Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਕੇ.ਐਲ.ਚਾਂਦ ਟਰੱਸਟ ਨੇ ਬਿਮਾਰ ਬਿਰਧ ਔਰਤ ਨੂੰ ਭੇਂਟ ਕੀਤੀ ਵੀਲ੍ਹ ਚੇਅਰ

ਕੇ.ਐਲ.ਚਾਂਦ ਟਰੱਸਟ ਨੇ ਬਿਮਾਰ ਬਿਰਧ ਔਰਤ ਨੂੰ ਭੇਂਟ ਕੀਤੀ ਵੀਲ੍ਹ ਚੇਅਰ

ਫਗਵਾੜਾ 4 ਜੁਲਾਈ (ਲਾਲੀ ਦਾਦਰ)

* ਸੋਸ਼ਲ ਵਰਕਰ ਰਮਨ ਨਹਿਰਾ ਦਾ ਰਿਹਾ ਵਿਸ਼ੇਸ਼ ਸਹਿਯੋਗ

:  ਕੇ.ਐਲ. ਚੰਦ ਵੈਲਫੇਅਰ ਟਰੱਸਟ (ਯੂ.ਕੇ.) ਪੰਜਾਬ ਯੂਨਿਟ ਵੱਲੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਜਾਖਲ ਦੀ ਇੱਕ ਬਿਮਾਰ ਬਜ਼ੁਰਗ ਔਰਤ ਨੂੰ ਵਹੀਲ ਚੇਅਰ ਭੇਂਟ ਕੀਤੀ ਗਈ ਹੈ। ਜਿਸ ਵਿੱਚ ਸੋਸ਼ਲ ਵਰਕਰ ਰਮਨ ਨਹਿਰਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਟਰੱਸਟ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਪ੍ਰੇਰਨਾ ਸਦਕਾ ਬਿਮਾਰ ਬਜ਼ੁਰਗ ਔਰਤ ਨੂੰ ਵਹੀਲ ਚੇਅਰ ਭੇਂਟ ਕਰਨ ਮੌਕੇ ਸਮਾਜ ਸੇਵੀ ਰਮਨ ਨਹਿਰਾ ਨੇ ਰਣਜੀਤ ਵਿਰਦੀ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਕਤ ਔਰਤ ਚੂਲੇ ਦੀ ਸੱਟ ਦੇ ਚਲਦਿਆਂ ਚੱਲਣ-ਫਿਰਨ ਤੋਂ ਅਸਮਰੱਥ ਸੀ। ਔਰਤ ਦੇ ਪਰਿਵਾਰ ਦੀ ਕਮਜ਼ੋਰ ਆਰਥਿਕ ਹਾਲਤ ਨੂੰ ਮੁੱਖ ਰੱਖਦਿਆਂ ਇਹ ਵਹੀਲ ਚੇਅਰ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਰਮਨ ਨਹਿਰਾ ਨੇ ਕਿਹਾ ਕਿ ਟਰੱਸਟ ਵੱਲੋਂ ਬਿਮਾਰ, ਬਜ਼ੁਰਗਾਂ ਅਤੇ ਚੱਲਣ-ਫਿਰਨ ਤੋਂ ਅਸਮਰੱਥ ਲੋਕਾਂ ਨੂੰ ਵਹੀਲ ਚੇਅਰ ਅਤੇ ਟਰਾਈਸਾਈਕਲ ਆਦਿ ਮੁਹੱਈਆ ਕਰਵਾ ਕੇ ਬਹੁਤ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ। ਰਜਿੰਦਰ ਕੁਮਾਰ ਬੰਟੀ ਨੇ ਇਸ ਪ੍ਰੋਜੈਕਟ ਵਿੱਚ ਸਹਿਯੋਗ ਦੇਣ ਲਈ ਰਮਨ ਨਹਿਰਾ ਅਤੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਟਰੱਸਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਟਰੱਸਟ ਦੇ ਸੰਸਥਾਪਕ ਪ੍ਰਵਾਸੀ ਭਾਰਤੀ ਕੇ.ਐਲ. ਚੰਦ ਦੇ ਅਥਾਹ ਸਹਿਯੋਗ ਅਤੇ ਪ੍ਰੇਰਨਾ ਸਦਕਾ ਲੋੜਵੰਦਾਂ ਨੂੰ ਵਹੀਲ ਚੇਅਰ, ਟਰਾਈਸਾਈਕਲ ਅਤੇ ਬੈਸਾਖੀਆਂ ਦੇਣ ਦੇ ਨਾਲ-ਨਾਲ ਨਕਲੀ ਅੰਗ ਫਿੱਟ ਕਰਵਾਉਣ ਵਿਚ ਵੀ ਮੋਹਰੀ ਰਹਿੰਦੀ ਹੈ। ਉਨ੍ਹਾਂ ਭਰੋਸਾ ਦੁਵਾਇਆ ਕਿ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਅਜਿਹੇ ਪ੍ਰੋਜੈਕਟ ਅੱਗੇ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਸ਼ਿੰਗਾਰਾ ਰਾਮ, ਕੈਸ਼ੀਅਰ ਆਸ਼ਾ ਰਾਣੀ ਚੁੰਬਰ, ਕੈਲਵਿਨ ਚੁੰਬਰ, ਠੇਕੇਦਾਰ ਜਸਵਿੰਦਰ ਸਿੰਘ ਅਕਾਲਗੜ੍ਹ, ਗੁਰਨਾਮ ਪਾਲ ਅਕਾਲਗੜ੍ਹ, ਏ.ਐਸ.ਆਈ. ਸਤਨਾਮ ਸਿੰਘ ਮਾਧੋਪੁਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਤਸਵੀਰ: ਰਮਨ ਨਹਿਰਾ ਅਤੇ ਰਣਜੀਤ ਵਿਰਦੀ ਲੋੜਵੰਦ ਔਰਤ ਨੂੰ ਵਹੀਲ ਚੇਅਰ ਭੇਟ ਕਰਦੇ ਹੋਏ।