Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਜਾਂਚ ਅਧਿਕਾਰੀ ਨੂੰ ਚੋਰਾਂ ਦੀ ਵੀਡੀਓ ਫੁਟੇਜ਼ ‘ਚ ਨਜ਼ਰ ਆਉਂਦੇ ਚੋਰਾਂ ਦੀ ਥਾਂ ਚੋਰਾਂ ਦੇ ਸਮਰਥਕ ‘ਤੇ ਵੱਧ ਯਕੀਨ

ਜਾਂਚ ਅਧਿਕਾਰੀ ਨੂੰ ਚੋਰਾਂ ਦੀ ਵੀਡੀਓ ਫੁਟੇਜ਼ ‘ਚ ਨਜ਼ਰ ਆਉਂਦੇ ਚੋਰਾਂ ਦੀ ਥਾਂ ਚੋਰਾਂ ਦੇ ਸਮਰਥਕ ‘ਤੇ ਵੱਧ ਯਕੀਨ

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

* ਪੁਲੀਸ ਨੇ ਦਿਨ ਦਿਹਾੜੇ ਹੋਈ ਚੋਰੀ ਦੇ 3 ਦਿਨ ਬਾਅਦ ਵੀ ਕਾਰਵਾਈ ਨਾ ਕੀਤੀ *

28 ਦਸੰਬਰ : ਸਥਾਨਿਕ ਪੁਲੀਸ ਦੇ ਇੱਕ ਥਾਣੇਦਾਰ ਨੂੰ ਚੋਰਾਂ ਦੀ ਸਮਾਨ ਚੁੱਕੇ ਜਾਣ ਦੀ ਵੀਡੀਓ ਫੁਟੇਜ਼ ਨਾਲੋਂ ਚੋਰਾਂ ਦੀ ਸ਼ਾਹਦੀ ਭਰਨ ਵਾਲੇ ਸਮਰਥਕਾਂ ‘ਤੇ ਵੱਧ ਯਕੀਨ ਹੈ। ਨੇੜਲੀ ਕਿਲਾ ਅਟੱਲਗੜ੍ਹ ਕਲੋਨੀ ਦੇ ਇੱਕ ਸ਼ਿਕਾਇਤ ਕਰਤਾ ਅਨੁਸਾਰ ਉਸ ਵਲੋਂ 3 ਦਿਨ ਪਹਿਲਾਂ ਦਿੱਤੀ ਚੋਰੀ ਹੋਏ ਸਮਾਨ ਬਾਰੇ ਦਿੱਤੀ ਲਿਖਤੀ ਦਰਖਾਸਤ ਦੇਣ ਸਮੇਤ ਚੋਰਾਂ ਦੀ ਰਿਹਾਇਸ਼ ਬਾਰੇ ਪੁਲੀਸ ਅਧਿਕਾਰੀ ਨੂੰ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਲਟਾਂ ਚੋਰਾਂ ਨੂੰ ਮੌਕੇ ਤੋਂ ਭੱਜ ਜਾਣ ਦਾ ਮੌਕਾ ਦੇ ਰਹੀ ਹੈ। ਜਾਂਚ ਅਧਿਕਾਰੀ ਨੇ ਚੋਰਾਂ ਨੂੰ ਭਲਕੇ ਆਪਣੀ ਸਫਾਈ ਪੇਸ਼ ਕਰਨ ਲਈ ਸੱਦੇ ਜਾਣ ਦਾ ਦਾਅਵਾ ਕੀਤਾ ਹੈ।
ਮੁਕੇਰੀਆਂ ਪੁਲੀਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਅਟੱਲਗੜ੍ਹ ਕਲੋਨੀ ਦੇ ਵਸਨੀਕ ਨਿਰਮਲ ਸਿੰਘ ਨੇ ਦੱਸਿਆ ਕਿ ਉਸਦੀ ਹਵੇਲੀ ਵਿੱਚੋਂ ਬੀਤੀ 26 ਦਸੰਬਰ ਨੂੰ ਦਿਨ ਦਿਹਾੜੇ ਚਾਰ ਜਣਿਆਂ ਨੇ ਲੋਹੇ, ਜਿੰਮ, ਬਿਜਲੀ ਦੀਆ ਤਾਰਾਂ ਅਤੇ ਏਸੀ ਦੀਆਂ ਤਾਰਾਂ ਸਮੇਤ ਕੁਝ ਹੋਰ ਸਮਾਨ ਚੋਰੀ ਕੀਤਾ ਸੀ। ਉਸਨੇ 26 ਦਸੰਬਰ ਨੂੰ ਹੀ ਲਿਖਤੀ ਸ਼ਿਕਾਇਤ ਮੁਕੇਰੀਆ ਪੁਲੀਸ ਨੂੰ ਕੀਤੀ ਸੀ, ਜਿਹੜੀ ਕਿ ਜਾਂਚ ਲਈ ਏਐਸਆਈ ਸੁਖਦੇਵ ਸਿੰਘ ਨੁੰ ਮਾਰਕ ਹੋਈ ਸੀ। ਉਨ੍ਹਾ ਜਾਂਚ ਅਧਿਕਾਰੀ ਨਾਲ ਸੰਪਰਕ ਕਰਕੇ ਉਸਨੂੰ ਇੱਕ ਪੱਗਾਂ ਦੀ ਦੁਕਾਨ ਵਿੱਚ ਚੋਰਾਂ ਦੀ ਚੋਰੀ ਕੀਤਾ ਸਮਾਨ ਲਿਜਾਂਦਿਆਂ ਦੀ ਸੀਸੀਟੀਵੀ ਫੁਟੇਜ਼ ਖੰਗਾਲਣ ਲਈ ਬੇਨਤੀ ਕੀਤੀ ਸੀ। ਵੀਡੀਓ ਫੁਟੇਜ਼ ਵਿੱਚ ਚੋਰ ਦੁਪਹਿਰੇ 2.55 ਮਿੰਟ ‘ਤੇ ਚੋਰੀ ਕੀਤਾ ਸਮਾਨ ਬੋਰਿਆਂ ਵਿੱਚ ਭਰ ਕੇ ਲਿਜਾ ਰਹੇ ਸਨ ਅਤੇ ਇਹ ਸਮਾਨ ਚੋਰੀ ਦਾ ਹੋਣ ਕਰਕੇ ਇੱਕ ਕਬਾੜੀਆਂ ਨੇ ਖਰੀਦਣ ਤੋਂ ਵੀ ਇਨਕਾਰ ਕੀਤਾ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਨੇ ਆਪਣੇ ਪੱਧਰ ‘ਤੇ ਵੀਡੀਓ ਫੁਟੇਜ਼ ਦੇ ਅਧਾਰ ‘ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਰਿਹਾਇਸ਼ੀ ਖੇਤਰ ਦੀ ਵੀ ਜਾਣਕਾਰੀ ਪੁਲੀਸ ਨੂੰ ਦਿੱਤੀ ਸੀ। ਪਰ ਜਾਂਚ ਅਧਿਕਾਰੀ ਨੇ ਚੋਰਾਂ ਖਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਚੋਰਾਂ ਦੇ ਪੱਖ ਵਿੱਚ ਨਿਤਰੇ ਇੱਕ ਰਸੂਖਦਾਰ ਦੀ ਗੱਲ ‘ਤੇ ਵਧੇਰੇ ਭਰੋਸਾ ਦਿਖਾਇਆ ਜਾ ਰਿਹਾ ਹੈ, ਜਿਹੜਾ ਕਿ ਸ਼ੱਕੀ ਜਾਪਦਾ ਹੈ। ਪੀੜਤ ਨੇ ਦੱਸਿਆ ਕਿ ਉਸਦੀ ਹਵੇਲੀ ਵਿੱਚ 3 ਵਾਰ ਸਮਾਨ ਚੋਰੀ ਹੋ ਚੁੱਕਾ ਹੈ ਅਤੇ ਉਸਨੂੰ ਸ਼ੱਕ ਹੈ ਕਿ ਉਕਤ ਚੋਰ ਹੀ ਹਰ ਵਾਰ ਭੇਤੀ ਹੋ ਜਾਣ ਕਾਰਨ ਉਸਦਾ ਸਮਾਨ ਚੋਰੀ ਕਰ ਰਹੇ ਹਨ। ਸ਼ਿਕਾਇਤ ਕਰਤਾ ਨੇ ਐਸਐਸਪੀ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕਰਕੇ ਉਸਦਾ ਚੋਰੀ ਕੀਤਾ ਸਮਾਨ ਵਾਪਸ ਦੁਆਇਆ ਜਾਵੇ ਅਤੇ ਚੋਰਾਂ ਕੋਲੋਂ ਸਮਾਨ ਖਰੀਦਣ ਵਾਲੇ ਕਬਾੜੀਆਂ ਦੀ ਵੀ ਸ਼ਿਨਾਖਤ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।

ਪੱਖ : ਇਸ ਸਬੰਧੀ ਜਦੋ ਐਸਐਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਅਣਜਾਣ ਹਨ ਅਤੇ ਸਾਰੀ ਜਾਣਕਾਰੀ ਹਾਸਲ ਕਰਕੇ ਵੀਡੀਓ ਫੁਟੇਜ਼ ਦੇ ਅਧਾਰ ‘ਤੇ ਚੋਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੇਸ ਦੇ ਜਾਂਚ ਅਧਿਕਾਰੀ ਏਐਸਆਈ ਸੁਖਦੇਵ ਸਿੰਘ ਨੇ ਚੋਰਾਂ ਨਾਲ ਹਮਦਰਦੀ ਰੱਖਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਚੋਰਾਂ ਦੀ ਸ਼ਾਹਦੀ ਭਰਨ ਵਾਲੇ ਇੱਕ ਵਿਆਕਤੀ ਨੇ ਚੋਰਾਂ ਨੂੰ ਥਾਣੇ ਲੈ ਕੇ ਆਉਣ ਦਾ ਭਰੋਸਾ ਦਿੱਤਾ ਸੀ, ਪਰ ਉਨ੍ਹਾਂ ਦੇ ਰੁਝੇਵਿਆਂ ਕਾਰਨ ਉਹ ਪਿਛਲੇ ਦਿਨਾਂ ਵਿੱਚ ਚੋਰਾਂ ਨੂੰ ਬੁਲਾ ਨਹੀਂ ਸਕੇ। ਚੋਰਾਂ ਨੂੰ ਭਲਕੇ ਬੁਲਾਇਆ ਗਿਆ ਹੈ ਅਤੇ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

error: copy content is like crime its probhihated