Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 262 ਗ੍ਰਾਮ ਹੈਰੋਇਨ,507 ਗ੍ਰਾਮ ਨਸ਼ੀਲਾ ਪਾਊਡਰ ਅਤੇ 47 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 6 ਵਿਅਕਤੀ ਪੁਲਿਸ ਅੜਿੱਕੇ

262 ਗ੍ਰਾਮ ਹੈਰੋਇਨ,507 ਗ੍ਰਾਮ ਨਸ਼ੀਲਾ ਪਾਊਡਰ ਅਤੇ 47 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 6 ਵਿਅਕਤੀ ਪੁਲਿਸ ਅੜਿੱਕੇ

ਟਾਂਡਾ, ਗੜਸ਼ੰਕਰ, ਮਾਹਿਲਪੁਰ(PPT NEWS)

11 ਨਵੰਬਰ : 262 ਗ੍ਰਾਮ ਹੈਰੋਇਨ,507 ਗ੍ਰਾਮ ਨਸ਼ੀਲਾ ਪਾਊਡਰ ਅਤੇ 47 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 6 ਵਿਅਕਤੀਆਂ ਨੂੰ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ।

ਟਾਂਡਾ : ਪੁਲਿਸ ਐਫ ਆਈ ਆਰ ਦੇ ਮੁਤਾਬਕ ਲੇਡੀ ਏ ਐਸ ਆਈ ਮਨਿੰਦਰ ਕੋਰ ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ ਗਸ਼ਤ ਪ੍ਰਾਈਵੇਟ ਵਹੀਕਲ ਬਾ ਤਲਾਸ਼ ਸ਼ੱਕੀ ਪੁਰਸ਼ਾਂ ਸ਼ੱਕੀ ਵਹੀਕਲਾ ਦੇ ਸਬੰਧ ਵਿੱਚ ਟਾਂਡਾ ਪੁਲੀ ਤੋ ਥੋੜਾ ਅੱਗੇ ਟਾਹਲੀ ਮੋੜ ਮੌਜੂਦ ਸੀ ਤਾਂ ਇੱਕ ਮੋਨਾ ਵਿਅਕਤੀ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਮਨ ਏ ਐਸ ਆਈ ਨੇ ਰੋਕਿਆ ਤਾਂ ਉਹ ਯਕਦਮ ਪਿੱਛੇ ਮੁੜ ਗਿਆ ਤਾਂ ਮਨ ਏ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਜੈਮਲ ਉਰਫ ਫੱਤਾ ਪੁੱਤਰ ਸਰੂਪ ਲਾਲ ਵਾਸੀ ਚੰਡੀਗੜ੍ਹ ਕਲੋਨੀ ਟਾਂਡਾ ਜਿਲਾ ਹੁਸ਼ਿਆਰਪੁਰ ਦੱਸਿਆ ।ਜਿਸ ਦੀ ਤਲਾਸ਼ੀ ਲੈਣ ਤੇ ਉਸ ਪਾਸੋ 507 ਗ੍ਰਾਮ ਨਸੀਲਾ ਪਾਊਡਰ ਬ੍ਰਾਮਦ ਹੋਇਆ। ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ

ਗੜਸ਼ੰਕਰ : ਇਸੇ ਤਰਾਂ ਐਸ ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਦੇ ਸੰਬੰਧ ਵਿੱਚ ਨਵਾਂ ਸ਼ਹਿਰ ਰੋਡ ਗੜਸ਼ੰਕਰ ਮੌਜੂਦ ਸੀ ਤਾਂ ਪਿੰਡ ਦੇਨੋਵਾਲ ਸਾਇਡ ਤੋਂ ਕੱਚੇ ਰਸਤੇ ਤੋਂ ਨਹਿਰ ਦੀ ਪਟੜੀ ਪਰ ਇੱਕ ਵਿਅਕਤੀ ਆਪਣੇ ਸੱਜੇ ਹੱਥ ਵਿੱਚ ਇੱਕ ਮੋਮੀ ਲਿਫਾਫਾ ਫੜੀ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਗੁਲਜਾਰਾ ਪੁੱਤਰ ਪ੍ਰੀਤਾ ਵਾਸੀ ਦੇਨੋਵਾਲ ਖੁਰਦ ਥਾਣਾ ਗੜ੍ਹਸ਼ੰਕਰ ਦੱਸਿਆ ।ਜਿਸ ਦੇ ਹੱਥ ਵਿਚ ਮੋਮੀ ਲਿਫਾਫਾ ਵਿੱਚੋਂ 262 ਗ੍ਰਾਮ ਹੈਰੋਇਨ ਬਰਾਮਦ ਹੋਈ ।ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ।

ਮਾਹਿਲਪੁਰ : ਇਸ ਤਰਾਂ ਏ ਐਸ ਆਈ ਰਾਮ ਲਾਲ ਸਮੇਤ ਪੁਲਿਸ ਪਾਰਟੀ ਪਿੰਡ ਨੂਰਪੁਰ ਬ੍ਰਾਹਮਣਾ ਇੰਟਾ ਦੇ ਭੱਠੇ ਲਾਗੇ ਨਾਕਾਬੰਦੀ ਕੀਤੀ ਗਈ ਸੀ ਤਾਂ ਮਾਹਿਲਪੁਰ ਸਾਈਡ ਤੋਂ ਇੱਕ ਸਵਿਫਟ ਕਾਰ ਰੰਗ ਚਿੱਟਾ ਨੰਬਰੀ ਪੀ.ਬੀ-07-ਬੀ.ਸੀ-6177 ਆਉਂਦੀ ਦਿਖਾਈ ਦਿਤੀ। ਜਿਸਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਡਰਾਇਵਰ ਅਤੇ ਉਸਦੇ ਨਾਲ ਬੈਠੇ ਵਿਅਕਤੀ ਦਾ ਨਾਮ ਪੁਛਿਆ ਤਾਂ ਡਰਾਇਵਰ ਨੇ ਆਪਣਾ ਨਾਮ ਪਵਨਦੀਪ ਸਿੰਘ ਉਰਫ ਪਵਨ ਪੁੱਤਰ ਬਲਜਿੰਦਰ ਸਿੰਘ ਵਾਸੀ ਮਾਹਲਾ ਬਲਟੋਈਆਂ ਥਾਣਾ ਮਾਹਿਲਪੁਰ ਅਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਮੋਹਣ ਲਾਲ ਪ੍ਰਭਾਕਰ ਪੁੱਤਰ ਸ਼ਿਵ ਦੱਤ ਵਾਸੀ ਸਰਹਾਲਾ ਕਲਾਂ ਥਾਣਾ ਚੱਬੇਵਾਲ ਦੱਸਿਆ ਜਿਸਤੇ ਉਪਰੋਕਤ ਕਾਰ ਦੀ ਡਿੱਗੀ ਚੈਕ ਕਰਨ ਤੇ ਉਸ ਵਿੱਚ ਪਏ ਬੋਰਾ ਪਲਾਸਟਿਕ ਵਿੱਚ 24 ਬੋਤਲਾਂ ਪਲਾਸਟਿਕ ਨਜਾਇਜ਼ ਸ਼ਰਾਬ ਮਾਰਕਾ ਕਲੱਬ ਗਲਡ ਵਿਸਕੀ ਵਜਨੀ 750/750 ਐਮ.ਐਲ ਬ੍ਰਾਮਦ ਕੀਤੀ ਜਿਸਤੇ ਮੁਕੱਦਮਾ ਦਰਜ ਕੀਤਾ ਗਿਆ।

ਮਾਹਿਲਪੁਰ : ਇਸੇ ਤਰਾਂ ਏ ਐਸ ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਥਾ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਇੰਟਰ ਡਿਸਟਿਕ ਨਾਕਾ ਬੰਦੀ ਅੱਡਾ ਪਿੰਡ ਕੋਟਲੀ ਗੇਟ ਮੌਜੂਦ ਸੀ ਤਾਂ ਇੱਕ ਪ੍ਰਾਈਵੇਟ ਬੱਸ ਤੋਂ ਇੱਕ ਵਿਅਕਤੀ ਵਜਨਦਾਰ ਪਲਾਸਟਿਕ ਬੋਰਾ ਸਮੇਤ ਉਤਰਿਆ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਬੋਰਾ ਪਲਾਸਟਿਕ ਲੈ ਕੇ ਪਿੰਡ ਕੋਟਲੀ ਵੱਲ ਨੂੰ ਤੁਰ ਪਿਆ। ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੁਰਜੀਤ ਸਿੰਘ ਉਰਫ ਮੁਹਿੰਦਰ ਸਿੰਘ ਵਾਸੀ ਬਹਿਬਲਪੁਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਦੇ ਬੋਰਾ ਪਲਾਸਟਿਕ ਦੀ ਤਲਾਸ਼ੀ ਕਰਨ ਤੇ 11 ਬੋਤਲਾਂ ਸ਼ਰਾਬ ਮਾਰਕਾ ਕਲੱਬ ਗੋਲਡ ਵਿਸਕੀ ਬਰਾਮਦ ਹੋਈਆਂ। ਜਿਸਤੇ ਮੁਕੱਦਮਾ ਦਰਜ ਕੀਤਾ ਗਿਆ।

ਮਾਹਿਲਪੁਰ : ਇਸੇ ਤਰਾਂ ਏ ਐਸ ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਪਿੰਡ ਪੈਂਸਰਾਂ ਤੋ ਮਜਾਰਾ ਡਿੰਗਰੀਆਂ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਮਜਾਰਾ ਡਿੱਗਰੀਆਂ ਤੋ ਪਿੱਛੇ ਸ਼ਮਸ਼ਾਨ ਘਾਟ ਦੇ ਪਾਸ ਪੁੱਜੀ ਤਾਂ ਇੱਕ ਮੋਨਾ ਨੌਜਵਾਨ ਸੱਜੇ ਮੋਢੇ ਤੇ ਵਜਨਦਾਰ ਬੋਰਾ ਪਲਾਸਟਿਕ ਰੱਖ ਕੇ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ।ਜਿਸਨੇ ਆਪਣਾ ਨਾਮ ਜਸਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਰਾਮ ਜੀ ਦਾਸ ਵਾਸੀ ਮੁਜਾਰਾ ਡੀਂਗਰੀਆਂ ਥਾਣਾ ਮਾਹਿਲਪੁਰ ਦੱਸਿਆ। ਜਿਸ ਦੇ ਬੋਰਾ ਪਲਾਸਟਿਕ ਦੀ ਤਲਾਸ਼ੀ ਕਰਨ ਬੋਰਾ ਪਲਾਸਟਿਕ ਵਿੱਚੋਂ 12 ਬੋਤਲਾ ਪਲਾਸਟਿਕ ਸ਼ਰਾਬ ਮਾਰਕਾ ਕਲੱਬ ਗੋਲਡ ਵਿਸਕੀ ਬ੍ਰਾਮਦ ਕੀਤੀ। ਜਿਸਤੇ ਮੁਕੱਦਮਾ ਦਰਜ ਕੀਤਾ ਗਿਆ।