ਗੜ੍ਹਦੀਵਾਲਾ 4 ਜੁਲਾਈ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਣ ਅਫਸਰ ਡਾ. ਸੀਮਾ ਗਰਗ ਅਤੇ ਸੀਨੀਅਰ ਮੇੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ. ਭੂੰਗਾ ਅਤੇ ਅਧੀਨ ਸਿਹਤ ਕੇਂਦਰਾ ਵਿਖੇ ਤੁਰੰਤ ਦਸਤ ਰੋਕ ਮੁਹਿਮ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।
ਇਸ ਮੋਕੇ ਸੀਨੀਅਰ ਮੇੈਡੀਕਲ ਅਫਸਰ ਡਾ. ਹਰਜੀਤ ਸਿੰਘ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਤੁਰੰਤ ਦਸਤ ਰੋਕ ਮੁਹਿਮ 1 ਜੁਲਾਈ ਤੋ 31 ਅਗਸਤ ਤੱਕ ਚਲਾਈ ਜਾ ਰਹੀ ਹੈ ਜਿਸ ਵਿੱਚ 0 ਤੋ 5 ਸਾਲ ਦੇ ਬਚਿਆਂ ਨੂੰ ਡਾਇਰੀਆ ਦੀ ਰੋਕਥਾਮ ਤੋ ਬਚਾੳ ਲਈ ਓਆਰਐਸ ਅਤੇ ਜਿੰਕ ਦੀ ਗੋਲੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ ।ਅੱਗੇ ਉਨ੍ਹਾ ਕਿਹਾ ਕਿ ਬਸਰਸਾਤ ਦੇ ਮੋਸਮ ਵਿੱਚ ਬਚਿਆ ਦੇ ਦੂਸ਼ਿਤ ਹੱਥਾਂ ਨਾਲ ਖਾਣਾ ਖਾਣ ਨਾਲ, ਜਿਆਦਾ ਪੱਕੇ ਹੋਏ ਫਲ ਖਾਣ, ਬਹੀਆਂ ਸਬਜ਼ੀਆਂ ਅਤੇ ਬੇਹਾ ਭੋਜਨ ਖਾਣ ਨਾਲ ਡਾਇਰੀਆ ਹੋਣ ਦਾ ਖਤਰਾ ਜਿਆਦਾ ਹੁੰਦਾ।ਇਸ ਰੋਗ ਦੇ ਹੋਣ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਕਮਜੋਰੀ ਆ ਜਾਂਦੀ ਹੈ।ਡਾਇਰੀਆ ਤੋ ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਖਾਣਾ ਖਾਣ ਤੋ ਪਹਿਲਾਂ ਹੱਥ ਸਾਬਣ ਨਾਲ ਚੰਗੀ ਤਰਾਂ ਸਾਫ ਕਰਨੇ ਚਾਹੀਦੇ ਹਨ। ਖਾਣ ਪੀਣ ਵਾਲੀਆਂ ਵਸਤੂਆ ਨੂੰ ਢੱਕ ਕੇ ਰਖਣਾ ਚਾਹੀਦਾ ਹੈ। ਬੇਹੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਉਨਾਂ ਕਿਹਾ ਕਿ ਡਾਇਰੀਆ ਤੋ ਬਚਨ ਲਈ ਬਚਿਆਂ ਨੂੰ ਓਆਰਐਸ ਦਾ ਘੋਲ, 14 ਦਿਨ ਤੱਕ ਜਿੰਕ ਦੀਆਂ ਗੋਲੀਆਂ ਅਤੇ ਤਰਲ ਚੀਜਾਂ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ। ਆਪਣੇ ਆਲੇ ਦੁਆਲੇ ਦੀ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।ਇਸ ਰੋਗ ਤੋ ਬਚਾੳ ਲਈ ਸਰਕਾਰ ਦੁਆਰਾ ਆਸ਼ਾ ਵਰਕਰ ਘਰ-ਘਰ ਓ.ਆਰ.ਐਸ ਅਤੇ ਜਿੰਕ ਦੀਆਂ ਗੋਲੀਆਂ ਮੁਫਤ ਪਹੁਚਾਏਗੀ ।
ਇਸ ਮੌਕੇ ਜਸਤਿੰਦਰ ਸਿੰਘ ਬਲਾਕ ਐਜੂਕੇਟਰ ਕਮ ਨੋਡਲ ਅਫਸਰ ਆਈ.ਈ.ਸੀ/ਬੀ.ਸੀ.ਸੀ ਨੇ ਦੱਸਿਆ ਕਿ ਹੱਥ ਧੋਣ ਦੇ ਵੱਖ-ਵੱਖ ਪੜਾਵਾਂ ਬਾਰੇ ਵਿਸਥਾਰਪੂਰਵਕ ਜਾਨਕਾਰੀ ਦਿੰਦਿਆ ਕਿਹਾ ਕਿ ਅਸੀੰ ਆਪਣੀ ਅਤੇ ਆਪਣੇ ਆਸ ਪਾਸ ਸਾਫ ਸਫਾਈ ਰੱਖਕੇ ਵੱਖ-ਵੱਖ ਬਿਮਾਰੀਆਂ ਤੋ ਬੱਚ ਸਕਦੇ ਹਾ ।ਇਸ ਮੋਕੇ,ਡਾ ਜਣਜੀਤ ਸਿੰਘ, ਡਾ. ਭੂਪਿੰਦਰ ਸਿੰਘ, ਓਮੇਸ਼ ਕੁਮਾਰ,ਗਰਿੰਦਰਜੀਤ ਸਿਘ,ਅਰਪਿੰਦਰ ਸਿੰਘ, ਮਨਜੀਤ ਸਿੰਘ, ਰਣਜੋਧ ਸਿੰਘ,ਸਰਤਾਜ ਸਿੰਘ ਪੁਨੀਤ ਕੁਮਾਰ, ਅਤੇ ਆਮ ਲੋਕ ਹਾਜਰ ਸਨ।