭੇਜਿਆ ਹੈ ਜੇਕਰ ਤੁਸ਼ੀ ਹੁਣ ਨਹੀਂ ਬੋਲੇ ਤਾਂ ਕਦੋਂ ਬੋਲੋਗੇ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਂਸਲਾ ਤੁਰੰਤ ਵਾਪਸ ਨਾ ਲਿਆ ਤਾਂ ਲੋਕ ਸਭਾ ਚੋਣਾਂ ਅੰਦਰ ਪੰਜਾਬ ਦਾ ਇਕ ਕਰੋੜ ਅਨੁਸੂਚਿਤ ਜਾਤੀ ਭਾਈਚਾਰਾ ਸੰਵਿਧਾਨ ਬਚਾਉਣ ਲਈ ਸਰਕਾਰ ਨੂੰ ਸਬਕ ਸਿਖਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ਸਤੀਸ਼ ਕੁਮਾਰ ਸ਼ੇਰਗੜ ,ਅਮਨਦੀਪ,ਮੁਨੀਸ਼,ਚਰਨਜੀਤ ਡਾਡਾ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ , ਪਵਨ ਕੁਮਾਰ ਬੱਧਣ,ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ, ਸਨੀ ਸੀਣਾ,ਭਿੰਦਾ ਸੀਣਾ, ਹੈਪੀ ਫਤਹਿਗਡ਼੍ਹ,ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ਵਿਜੇ ਕੁਮਾਰ ਜੱਲੋਵਾਲ ਖਨੂਰ , ਰਵਿ ਸੁੰਦਰ ਨਗਰ ਸਮੇਤ ਸੰਗਠਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।