Prime Punjab Times

Latest news
ਪੰਜਾਬ ‘ਚ ਚੱਲੀਆਂ ਤਾਬੜਤੋੜ ਗੋਲੀਆਂ: ਕਬੱਡੀ ਖਿਡਾਰੀ ਸਣੇ ਦੋ ਨੌਜਵਾਨਾਂ ਦੀ ਮੌਤ,ਇਕ ਗੰਭੀਰ ਜ਼ਖਮੀ शार्ट सर्किट होने कारण चलती कार में लगी आग,कार जलकर हुई राख ਲਵਦੀਪ ਸਿੰਘ ਧੂਤ ਸਮੇਤ 8 ਨਾਇਬ ਤਹਿਸੀਲਦਾਰ ਪਦਉੱਨਤ ਹੋਏ, ਬਣੇ ਤਹਿਸੀਲਦਾਰ ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ‘ਪੀਅਰ ਸਟਿੱਚ ਵਰਕਸ਼ਾਪ’ ਦਾ ਆਯੋਜਨ ਖ਼ਾਲਸਾ ਕਾਲਜ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ "ਭਾਰਤੀ ਗਿਆਨ ਪ੍ਰਣਾਲੀ" ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਆਈ.ਏ.ਐਸ.ਅਧਿਕਾਰੀ ਗੁਰਕੰਵਲ ਸਿੰਘ ਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਦਸੂਹਾ ਵਿਖੇ ਸਰਕਾਰੀ ਕਾਲਜ ਖੋਲ੍ਹਣ ਲਈ ਮੌਜੂਦਾ ਸਰਕਾਰ ਦੇ ਕੀਤੇ ਐਲਾਨ ਖੋਖਲੇ ਸਾਬਤ ਹੋਏ : ਸੰਜੀਵ ਮਨਹਾਸ ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ :- ਡਾ. ਸੁਦੇਸ਼ ਰਾਜਨ ਖੂਨਦਾਨ ਕੈਂਪ ਦੌਰਾਨ 70 ਤੋਂ ਵੱਧ ਯੂਨਿਟ ਖੂਨ ਇਕੱਠ, ਸਮਾਜਿਕ ਸੰਸਥਾਵਾਂ ਦਾ ਸਰਾਹਣਯੋਗ ਯੋਗਦਾਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਡਿਗਰੀ-ਵੰਡ ਸਮਾਗਮ ਕਰਵਾਇਆ ਗਿਆ
ADVERTISEMENT
You are currently viewing ਅੰਨ੍ਹੇ ਕਤਲ ਕੇਸ ਦੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਅੰਨ੍ਹੇ ਕਤਲ ਕੇਸ ਦੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਨਵਾਂਸ਼ਹਿਰ( ਅਸ਼ਵਨੀ ਸ਼ਰਮਾ) 

11 ਨਵੰਬਰ : ਅੱਜ ਜਿਲਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ 18 ਅਕਤੂਬਰ ਨੂੰ ਥਾਣਾ ਬਲਾਚੌਰ ਅਧੀਨ ਪੈਂਦੇ ਪਿੰਡ ਭੱਦੀ ਵਿਖੇ ਇੱਕ ਬਜ਼ੁਰਗ ਕਰਤਾਰ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਦੇ ਹੋਏ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਪਰਮਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਵਾਰਡ ਨੰਬਰ ਤਿੰਨ, ਬਲਾਚੌਰ ਨੇ 19 ਅਕਤੂਬਰ ਨੂੰ ਥਾਣਾ ਬਲਾਚੌਰ ਚ ਸੂਚਨਾ ਦਿੱਤੀ ਸੀ ਕਿ ਉਸ ਦੇ ਸੌਹਰਾ ਕਰਤਾਰ ਸਿੰਘ ਉਮਰ 70 ਸਾਲ 18 ਅਕਤੂਬਰ ਨੂੰ ਸ਼ਾਮ ਦੇ ਸਮੇਂ ਅਣਪਛਾਤੇ ਵਿਅਕਤੀ ਘਰ ਤੋਂ ਲੈ ਗਏ ਸਨ ਅਤੇ ਉਸ ਦੀ ਲਾਸ਼ ਬਲਾਚੌਰ ਤੋਂ ਭੱਦੀ ਨੂੰ ਜਾਦੀ ਸੜਕ ਤੇ ਪਈ ਹੈ।ਉਸ ਨੇ ਦੱਸਿਆ ਕਿ ਉਸ ਦੇ ਸੌਹਰੇ ਦੀ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ। ਪੁਲਿਸ ਨੇ ਪਰਮਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤਿਆਂ ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ। ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਕੇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਸ ਵਿਚ ਡਾ ਮੁਕੇਸ਼ ਕੁਮਾਰ ਪੁਲਿਸ ਕਪਤਾਨ, ਸੁਰਿੰਦਰ ਚਾਂਦ ਪੁਲਿਸ ਕਪਤਾਨ, ਇੰਸਪੈਕਟਰ ਅਵਤਾਰ ਸਿੰਘ ਅਤੇ ਇੰਸਪੈਕਟਰ ਗੁਰਮੁੱਖ ਸਿੰਘ ਸ਼ਾਮਲ ਸਨ। ਟੀਮ ਨੇ ਕਰਤਾਰ ਸਿੰਘ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਦੇ ਹੋਏ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਚ ਵਿਜੇ ਕੁਮਾਰ ਪੁੱਤਰ ਹਰਪਾਲ ਵਾਸੀ ਟੌਂਸਾ, ਮਨਪ੍ਰੀਤ ਸਿੰਘ ਪੁੱਤਰ ਰਮੇਸ਼ ਲਾਲ ਵਾਸੀ ਸ਼ਾਮਪੁਰਾ ਥਾਣਾ ਰੋਪੜ, ਨਵਜੋਤ ਸਿੰਘ ਪੁੱਤਰ ਸਤਿੰਦਰ ਸਿੰਘ ਵਾਸੀ ਅਕਬਰ ਪੁਰ, ਥਾਣਾ ਰੋਪੜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਪੀਬੀ 20 ਡੀ 6729, ਹਾਕੀ, ਡੰਡਾ ਅਤੇ ਲੱਕੜ ਦਾ ਵੰਜਾ ਬਰਾਮਦ ਕੀਤੇ ਗਏ ਹਨ।

error: copy content is like crime its probhihated