Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਫੌਜ ’ਚ ਭਰਤੀ ਲਈ 15 ਮਾਰਚ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ – ਜਿਲ੍ਹਾ ਰੋਜ਼ਗਾਰ ਅਫਸਰ

ਫੌਜ ’ਚ ਭਰਤੀ ਲਈ 15 ਮਾਰਚ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ – ਜਿਲ੍ਹਾ ਰੋਜ਼ਗਾਰ ਅਫਸਰ

ਹੁਸ਼ਿਆਰਪੁਰ (ਬਿਊਰੋ) 

16 ਫਰਵਰੀ : ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਗੁਰਮੇਲ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ਼ ‘ਚ ਅਗਨੀਪੱਥ ਸਕੀਮ ਅਧੀਨ ਅਗਨੀਵੀਰਾਂ ਦੀਆਂ ਅਸਾਮੀਆਂ (ਕੇਵਲ ਮਰਦਾਂ) ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 16 ਫਰਵਰੀ, 2023 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ 15 ਮਾਰਚ, 2023 ਤੱਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਉਮੀਦਵਾਰਾਂ ਦੀ ਜਨਮ ਸਾਲ 1 ਅਕਤੂਬਰ 2002 ਤੋਂ 1 ਅਪ੍ਰੈਲ 2006 ਦੇ ਦੌਰਾਨ ਹੈ, ਉਹ ਉਮੀਦਵਾਰ ਇਨ੍ਹਾਂ ਵੱਖ—ਵੱਖ ਅਸਾਮੀਆਂ ਜਿਵੇਂ ਕਿ ਅਗਨੀਵੀਰ ਟ੍ਰੇਡਜ਼ਮੈਨ 8ਵੀਂ ਲੈਵਲ ਲਈ ਅੱਠਵੀਂ ਪਾਸ (ਘੱਟੋ—ਘੱਟ 33 ਫੀਸਦੀ ਹਰੇਕ ਵਿਸ਼ੇ ਵਿਚੋਂ ਆਉਣੇ ਲਾਜ਼ਮੀ ਹਨ), ਅਗਨੀਵੀਰ ਟ੍ਰੇਡਜ਼ਮੈਨ 10ਵੀਂ ਲੈਵਲ ਲਈ ਦਸਵੀਂ ਪਾਸ (ਘੱਟੋ—ਘੱਟ 33 ਫੀਸਦੀ ਹਰੇਕ ਵਿਸ਼ੇ ਵਿਚੋਂ ਆਉਣੇ ਲਾਜ਼ਮੀ ਹਨ), ਅਗਨੀਵੀਰ ਕਲਰਕ/ ਸਟੋਰ ਕੀਪਰ (ਟੈਕਨੀਕਲ) ਸਾਰੇ ਆਰਮਜ਼ ਲਈ ਬਾਹਰਵੀਂ ਪਾਸ (ਘੱਟੋ—ਘੱਟ ਓਵਰਆਲ ਅੰਕ 60 ਫੀਸਦੀ ਅਤੇ ਘੱਟੋ—ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਆਉਣੇ ਲਾਜ਼ਮੀ ਹਨ) ਅਤੇ ਅਗਨੀਵੀਰ ਜਨਰਲ ਡਿਊਟੀ (ਜੀ.ਡੀ) ਸਾਰੇ ਆਰਮਜ਼ ਲਈ ਦਸਵੀਂ ਪਾਸ (ਘੱਟੋ—ਘੱਟ ਓਵਰਆਲ ਮਾਰਕਸ 45 ਫੀਸਦੀ ਅਤੇ ਘੱਟੋ—ਘੱਟ 33 ਫੀਸਦੀ ਹਰੇਕ ਵਿਸ਼ੇ ਵਿਚੋਂ ਆਉਣੇ ਲਾਜ਼ਮੀ ਹਨ) ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੀ ਲੰਬਾਈ ਘੱਟੋ—ਘੱਟ 170 ਸੈਂਟੀਮੀਟਰ ਅਤੇ ਛਾਤੀ ਦੀ 77—82 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਵਲੋਂ ਇੱਥੇ ਇਹ ਵੀ ਦੱਸਿਆ ਗਿਆ ਕਿ ਪ੍ਰਾਰਥੀ https://joinindianarmy.nic.in/  ਵੈੱਬਸਾਈਟ ‘ਤੇ ਜਾ ਕੇ ਇਸ ਅਸਾਮੀ ਸਬੰਧੀ ਆਨਲਾਈਨ ਫਾਰਮ ਭਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹਨ।