Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਹਰਦੀਪ ਸਿੰਘ ਸਮਰਾ ਪਿੰਡ ਥਿੰਦਾ ਦੇ ਸਰਪੰਚ ਬਣੇ

ਹਰਦੀਪ ਸਿੰਘ ਸਮਰਾ ਪਿੰਡ ਥਿੰਦਾ ਦੇ ਸਰਪੰਚ ਬਣੇ

ਗੜ੍ਹਦੀਵਾਲਾ 19 ਅਕਤੂਬਰ (ਚੌਧਰੀ) 

: ਜਿਲਾ ਹੁਸ਼ਿਆਰਪੁਰ ਦੇ ਬਲਾਕ ਭੂੰਗਾ ਦੇ ਪਿੰਡ ਥਿੰਦਾ ਵਿੱਚ ਪਈਆਂ ਸਰਪੰਚੀ ਦੀਆਂ ਵੋਟਾਂ ਦੌਰਾਨ ਹਰਦੀਪ ਸਿੰਘ ਸਮਰਾ ਭਾਰੀ ਬਹੁਮਤ ਨਾਲ ਜਿੱਤਣ ਉਪਰੰਤ ਨੌਜਵਾਨ ਸਰਪੰਚ ਚੁਣੇ ਗਏ ਇਸ ਦੌਰਾਨ ਵਾਰਡ ਨੰਬਰ ਇੱਕ ਵਿੱਚ ਐਸੀ ਕਰਨੈਲ ਸਿੰਘ ਸੋਢੀ ਵਾਰਡ ਨੰਬਰ ਦੋ ਵਿੱਚ ਐਸੀ ਇਸਤਰੀ ਇੰਦਰਜੀਤ ਕੌਰ ਵਾਰਡ ਨੰਬਰ ਤਿੰਨ ਇਸਤਰੀ ਜਨਰਲ ਵਿੱਚ ਹਰਜਿੰਦਰ ਕੌਰ ਵਾਰਡ ਨੰਬਰ ਚਾਰ ਜਨਰਲ ਵਿੱਚ ਹਰਜੀਤ ਕੌਰ ਵਾਰਡ ਨੰਬਰ ਪੰਜ ਜਨਰਲ ਸਰਬਜੀਤ ਸਿੰਘ ਪੰਜ ਚੁਣੇ ਗਏ । ਇਸ ਸਮੇਂ ਸਮੂਹ ਗ੍ਰਾਮ ਪੰਚਾਇਤ ਵੱਲੋਂ ਨਗਰ ਦੇ ਦੋਨੋਂ ਗੁਰਦੁਆਰਿਆਂ ਵਿੱਚ ਨਤਮਸਤਕ ਹੁੰਦਿਆਂ ਹੋਇਆਂ ਉਸ ਤੋਂ ਬਾਅਦ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਿੱਚ ਜਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਨਵ ਨਿਯੁਕਤ ਗ੍ਰਾਮ ਪੰਚਾਇਤ ਵੱਲੋਂ ਨਗਰ ਨਿਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਉਹਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਹੈ। ਉਹਨਾਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਿਭਾਉਣਗੇ। ਇਸ ਉਪਰੰਤ ਸਰਪੰਚ ਹਰਦੀਪ ਸਿੰਘ ਸਮਰਾ ਵੱਲੋਂ ਸਮੂਹ ਨਗਰ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹਨਾਂ ਵੱਲੋਂ ਪਿੰਡ ਵਿੱਚ ਰਹਿੰਦੇ ਵਿਕਾਸ ਦੇ ਕਾਰਜਾਂ ਨੂੰ ਆਉਂਦੇ ਸਮੇਂ ਵਿੱਚ ਨਿਰਵਿਘਨਤਾ ਸਹਿਤ ਪਿੰਡ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ ਪਿੰਡ ਦੀ ਹਰ ਨਿੱਕੀ ਤੋਂ ਨਿੱਕੀ ਲੋੜ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਪੰਚਾਇਤ ਵੱਲੋਂ ਕੀਤੇ ਜਾਣ ਵਾਲੇ ਫੈਸਲੇ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾਣਗੇ ਇਸ ਸਮੇਂ ਪ੍ਰਿੰਸੀਪਲ ਜਗਜੀਤ ਸਿੰਘ ਰੀਹਲ, ਨੰਬਰਦਾਰ ਪਰਮਿੰਦਰ ਸਿੰਘ ਸਮਰਾ ,ਹਰਵਿੰਦਰ ਸਿੰਘ ਸਮਰਾ ਹਰਵਿੰਦਰ ਸਿੰਘ ਡਿਪਟੀ ਦਵਿੰਦਰ ਸਿੰਘ ਡੀਐਸ, ਕਮਲਦੀਪ ਸਿੰਘ ਸਮਰਾ, ਤਲਵਿੰਦਰ ਸਿੰਘ ਸਮਰਾ ਹਰਭਜਨ ਸਿੰਘ ਸਮਰਾ ,ਗੁਲਜਾਰ ਸਿੰਘ ਦਿਲਬਾਗ ਸਿੰਘ ਮਨਵੀਰ ਸਿੰਘ ਸਮਰਾ, ਸਾਬਕਾ ਪੰਚ ਮਨਦੀਪ ਸਿੰਘ ,ਕੁਲਦੀਪ ਸਿੰਘ ਸਾਬਕਾ ਸਰਪੰਚ ਪ੍ਰਧਾਨ ਸੁਰਜੀਤ ਸਿੰਘ ਹਰਪਾਲ ਸਿੰਘ, ਚੱਗਰ ਮਾਸਟਰ ਦਿਲਬਾਗ ਸਿੰਘ ਅਮਰਜੀਤ ਸਿੰਘ ਮਨਿੰਦਰ ਸਿੰਘ ਡੀਸੀ ਨਿਰਮਲ ਸਿੰਘ , ਹਰਚਰਨ ਸਿੰਘ ਸਮਰਾ , ਮਨਦੀਪ ਸਿੰਘ ਡੀਸੀ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਰੂਪਾ ਸਿੰਘ ਸਮਰਾ ਆਦ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ

error: copy content is like crime its probhihated