Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਆਮ ਆਦਮੀ ਪਾਰਟੀ ਨੂੰ ਫਗਵਾੜਾ ‘ਚ ਮਿਲੀ ਭਾਰੀ ਮਜਬੂਤੀ ਸਰਪੰਚ ਆਗਿਆਪਾਲ ਸਿੰਘ ਸਮੇਤ ਖਲਵਾੜਾ ਦੀ ਪੰਚਾਇਤ ਹੋਈ ‘ਆਪ’ ‘ਚ ਸ਼ਾਮਲ

ਆਮ ਆਦਮੀ ਪਾਰਟੀ ਨੂੰ ਫਗਵਾੜਾ ‘ਚ ਮਿਲੀ ਭਾਰੀ ਮਜਬੂਤੀ ਸਰਪੰਚ ਆਗਿਆਪਾਲ ਸਿੰਘ ਸਮੇਤ ਖਲਵਾੜਾ ਦੀ ਪੰਚਾਇਤ ਹੋਈ ‘ਆਪ’ ‘ਚ ਸ਼ਾਮਲ

ਫਗਵਾੜਾ (ਲਾਲੀ ਦਾਦਰ)

* ਹਲਕਾ ਇੰਚਾਰਜ਼ ਜੋਗਿੰਦਰ ਸਿੰਘ ਮਾਨ ਨੇ ਕੀਤਾ ਸਵਾਗਤ

28 ਦਸੰਬਰ : ਆਮ ਆਦਮੀ ਪਾਰਟੀ ਨੂੰ ਫਗਵਾੜਾ ਵਿਧਾਨਸਭਾ ਹਲਕੇ ‘ਚ ਉਸ ਸਮੇਂ ਵੱਡੀ ਮਜਬੂਤੀ ਹਾਸਲ ਹੋਈ ਜਦੋਂ ਪਿੰਡ ਖਲਵਾੜਾ ਦੀ ਸਮੁੱਚੀ ਪੰਚਾਇਤ ਨੇ ਸਰਪੰਚ ਆਗਿਆਪਾਲ ਸਿੰਘ ਦੀ ਅਗਵਾਈ ਹੇਠ ਆਪ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪੰਚਾਇਤ ਦਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸਵਾਗਤ ਕੀਤਾ ਅਤੇ ਕਿਹਾ ਕਿ ਸਰਪੰਚ ਸਮੇਤ ਹਰੇਕ ਮੈਂਬਰ ਪੰਚਾਇਤ ਨੂੰ ਆਪ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਪਿੰਡ ਦਾ ਸਰਬ ਪੱਖੀ ਵਿਕਾਸ ਕਰਵਾਉਣ ਦਾ ਵੀ ਉਹਨਾਂ ਭਰੋਸਾ ਦਿੱਤਾ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿਸ ਤਰ੍ਹਾਂ ਨਸ਼ਾਖੋਰੀ, ਗੈਂਗਸਟਰਵਾਦ ਅਤੇ ਸਮੂਹ ਮਾਫੀਆ ਜਗਤ ਨੂੰ ਨੱਥ ਪਾ ਕੇ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਅਤੇ ਸੂਬੇ ਨੂੰ ਰੰਗਲਾ ਪੰਜਾਬ ਬਨਾਉਣ ਲਈ ਪ੍ਰਤੀਬੱਧ ਹੈ ਉਸਨੂੰ ਦੇਖਦੇ ਹੋਏ ਜਲਦੀ ਹੀ ਹਲਕੇ ਦੀਆਂ ਹੋਰ ਪੰਚਾਇਤਾਂ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰਨਗੀਆਂ। ਇਸ ਮੌਕੇ ਸਰਪੰਚ ਆਗਿਆ ਪਾਲ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਖਾਸ ਤੌਰ ਤੇ ਕ੍ਰਾਇਮ ਨੂੰ ਕੰਟਰੋਲ ਕਰਨ ਲਈ ਡੀ.ਜੀ.ਪੀ. ਗੌਰਵ ਯਾਦਵ ਦੀ ਕਮਾਂਡ ‘ਚ ਪੁਲਿਸ ਨੂੰ ਫਰੀ ਹੈਂਡ ਦਿੱਤਾ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਸਮੁੱਚੀ ਪੰਚਾਇਤ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ ਅਤੇ ਹੁਣ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਫਗਵਾੜਾ ਹਲਕੇ ਨੂੰ ‘ਆਪ’ ਦਾ ਮਜਬੂਤ ਗੜ੍ਹ ਬਨਾਉਣ ਲਈ ਕੰਮ ਕਰਨਗੇ। ਇਸ ਮੌਕੇ ਆਪ ਵਿਚ ਸ਼ਾਮਲ ਹੋਏ ਮੈਂਬਰ ਪੰਚਾਇਤ ਮੁਲਖਰਾਜ, ਤਿਲਕਰਾਜ, ਗੁਰਬਖਸ਼ ਕੌਰ, ਸਰਬਜੀਤ ਕੌਰ, ਕਮਲੇਸ਼ ਤੋਂ ਇਲਾਵਾ ਦਵਿਦੰਰ ਕੁਮਾਰ ਸੇਠ, ਮਾਸਟਰ ਗਿਆਨ ਚੰਦ ਨਈਅਰ, ਪ੍ਰਕਾਸ਼ ਰਾਮ, ਸ਼ਿਵ ਕੁਮਾਰ, ਅਮਰਜੀਤ ਮਹਿਮੀ, ਰਾਮ ਲਾਲ, ਰਾਮ ਕਿਸ਼ਨ, ਸੁਰਿੰਦਰ ਪਾਲ, ਡਾ. ਰਾਮ ਲਾਲ, ਅਮਰਜੀਤ, ਬਿੰਦੋ, ਰਾਮ ਲੁਭਾਇਆ, ਚਮਨ ਲਾਲ ਜੋਸ਼, ਦਰਸ਼ਨ ਰਾਮ, ਪਿ੍ਰਥਵੀ, ਪਿ੍ਰਤਪਾਲ, ਧਰਮਪਾਲ ਧੰਮਾ, ਪਰਮਜੀਤ ਮਹਿਮੀ, ਰੇਸ਼ਮ, ਹਰੀ ਰਾਮ ਮਹਿਮੀ, ਡੋਗਰ ਮੱਲ, ਨੰਬਰਦਾਰ ਦੇਵ ਰਾਜ, ਨਸੀਬੋ, ਮੋਹਨ ਲਾਲ, ਗੁਰਦੀਪ ਸਿੰਘ, ਹਰਦੀਪ ਸਿੰਘ, ਹਰਬੰਸ ਲਾਲ, ਸੋਨੀਆ, ਪ੍ਰਕਾਸ਼ ਕੌਰ, ਕਮਲੇਸ਼ ਕੌਰ, ਗੁਰਬਖਸ਼ ਕੌਰ, ਹਰਭਜਨ ਕੌਰ, ਹਰਬੰਸ ਕੌਰ, ਕੁਲਵਿੰਦਰ ਕੌਰ, ਹਰਜਿੰਦਰ ਕੌਰ, ਮੰਜੂ ਆਦਿ ਹਾਜਰ ਸਨ।
ਤਸਵੀਰ ਸਮੇਤ।