ਗੜ੍ਹਦੀਵਾਲਾ 4 ਜੁਲਾਈ (ਚੌਧਰੀ)
: ਕਮਾਂਡਿੰਗ ਅਫ਼ਸਰ 12 ਪੰਜਾਬ ਬਟਾਲੀਅਨ ਐਨ ਸੀ ਸੀ ਹੁਸ਼ਿਆਰਪੁਰ ਕਰਨਲ ਐਚ ਐਸ ਸ਼ੇਰਗਿੱਲ ਦੀ ਦਿਸ਼ਾ ਨਿਰਦੇਸ਼ ਹੇਠ ਅਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਚਾਰ ਐਨ ਸੀ ਸੀ ਕੈਡੇਟ ਦੱਸ ਰੋਜ਼ਾ ਆਲ ਇੰਡੀਆ ਟਰੈਕਿੰਗ ਕੈਂਪ ਵਿੱਚ ਭਾਗ ਲੈਕੇ ਆਏ । ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐਨ ਸੀ ਸੀ ਅਫ਼ਸਰ ਡਾ ਕੁਲਦੀਪ ਸਿੰਘ ਮਨਹਾਸ ਨੇ ਦੱਸਿਆ ਕੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਚਾਰ ਐਨ ਸੀ ਸੀ ਕੈਡੇਟ ਸ਼ਾਨਪ੍ਰੀਤ ਸਿੰਘ , ਮੁਹੰਮਦ ਸਲੀਮ , ਗੁਰਦੇਵ ਸਿੰਘ ਅਤੇ ਸ਼ੁਭਦੀਪ ਸਿੰਘ ਦੱਸ ਰੋਜ਼ਾ ਆਲ ਇੰਡੀਆ ਟਰੈਕਿੰਗ ਕੈਂਪ ਜੋ ਕਿ ਮਿਤੀ 24 ਜੂਨ ਤੋ 02 ਜੁਲਾਈ ਤੱਕ ਉਤਰਾਖੰਡ ਵਿਖੇ ਲੱਗਾ ਹੈ, ਉਸ ਵਿੱਚ ਭਾਗ ਲੈ ਕੇ ਆਏ ਹਨ। ਡਾ ਮਨਹਾਸ ਨੇ ਕਿਹਾ ਕਿ ਸਕੂਲ ਅਤੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੇ ਕਿ ਇਹ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਉੱਚ ਪੱਧਰੀ ਕੈਂਪ ਵਿੱਚ ਭਾਗ ਲੈਣ ਦਾ ਮੌਕਾ ਮਿਲ ਰਿਹਾ ਹੈ। ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਐਨ ਸੀ ਸੀ ਦੇ ਮਾਧਿਅਮ ਨਾਲ ਪਹਿਲਾਂ ਵੀ ਆਪਣੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਵਧੀਆਂ ਕੈਂਪਾ ਵਿੱਚ ਭੇਜ ਚੁਕਿਆ ਹੈ । ਵਿਦਿਆਰਥੀਆਂ ਨੂੰ ਇਸ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਅਗੇ ਵਧਾਉਣ ਲਈ ਐਨ ਸੀ ਸੀ ਵਧੀਆ ਭੂਮਿਕਾ ਨਿਭਾ ਰਹੀ ਹੇ ਜੋ ਵਿਦਿਆਰਥੀਆਂ ਨੂੰ ਅਗੇ ਵੱਧਣ ਦੇ ਮੌਕੇ ਪ੍ਰਦਾਨ ਕਰ ਰਹੀ ਹੇ । ਸਕੂਲ ਪੁੱਜਣ ਤੇ ਪ੍ਰਿੰਸੀਪਲ ਮੈਡਮ, ਸਕੂਲ ਸਟਾਫ਼ ਸਮੇਤ ਵਿਦਿਆਰਥੀਆਂ ਨੇ ਇਹਨਾ ਕੈਡੇਟਾਂ ਦਾ ਸਵਾਗਤ ਕੀਤਾ ।