Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing BDEO ਦਸੂਹਾ ਨੇ ਆਪਣੇ  ਖਿਲਾਫ ਰਿਸ਼ਵਤ ਲੈਣ ਵਾਲੀ ਆਡੀਓ ਵਾਇਰਲ ਹੋਣ ਤੋਂ ਬਾਅਦ ਕੀਤੀ ਪ੍ਰੈੱਸ ਕਾਨਫਰੰਸ

BDEO ਦਸੂਹਾ ਨੇ ਆਪਣੇ  ਖਿਲਾਫ ਰਿਸ਼ਵਤ ਲੈਣ ਵਾਲੀ ਆਡੀਓ ਵਾਇਰਲ ਹੋਣ ਤੋਂ ਬਾਅਦ ਕੀਤੀ ਪ੍ਰੈੱਸ ਕਾਨਫਰੰਸ

ਦਸੂਹਾ (ਚੌਧਰੀ)

15 ਨਵੰਬਰ : ਅੱਜ ਮਿਤੀ:15.11.2022 ਨੂੰ ਧਨਵੰਤ ਸਿੰਘ ਰੰਧਾਵਾ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਦਸੂਹਾ ਵੱਲੋ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗਰਾਮ ਪੰਚਾਇਤ ਮੀਰਪੁਰ ਦੇ ਸਰਪੰਚ  ਲਖਵੀਰ ਸਿੰਘ ਵੱਲੋ ਮੇਰੇ ਅਤੇ ਮਹਿਕਮਾ ਕਰਮਚਾਰੀਆਂ ਖਿਲਾਫ ਜਾਰੀ ਕੀਤੀ ਗਈ ਆਡੀਓ ਜੋ ਆਡਿਟ ਕੀਤੀ ਹੋਈ ਹੈ ਜੋ ਤੱਥਹੀਣ ਹੈ।ਸਰਪੰਚ ਵੱਲੋ ਮੇਰੇ ਤੇ ਝੂਠੇ ਦੋਸ਼ ਇਸ ਕਰਕੇ ਲਗਾਏ ਜਾ ਰਹੇ ਹਨ ਕਿ ਮੇਰੇ ਵੱਲੋ ਕੀਤੀਆ ਜਾ ਰਹੀਆਂ ਇੰਨਕੁਆਰੀਆ ਵਿੱਚ ਉਹ ਦੋਸ਼ੀ ਪਾਇਆਂ ਜਾ ਰਿਹਾ ਹੈ।ਮੇਰੀ ਆਡੀਓ ਦੀ ਇੰਨਕੁਆਰੀ ਵਿਜੀਲੈਂਸ ਵਿਭਾਗ ਵੱਲੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।ਮੇਰੇ ਵੱਲੋ ਸਰਪੰਚ ਦੇ ਖਿਲਾਫ ਕੀਤੀਆਂ ਜਾ ਰਹੀਆਂ ਇੰਨਕੁਆਰੀ ਵਿੱਚ ਸਰਪੰਚ ਦੇ ਕਾਫੀ ਘੱਪਲੇ ਸਾਹਮਣੇ ਆਏ ਹਨ।ਜਿਹਨਾਂ ਵਿੱਚ ਕੈਟਲ ਸ਼ੈਡਾ,ਨਰੇਗਾ ਵਿੱਚ ਆਪਣੇ ਚਹੇਤਿਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਬਗੈਰ ਕਿਸੇ ਮਹਿਨਤ ਨਾਮੇ ਤੋਂ ਖਾਤਿਆਂ ਵਿੱਚ ਪੈਸਾ ਪਾਉਣਾ, ਸਰਕਾਰੀ ਵਕੀਲ ਲਈ ਲਗਭਗ 2.25 ਲੱਖ ਰੁਪਏ ਨਜਾਇਜ਼ ਤੋਰ ਤੇ ਰਾਸ਼ੀ ਕੱਢਵਾਉਣਾ, ਛੱਪੜ ਦੀ ਲਾਗਤ ਤੇ ਘੱਪਲਾ ਕਰਨਾ ਆਦਿ ਹਨ।ਇਸ ਤੋਂ ਇਲਾਵਾ ਸਰਪੰਚ ਵੱਲੋ ਮੈਨੂੰ ਅਤੇ ਮੇਰੇ ਕਰਮਚਾਰੀਆ ਨੂੰ ਤੰਗ ਪ੍ਰੇਸ਼ਾਨ/ਬਲੈਕਮੇਲ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਹੁਣ ਮੈਨੂੰ ਇਸ ਗੱਲ ਦਾ ਖਦਸਾ ਹੈ ਕਿ ਸਰਪੰਚ ਮੇਰੇ ਅਤੇ ਮੇਰੇ ਕਰਮਚਾਰੀਆ ਖਿਲਾਫ ਐਸ.ਸੀ ਐਕਟ ਦਾ ਸਹਾਰਾ ਲੈ ਕੇ ਮੈਨੂੰ ਝੂਠੇ ਕੇਸਾਂ ਵਿੱਚ ਫਸਾ ਸਕਦਾ ਹੈ।ਕਿਉਂਕਿ ਇਸ ਤੋਂ ਪਹਿਲਾਂ ਸਰਪੰਚ ਵੱਲੋ ਪਿੰਡ ਦੇ 16 ਵਿਅਕਤੀਆਂ ਦੇ ਖਿਲਾਫ ਐਸ.ਸੀ ਐਕਟ ਤੇ ਤਹਿਤ ਕੇਸ ਪਾਇਆ ਜਾ ਚੁੱਕਾ ਹੈ।ਮੇਰੀ ਜਾਰੀ ਕੀਤੀ ਗਈ ਆਡੀਓ ਅਤੇ ਮੁੱਖ ਮੰਤਰੀ ਪੋਟਲ ਵਿੱਚ ਕੀਤੀਆ ਜਾ ਰਹੀਆ ਸ਼ਿਕਾਇਤਾਂ ਬਿੱਲਕੁਲ ਬੇ-ਬੁਨਿਆਦ ਅਤੇ ਝੂਠੀਆ ਹਨ।ਮੇਰੇ ਵੱਲੋ ਕੀਤੀਆ ਜਾ ਰਹੀਆ ਪੜ੍ਹਤਾਲਾਂ ਨੂੰ ਛੁਪਾਉਣ ਲਈ ਸਰਪੰਚ ਮੇਰੇ ਤੇ ਮੇਰੇ ਦਫ਼ਤਰ ਦੇ ਕਰਮਚਾਰੀਆਂ ਖਿਲਾਫ ਝੂਠੀਆ ਅਤੇ ਮੰਨ ਘੜਤ ਸ਼ਿਕਾਇਤਾਂ ਕਰਕੇ ਆਪਣੇ-ਆਪ ਨੂੰ ਕੀਤੀਆ ਜਾ ਰਹੀਆ ਪੜ੍ਹਤਾਲਾਂ ਵਿੱਚੋਂ ਬਰੀ ਹੋਣਾ ਚਾਹੁੰਦਾ ਹੈ।ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਪਾਲ ਵੀ.ਡੀ.ੳ., ਅਜੇ ਕੁਮਾਰ ਸੁਪਰਡੈਂਟ  ਵਿਕਰਮਜੀਤ ਸਿੰਘ ਪੰਚਾਇਤ ਸੱਕਤਰ, ਜਰਨੈਲ ਸਿੰਘ ਪੰਚਾਇਤ ਸੱਕਤਰ, ਮੋਹਨ ਲਾਲ ਪੰਚਾਇਤ ਸੱਕਤਰ ,ਰਾਮ ਦਿੱਤੂ ਜੀ.ਆਰ.ਐਸ (ਮਗਨਰੇਗਾ), ਸੰਦੀਪ ਸਿੰਘ ਈ-ਪੰਚਾਇਤ ਹਾਜਰ ਸਨ।