Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਗੁਰਿੰਦਰਜੀਤ ਯਾਦਗਾਰੀ ਕੁਸ਼ਤੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪਨ

ਗੁਰਿੰਦਰਜੀਤ ਯਾਦਗਾਰੀ ਕੁਸ਼ਤੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪਨ

ਫਗਵਾੜਾ (ਲਾਲੀ ਦਾਦਰ )

* ਨੈਸ਼ਨਲ ਕੁਸ਼ਤੀ ਕੋਚ ਹਰਗੋਬਿੰਦ ਸਿੰਘ ਨੂੰ ਅਵਾਰਡ ਨਾਲ ਨਵਾਜਿਆ

19 ਜਨਵਰੀ : ਫਗਵਾੜਾ ਦੇ ਨਜਦੀਕ ਪਿੰਡ ਮੇਹਲੀ ਵਿਖੇ ਹਰ ਸਾਲ ਦੀ ਤਰ੍ਹਾਂ ਗੁਰਿੰਦਰਜੀਤ ਯਾਦਗਾਰੀ ਦੋ ਰੋਜਾ ਕੁਸ਼ਤੀ ਮੁਕਾਬਲੇ ਗੁਰਿੰਦਰਜੀਤ ਮੈਮੋਰੀਅਲ ਸਪੋਰਟਸ ਕਲੱਬ ਅਤੇ ਯੰਗ ਸਪੋਰਟਸ ਕਲੱਬ ਮੇਹਲੀ ਵਲੋਂ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਦੌਰਾਨ ਜੇਤੂ ਪਹਿਲਵਾਨਾ ਨੂੰ ਸਤਾਰਾ-ਏ-ਪੰਜਾਬ, ਸ਼ਾਨ-ਏ-ਪੰਜਾਬ, ਸ਼ੇਰ-ਏ-ਪੰਜਾਬ ਅਤੇ ਸ਼ਾਨ-ਏ-ਪੰਜਾਬ (ਲੜਕੀਆਂ) ਖਿਤਾਬ ਨਾਲ ਨਵਾਜਿਆ ਗਿਆ। ਇਹਨਾਂ ਕੁਸ਼ਤੀ ਮੁਕਾਬਲਿਆਂ ਦੇ ਸੰਚਾਲਕ ਤੇ ਅੰਤਰ ਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਅਤੇ ਉਹਨਾਂ ਦੇ ਸਹਿਯੋਗੀ ਇੰਟਰਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੌਂਧੀ ਤੇ ਆਰ.ਐਸ. ਕੁੰਡੂ ਜਨਰਲ ਸਕੱਤਰ ਪੰਜਾਬ ਰੈਸਲਿੰਗ ਐਸੋਸੀਏਸ਼ਨ ਨੇ ਦੱਸਿਆ ਕਿ ਇਹਨਾਂ ਕੁਸ਼ਤੀ ਮੁਕਾਬਲਿਆਂ ਵਿਚ ਪੰਜਾਬ ਭਰ ਤੋਂ ਕਰੀਬ 200 ਪਹਿਲਵਾਨਾਂ ਨੇ ਹਿੱਸਾ ਲਿਆ ਅਤੇ 75 ਕਿਲੋਗ੍ਰਾਮ ਭਾਰ ਵਰਗ ਵਿਚ ਵਿਸ਼ਾਲ ਆਰ.ਪੀ.ਡੀ. ਕਲੱਬ ਫਗਵਾੜਾ, 85 ਕਿਲੋਗ੍ਰਾਮ ਭਾਰ ਵਰਗ ਵਿਚ ਸੰਦੀਪ ਸਿੰਘ ਖੰਨਾ, 65 ਕਿਲੋਗ੍ਰਾਮ ਭਾਰ ਵਰਗ ਵਿਚ ਜਸਕਰਨ ਸਿੰਘ ਪਟਿਆਲਾ ਤੋਂ ਇਲਾਵਾ ਲੜਕੀਆਂ ਦੇ ਕੁਸ਼ਤੀ ਮੁਕਾਬਲੇ ‘ਚ ਮਨਦੀਪ ਕੌਰ ਬਰਿਆਣਾ (ਫਿਰੋਜਪੁਰ) ਜੇਤੂ ਰਹੇ। ਮੁੱਖ ਮਹਿਮਾਨ ਵਜੋਂ ਹਰਮਨ ਬਸਰਾ ਯੂ.ਐਸ.ਏ. ਤੇ ਅਵਤਾਰ ਸਿੰਘ ਬਸਰਾ ਕਨੇਡਾ ਸ਼ਾਮਲ ਹੋਏ। ਉਹਨਾਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਆਯੋਜਿਤ ਸਮਾਗਮ ਦੌਰਾਨ ਨੈਸ਼ਨਲ ਕੁਸ਼ਤੀ ਕੋਚ ਹਰਗੋਬਿੰਦ ਸਿੰਘ ਸੰਧੂ ਨੂੰ ਗੁਰਿੰਦਰਜੀਤ ਮੈਮੋਰੀਅਲ ਅਵਾਰਡ ਨਾਲ ਨਵਾਜਿਆ ਗਿਆ। ਇਸ ਮੌਕੇ ਮੁਕੇਸ਼ ਕੁਮਾਰ ਐਸ.ਪੀ. ਸੀ.ਐਮ. ਸਕਿਉਰਿਟੀ, ਸਤੀਸ਼ ਕੁੁਮਾਰ ਡੀ.ਐਸ.ਪੀ., ਮਲਕੀਤ ਪੰਚ, ਮੈਨੇਜਰ ਭਗਤ ਰਾਮ, ਪਰਵਿੰਦਰ ਸਿੰਘ ਨੰਬਰਦਾਰ, ਨੀਲਮ ਸਰਪੰਚ ਮੰਢਾਲੀ, ਰਮਨ ਕੁਮਾਰ ਸਾਬਕਾ ਇੰਸਪੈਕਟਰ, ਕਮਲਜੀਤ ਸਿੰਘ ਪੰਚ, ਡਾ. ਬਲਵਿੰਦਰ ਸਿੰਘ, ਚਰਨਜੀਤ ਸਿੰਘ, ਰਵਿੰਦਰ ਸਿੰਘ ਨੰਬਰਦਾਰ, ਬਲਦੇਵ ਸਿੰਘ, ਮਹਿੰਦਰ ਸਿੰਘ, ਹਰਦੇਵ ਕਨੇਡਾ, ਨਰਿੰਦਰ ਕੁਮਾਰ ਡੀ.ਪੀ.ਈ, ਸ਼ੀਤਲ ਸਿੰਘ ਡੀ.ਪੀ.ਈ, ਜਸਵਿੰਦਰ ਸਿੰਘ ਪਹਿਲਵਾਨ, ਰੁਪਿੰਦਰ ਮੰਢਾਲੀ, ਬਲਜੀਤ ਸਿੰਘ, ਗੁਰਮੇਲ ਸਿੰਘ ਕੋਚ, ਸ਼ੁਕਲਾ ਕੋਚ, ਸਾਜਨ ਕੋਚ, ਬੀਰਾ ਬਾਹੜੋਵਾਲ ਕੋਚ, ਕਰਨ ਸ਼ਰਮਾ ਕੋਚ ਅੰਮ੍ਰਿਤਸਰ, ਰਵਿੰਦਰ ਨਾਥ ਕੋਚ, ਵਿਸ਼ਾਲ ਨੰਨ੍ਹਾ ਡੱਡਵਾਲ, ਸੱਬਾ ਸੰਘਾ, ਯੁਵਰਾਜ, ਰੀਤ ਪ੍ਰੀਤ ਪਾਲ ਸਿੰਘ ਪੀ.ਆਰ.ਓ. ਪੰਜਾਬ ਰੈਸਲਿੰਗ ਐਸੋਸੀਏਸ਼ਨ ਤੋਂ ਇਲਾਵਾ ਹਰਨੇਕ ਸਿੰਘ ਮੇਹਲੀ, ਅਮਰਪ੍ਰੀਤ ਸਿੰਘ ਮੇਹਲੀ, ਜਗਤਾਰ ਸਿੰਘ ਸ਼ੋਕਰ ਸਰਪੰਚ ਮਜਾਰੀ, ਮਾਸਟਰ ਗੁਰਨਾਮ ਰਾਮ ਭਰੋਮਜਾਰਾ, ਕੋਚ ਬਲਵੀਰ ਸੌਂਧੀ, ਹਰਮੇਸ਼ ਲਾਲ, ਸੰਨੀ ਸੋਹਲ ਬਿਜਲੀ ਬੋਰਡ, ਮਾਸਟਰ ਗੁਲਜਾਰ ਸਿੰਘ, ਬਲਿਹਾਰ ਸਿੰਘ, ਮਾਸਟਰ ਜੋਗਿੰਦਰ ਸਿੰਘ ਆਦਿ ਹਾਜਰ ਸਨ।