Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗੜ੍ਹਦੀਵਾਲਾ…108 ਟੀਨ ਬਰੋਜਾ,70 ਹਜਾਰ ਰੁਪਏ ਤੇ 5 ਮੋਬਾਇਲ ਫੋਨ ਸਮੇਤ ਤਿੰਨ ਵਿਅਕਤੀਆਂ ਨੂੰ…..

ਗੜ੍ਹਦੀਵਾਲਾ…108 ਟੀਨ ਬਰੋਜਾ,70 ਹਜਾਰ ਰੁਪਏ ਤੇ 5 ਮੋਬਾਇਲ ਫੋਨ ਸਮੇਤ ਤਿੰਨ ਵਿਅਕਤੀਆਂ ਨੂੰ…..

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

108 ਟੀਨ ਬਰੋਜਾ,70 ਹਜਾਰ ਰੁਪਏ ਤੇ 5 ਮੋਬਾਇਲ ਫੋਨ ਸਮੇਤ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਦਬੋਚਿਆ 

16 ਸਤੰਬਰ : 108 ਟੀਨ ਬਰੋਜਾ, 70 ਹਜਾਰ ਰੁਪਏ ਤੇ 5 ਮੋਬਾਇਲ ਫੋਨ ਸਮੇਤ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ।ਮੁਲਜ਼ਮਾਂ ਦੀ ਪਛਾਣ ਰੋਹਿਤ ਠਾਕੁਰ ਪੁੱਤਰ ਕਮਲ ਠਾਕੁਰ, ਰਿਸ਼ੀ ਡਡਵਾਲ ਪੁੱਤਰ ਲੇਟ ਦਰਸ਼ਨ ਸਿੰਘ ਵਾਸੀਆਨ ਚਲੇੜ ਥਾਣਾ ਗਗਰੇਟ ਜਿਲਾ ਉੱਨਾ ਹਿਮਾਚਲ ਪ੍ਰਦੇਸ.ਰਿਤੇਸ ਜਸਵਾਲ ਪੁੱਤਰ ਲੇਟ ਜਗਦੇਵ ਸਿੰਘ ਵਾਸੀ ਡੰਗੋਹ ਥਾਣਾ ਗਗਰੇਟ ਜਿਲਾ ਊਨਾ ਹਿਮਾਚਲ ਪ੍ਰਦੇਸ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਜਸਵੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸਤ ਦੇ ਸਬੰਧ ਵਿੱਚ ਜੀ ਟੀ ਰੋੜ ਖੇੜਾ ਸਾਹਿਬ ਮੋੜ ਗੋਂਦਪੁਰ ਮੋਜੂਦ ਸੀ ਤਾਂ ਦਸੂਹਾ ਸਾਈਡ ਤੋ ਦੋ ਗੱਡੀਆ ਨੂੰ ਰੋਕ ਕੇ ਚੈੱਕ ਕੀਤਾ। ਜਿਸ ਵਿੱਚ ਇੱਕ ਗੱਡੀ ਨੰਬਰ HP-12-1288 ਮਹਿੰਦਰਾ ਪਿੱਕਅੱਪ ਜਿਸ ਦਾ ਡਰਾਇਵਰ ਰੋਹਿਤ ਠਾਕੁਰ ਪੁੱਤਰ ਕਮਲ ਠਾਕੁਰ ਵਾਸੀ ਚਲੇੜ ਥਾਣਾ ਗਗਰੇਟ ਜਿਲਾ ਉਨਾ ਹਿਮਾਚਲ ਪ੍ਰਦੇਸ ਤੇ ਦੂਸਰੀ ਗੱਡੀ ਜਿਸ ਦਾ ਨੰਬਰ HP-15A-0556 ਮਾਰਕਾ ਸਵਿੱਫਟ ਡਿਜਾਇਰ ਦੇ ਡਰਾਇਵਰ ਰਿਸ਼ੀ ਡਡਵਾਲ ਪੁੱਤਰ ਲੇਟ ਦਰਸਨ ਸਿੰਘ ਵਾਸੀ ਚਲੇੜ ਥਾਣਾ ਗਗਰੇਟ ਜਿਲਾ ਉਨਾ ਹਿਮਾਚਲ ਪ੍ਰਦੇਸ ਤੇ ਨਾਲ ਬੇਠੇ ਵਿਅਕਤੀ ਨੇ ਆਪਣਾ ਨਾਮ ਰਿਤੇਸ਼ ਜਸਵਾਲ ਪੁੱਤਰ ਲੇਟ ਜਗਦੇਵ ਸਿੰਘ ਵਾਸੀ ਡੰਗੋਹ ਥਾਣਾ ਗਗਰੇਟ ਜਿਲਾ ਊਨਾ ਹਿਮਾਚਲ ਪ੍ਰਦੇਸ ਦੱਸਿਆ। ਜਿਸ ਨੇ ਦੱਸਿਆ ਕਿ ਮੈਂ ਗੱਡੀ ਦਾ ਮਾਲਕ ਹਾਂ ਜਿਸ ਦੀ ਮਹਿੰਦਰਾ ਪਿੱਕਅੱਪ ਦੀ ਤਲਾਸ਼ੀ ਕਰਨ ਤੇ ਉਸ ਵਿੱਚ 108 ਟੀਨ ਬਰੋਜਾ ਤੇ ਸਵਿੱਫਟ ਵਿੱਚੋ 70,000 ਰੁਪਏ ਤੇ 5 ਮੋਬਾਇਲ ਫੋਨ ਬਰਾਮਦ ਹੋਏ।ਜੋ ਬਰਾਮਦ ਹੋਏ ਬਰੋਜੇ ਸਬੰਧੀ ਕੋਈ ਪਰਮਿਟ ਜਾ ਦਸਤਾਵੇਜ ਪੇਸ਼ ਨਹੀਂ ਕਰ ਸਕਿਆ। ਜਿਸ ਤੇ ਮੁੱਕਦਮਾ ਦਰਜ ਕੀਤਾ ਗਿਆ।