ਗੜ੍ਹਦੀਵਾਲਾ : ( ਯੋਗੇਸ਼ ਗੁਪਤਾ )
: ਅੱਜ ਤੜਕਸਾਰ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਗੜ੍ਹਦੀਵਾਲਾ ਦੇ ਕਰਿਆਨਾ ਦੁਕਾਨਦਾਰ ਕੈਲਾਸ਼ ਕਪਿਲਾ ਕੁੱਕੂ ਪੁੱਤਰ ਲੇਟ ਬੈਜ ਨਾਥ ਆਪਣੇ ਪਰਿਵਾਰ ਪੁੱਤਰ, ਪਤਨੀ ਤੇ ਡਰਾਈਵਰ ਨਾਲ ਆਪਣੇ ਜਠੇਰਿਆਂ ਦੇ ਮੱਥਾ ਟੇਕਣ ਜਾ ਰਹੇ ਸਨ ਜਦੋਂ ਰਿਆਤ ਬਾਹਰਾ ਕਾਲਜ ਹੁਸਿਆਰਪੁਰ ਦੇ ਨਜ਼ਦੀਕ ਪਹੁੰਚੇ ਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਵਿੱਚ ਕਰਿਆਨਾ ਦੁਕਾਨਦਾਰ ਕੈਲਾਸ਼ ਕਪਿਲਾ ਕੁੱਕੂ ਦੀ ਮੌਕੇ ਤੇ ਮੌਤ ਹੋ ਗਈ,ਜਦਕਿ ਕਾਰ ਡਰਾਈਵਰ ਤੇ ਦੁਕਾਨਦਾਰ ਕੁੱਕੂ ਦੇ ਪੁੱਤਰ ਸਨੀ ਕਪਿਲਾ ਤੇ ਉਸਦੀ ਪਤਨੀ ਗੰਭੀਰ ਹਾਲਤ ‘ਚ ਜ਼ਖ਼ਮੀ ਹਨ । ਮਿਲੀ ਜਾਣਕਾਰੀ ਅਨੁਸਾਰ ਕਾਰ ਦੇ ਅੱਗੇ ਕੁੱਤਾ ਆਉਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜਿਸ ਨਾਲ ਕਾਰ ਦਾ ਸੰਤੁਲਨ ਬਿਗੜਨ ਨਾਲ ਕਾਰ ਦਰਖ਼ਤ ‘ਚ ਜਾ ਵੱਜੀ। ਜਿਸਦੇ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ।