ਗੜ੍ਹਦੀਵਾਲਾ / ਹਰਿਆਣਾ / ਮਾਡਲ ਟਾਊਨ / ਸਿਟੀ (PPT NEWS)
13 ਨਵੰਬਰ : 35 ਗ੍ਰਾਮ ਨਸ਼ੀਲਾ ਪਾਊਡਰ, 14 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ, 8 ਪੇਟੀਆਂ ਨਜਾਇਜ਼ ਸ਼ਰਾਬ,11 ਪੱਤੇ ਨਸ਼ੀਲੇ ਕੈਪਸੂਲਾਂ ਸਮੇਤ 4 ਵਿਅਕਤੀਆਂ ਨੂੰ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਗੜ੍ਹਦੀਵਾਲਾ : ਪੁਲਿਸ ਐਫ ਆਈ ਆਰ ਮੁਤਾਬਕ ਏ.ਐਸ. ਆਈ. ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ-ਚੈਕਿੰਗ ਸ਼ੱਕੀ ਅਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਗੜਦੀਵਾਲਾ ਤੋਂ ਪਿੰਡ ਮਾਸਤੀਵਾਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਮੋੜ ਪਿੰਡ ਮੱਲੇਵਾਲ ਨਜ਼ਦੀਕ ਪੁੱਜੀ ਤਾਂ ਪਿੰਡ ਮੱਲੇਵਾਲ ਵੱਲੋਂ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ,ਜੋ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਯਕਦਮ ਪਿੱਛੇ ਮੁੜ ਕੇ ਤੇਜ ਕਦਮੀ ਹੋ ਕੇ ਭੱਜਣ ਲੱਗਾ। ਜਿਸਨੂੰ ਏ.ਐਸ.ਆਈ ਅਵਤਾਰ ਸਿੰਘ ਹੁਸ਼ਿ: ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਲ ਰਜਿੰਦਰ ਕੁਮਾਰ ਉਰਫ ਰਾਜਾ ਪੁੱਤਰ ਪ੍ਰਿਥੀਪਾਲ ਵਾਸੀ ਫ਼ਤਿਹਪੁਰ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸਦੀ ਤਲਾਸ਼ੀ ਕਰਨ ਤੇ ਉਸ ਪਾਸੋਂ 35 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ।
ਹਰਿਆਣਾ : ਇਸੇ ਤਰਾਂ ਐਸ ਆਈ ਅਜੀਤ ਸਿੰਘ ਸਮੇਤ ਪੁਲਿਸ ਪਾਰਟੀ ਦਸੂਹਾ ਹੁਸ਼ਿਆਰਪੁਰ ਮੇਨ ਰੋਡ ਪਰ ਚੈਕਿੰਗ ਕਰ ਰਹੀ ਸੀ ਤਾਂ ਇਕ ਮੋਨਾ ਵਿਅਕਤੀ ਸਕੂਟਰੀ ਐਕਟੀਵਾ ਨੰਬਰ PB-07-BU-7609 ਤੇ ਆਇਆ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਨੂੰ ਮੁੜਨ ਲੱਗਾ ਤਾਂ ਮਨ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਲਾਲ ਹੁਸੈਨ ਪੁੱਤਰ ਮੁਹੰਮਦ ਸਾਈਂ ਵਾਸੀ ਚਾਮਪਾਲ ਜਿਲਾ ਡੋਡਾ ਜੰਮੂ ਕਸ਼ਮੀਰ ਹਾਲ ਵਾਸੀ ਬਟੋਟ ਥਾਣਾ ਸਟੋਟ ਜਿਲਾ ਰਾਮਬਾਨ ਜੰਮੂ ਕਸ਼ਮੀਰ ਦੱਸਿਆ। ਜਿਸਦੀ ਸਕੂਟਰੀ ਦੀ ਤਲਾਸ਼ੀ ਕਰਨ ਤੇ ਬੋਰਾ ਪਲਾਸਟਿਕ ਵਿਚੋਂ 14 ਕਿਲੋ 500 ਗਰਾਮ ਛੋਡੇ ਚੂਰਾ ਪੋਸਤ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ।
ਮਾਡਲ ਟਾਊਨ : ਇਸੇ ਤਰਾਂ ਮੁੱਖ ਸਿਪਾਹੀ ਸੰਦੀਪ ਕੁਮਾਰ ਬਾਹਤੀ ਸਮੇਤ ਪੁਲਿਸ ਪਾਰਟੀ ਬਸੰਤ ਨਗਹ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੀਪਕ ਆਦੀਆ ਪੁੱਤਰ ਕਿਸ਼ਨ ਚੰਦ ਆਦੀਆ ਵਾਸੀ ਬਸੰਤ ਨਗਰ ਥਾਣਾ ਮਾਡਲ ਟਾਊਨ ਆਪਣੇ ਘਰ ਦੇ ਨਾਲ ਦੇ ਖਾਲੀ ਪਲਾਟ ਵਿੱਚ ਸ਼ਰਾਬ ਰੱਖ ਕੇ ਵੇਚਦਾ ਹੈ ਅਤੇ ਪਿਲਾਉਂਦਾ ਹੈ । ਇਤਲਾਹ ਠੋਸ ਹੋਣ ਤੇ ਰੇਡ ਕਰਨ ਤੇ ਦੀਪਕ ਆਦੀਆ ਨੂੰ ਕਾਬੂ ਕਰਕੇ ਉਸ ਪਾਸੋਂ 96 ਬੋਤਲਾਂ ਸ਼ਰਾਬ ( 8 ਪੇਟੀਆਂ ) ਮਾਰਕਾ ਪੰਜਾਬ ਕੱਲਬ ਗੋਲਡ ਵਿਸਕੀ ਬ੍ਰਾਮਦ ਹੋਣ ਤੇ ਮੁੱਕਦਮਾ ਦਰਜ ਕੀਤਾ ਗਿਆ।
ਸਿਟੀ : ਇਸੇ ਤਰਾਂ ਏ.ਐਸ.ਆਈ ਮਦਨ ਸਿੰਘ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਨਾਲ ਦੌਰਾਨੇ ਚੈਕਿੰਗ ਸ਼ੱਕੀ ਤੇ ਭੈੜੇ ਪੁਰਸ਼ਾ ਸਬੰਧੀ ਬਿਜਲੀ ਘਰ ਗਾਊਸ਼ਾਲਾ ਰੋਡ ਮੌਜੂਦ ਸੀ ਤਾਂ ਗਊਸ਼ਾਲਾ ਰੋਡ ਤੋਂ ਸਬਜੀ ਮੰਡੀ ਵੱਲ ਨੂੰ ਆਉਂਦਾ ਮੋਨਾ ਨੌਜਵਾਨ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਜਿਸ ਨੂੰ ਸ਼ੱਕ ਪੈਣ ਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ। ਜਿਸਦਾ ਨਾਮ ਪਤਾ ਪੁੱਛਣ ਤੇ ਆਪਣਾ ਨਾਮ ਸ਼ਾਗਰ ਆਦੀਆ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ: 356 ਬਾਲਮੀਕ ਘੰਟਾਘਰ ਥਾਣਾ ਸਿਟੀ ਹੁਸ਼ਿ: ਦੱਸਿਆ । ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 112 ਕੈਪਸੂਲ (11 ਪੱਤੇ ) spa no croxywon-plus NR ਬਰਾਮਦ ਹੋਏ । ਜੋ ਸਾਗਰ ਆਦੀਆ ਪੁੱਤਰ ਅਜੀਤ ਸਿੰਘ ਰੱਖਣ ਸਬੰਧੀ ਕੋਈ ਵੀ ਡਾਕਟਰੀ ਲਾਈਸੰਸ ਪੇਸ਼ ਨਹੀਂ ਕਰ ਸਕਿਆ। ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ।
ਫੋਟੋ : 14 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਮੁਲਜ਼ਮ ਲਾਲ ਹੁਸੈਨ ਪੁੱਤਰ ਮੁਹੰਮਦ ਸਾਈਂ ਵਾਸੀ ਚਾਮਪਾਲ ਜਿਲਾ ਡੋਡਾ ਜੰਮੂ ਕਸ਼ਮੀਰ ਨਾਲ ਹਰਿਆਣਾ ਪੁਲਿਸ ਕਰਮਚਾਰੀ।








