Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਗੜ੍ਹਦੀਵਾਲਾ ‘ਚ ਸੜਕਾਂ ਦੇ ਨਿਰਮਾਣ ਦੀ ਸ਼ੁਰੂਆਤ ਅਤੇ 30 ਸੀਸੀਟੀਵੀ ਕੈਮਰਿਆਂ ਦੇ ਕੰਟਰੋਲ ਪੈਨਲ ਦਾ ਕੀਤਾ ਉਦਘਾਟਨ

ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਗੜ੍ਹਦੀਵਾਲਾ ‘ਚ ਸੜਕਾਂ ਦੇ ਨਿਰਮਾਣ ਦੀ ਸ਼ੁਰੂਆਤ ਅਤੇ 30 ਸੀਸੀਟੀਵੀ ਕੈਮਰਿਆਂ ਦੇ ਕੰਟਰੋਲ ਪੈਨਲ ਦਾ ਕੀਤਾ ਉਦਘਾਟਨ

ਉਦਘਾਟਨ ਤੋਂ ਬਾਅਦ ਜਸਵੀਰ ਰਾਜਾ ਗਿੱਲ ਆਮ ਜਨਤਾ ਨਾਲ ਹੋਏ ਰੁ ਬ ਰੁ , ਪੁੱਛਿਆਂ ਬਜ਼ਾਰ ਵਾਸੀਆਂ ਦਾ ਹਾਲਚਾਲ 

GARHDIWALA : (YOGESH GUPTA,CHOWDHARY)

ਅੱਜ ਸ਼ਹਿਰ ਗੜ੍ਹਦੀਵਾਲਾ ਵਿਖੇ ਸ਼ਹਿਰ ਵਾਸੀਆਂ ਦੀ ਮੰਗ ਤੇ ਵਾਰਡ ਨੰਬਰ 6,7,10 ਦੀਆਂ ਸੜਕਾਂ ਜੋ ਕੇ 32 ਲੱਖ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਹਨ । ਜਿਨ੍ਹਾਂ ਦੀ ਅੱਜ ਹਲਕਾ ਟਾਂਡਾ ਉਡਮੁੜ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਰਿਬਨ ਕੱਟ ਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਨੇ ਪ੍ਰੇਸਵਾਰਤਾ ਦੌਰਾਨ ਜਾਣਕਾਰੀ ਦਿੰਦੇ ਦਸਿਆ ਕਿ ਇਹ ਸੜਕਾਂ ਦੇ ਨਿਰਮਾਣ ਦਾ ਕੰਮ ਤਿੰਨ ਮਹੀਨੇ ਦੇ ਅੰਦਰ ਅੰਦਰ ਕੰਮ ਮੁਕੰਮਲ ਕੀਤਾ ਜਾਵੇਗਾ। ਉਨਾ ਕਿਹਾ ਕਿ ਬਾਕੀ ਸ਼ਹਿਰ ਦੇ ਪੈਂਡਿੰਗ ਕੰਮ ਵੀ ਜਲਦ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਲਕੇ ਦੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ 2 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜੋ ਜਲਦ ਸਕੂਲਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਹਲਕੇ ਵਿਚ ਪੰਜ ਮੁਹੱਲਾ ਕਲੀਨਿਕ ਖੋਲੇ ਜਾਣਗੇ। ਜਿਨ੍ਹਾਂ ਵਿਚੋਂ ਇੱਕ ਮੁਹੱਲਾ ਕਲੀਨਿਕ ਗੜ੍ਹਦੀਵਾਲਾ ਵਿਖੇ ਖੋਲਿਆ ਜਾਵੇਗਾ, ਜੋ ਕਿ 26 ਜਨਵਰੀ ਤੋਂ ਪਹਿਲਾਂ ਪਹਿਲਾਂ ਖੋਲ ਦਿਤੇ ਜਾਣਗੇ । ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪੂਰੇ ਗੜ੍ਹਦੀਵਾਲਾ ਚ 10 ਲੱਖ ਤੋਂ ਵੱਧ ਦੀ ਲਾਗਤ ਲਗਾਏ ਗਏ 30 ਦੇ ਕਰੀਬ CCTV ਕੈਮਰਿਆਂ ਦੇ ਕੰਟਰੋਲ ਪੈਨਲ ਦਾ ਉਦਘਾਟਨ ਥਾਣਾ ਗੜਦੀਵਾਲਾ ਵਿਖੇ ਉਦਘਾਟਨ ਕਿੱਤਾ।

ਇਹ ਕੈਮਰੇ ਪੂਰੇ ਸ਼ਹਿਰ ਤੇ ਆਪਣੀ ਨਜਰ ਬਣਾਏ ਰੱਖਣਗੇ । ਜਿਸ ਦੇ ਚਲਦੇ ਸ਼ਰਾਰਤੀ ਅਨਸਰਾਂ, ਕ੍ਰਾਇਮ ਆਦਿ ਹਰ ਤਰਾਂ ਦੀ ਸਮੱਸਿਆ ਆਧੁਨਿਕ ਤਕਨੀਕ ਨਾਲ ਹੱਲ ਕੀਤਾ ਜਾਵੇਗਾ। ਇਸ ਮੌਕੇ ਜਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਈਓ ਸਿਮਰਨ ਢੀਂਡਸਾ, ਐਸ ਪੀ ਡੀ ਮਨਪ੍ਰੀਤ ਸਿੰਘ, ਡੀ ਐਸ ਪੀ ਟਾਂਡਾ ਕੁਲਵੰਤ ਸਿੰਘ, ਐਸ ਐਚ ਓ ਗੜ੍ਹਦੀਵਾਲਾ ਸਤਵਿੰਦਰ ਸਿੰਘ ਧਾਲੀਵਾਲ, ,ਸਤਪਾਲ ਸਿੰਘ ਜਲੋਟਾ,ਯੂਥ ਬਲਾਕ ਪ੍ਰਧਾਨ ਟਾਂਡਾ ਕੇਸ਼ਵ ਸੈਣੀ, ਕੋਆਰਡੀਨੇਟਰ ਕੁਲਦੀਪ ਸਿੰਘ ਮਿੰਟੂ,ਗੋਲਡੀ ਨਰਵਾਲ,ਆਪ ਆਗੂ ਰਾਜੂ ਗੁਪਤਾ, ਮੁੱਖ ਮੁਨਸ਼ੀ ਵਿਕਾਸ ਮੇਹਤਾ,ਮਮਤਾ ਰਾਣੀ,ਕਲਰਕ ਲਖਵੀਰ ਸਿੰਘ,ਕੈਪਟਨ ਕੁਮਾਰ,ਸੰਦੀਪ ਕੁਮਾਰ,ਸ਼ਾਮਲਾਲ,ਬੀਰਬਲ ਕਲਿਆਣ,ਲੇਡੀ ਕਾਂਸਟੇਬਲ ਤਨੂੰ ਵਾਲਾ, ਸੁਮਨ, ਨਵਜੋਤ ਕੌਰ, ਸੰਦੀਪ ਕੌਰ ਸਮੇਤ ਭਾਰੀ ਗਿਣਤੀ ਇਲਾਕਾ ਨਿਵਾਸੀ ਹਾਜਰ ਹੈ।