ਗੜ੍ਹਦੀਵਾਲਾ 28 ਨਵੰਬਰ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਭੂੰਗਾ ਅਧੀਨ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਖੇ ਨੈਸ਼ਨਲ ਡੀ-ਵਾਰਮਿੰਗ ਦਿਵਸ ਤਹਿਤ 1 ਤੋ 19 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਗੋਲਿਆਂ ਖਿਲਾਈਆਂ ਗਈਆਂ।
ਸ.ਸ.ਸ.ਸਕੂਲ ਡੱਫਰ ਵਿਖੇ ਨੈਸ਼ਨਲ ਡੀ-ਵਾਰਮਿੰਗ ਦਿਵਸ ਸੰਬੰਧੀ ਜਾਣਕਾਰੀ ਦਿੰਦਿਆ ਡਾ. ਅਰਚਨਾ ਨੇ ਦਸਿਆ ਕਿ 1 ਤੋ 19 ਸਾਲ ਤਕ ਦੇ ਬਲਾਕ ਭੂੰਗਾ ਦੇ ਸਾਰੇ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲਾ ਅਤੇ ਆਂਗਨਵਾੜੀ ਸੈਟਰਾਂ ਵਿਚ ਬਚਿਆ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਖਿਲਾਈਆਂ ਗਈਆਂ । ਉਨਾਂ ਕਿਹਾ ਕਿ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਪੌਸ਼ਟਿਕ ਖੁਰਾਕ ਬਹੁਤ ਜਰੂਰੀ ਹੈ ਪਰ ਜੇਕਰ ਪੇਟ ਵਿਚ ਕੀੜੇ ਹੋਣ ਤਾ ਮਾਨਸਿਕ ਅਤੇ ਸਰੀਰਕ ਵਿਕਾਸ ਰੁਕ ਜਾਦਾ ਹੈ ਅਤੇ ਇਹ ਕੀੜੇ ਬੱਚਿਆ ਦੀ ਰੋਗਾ ਨਾਲ ਲੜਨ ਦੀ ਸ਼ਲਤੀ ਕਮਜੋਰ ਕਰਦੇ ਹਨ
ਇਸ ਤੋ ਬਚਾਅ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾ ਹਥ ਚੰਗੀ ਤਰ੍ਹਾ ਧੋਣੇ ਚਾਹੀਦੇ ਹਨ ਅਤੇ ਸਫਾਈ ਪੱਖੋ ਪੂਰਾ ਖਿਆਲ ਰਖਣਾ ਚਾਹੀਦਾ ਹੈ ਅਤੇ ਸਾਲ ਵਿਚ ਬੱਚਿਆਂ ਨੂੰ ਦੋ ਵਾਰ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਖਿਲਾਉਣੀਆ ਚਾਹੀਦੀਆ ਹਨ ਅੱਗੇ ਉਨ੍ਹਾ ਕਿਹਾ ਕਿ ਸਕੂਲ਼ ਤੋਂ ਬਾਹਰ ਬੱਚੇ ਅਤੇ ਆਂਗਣਵਾੜੀ ਕੇਂਦਰਾਂ ਦੇ ਬਚਿਆਂ ਨੂੰ ਸਿਹਤ ਕਰਮੀਆਂ ਵਲੋ ਘਰ-ਘਰ ਜਾ ਕੇ ਵੀ ਇਹ ਦਵਾਈ ਦਿੱਤੀ ਗਈ ਹੈ।
ਇਸ ਮੌਕੇ ਪ੍ਰਿ. ਰਸ਼ਪਾਲ ਕੌਰ ਨੇ ਕਿਹਾ ਕਿ ਬੱਚਿਆਂ ਦੇ ਪੇਟ ਵਿਚ ਕੀੜਆ ਨਾਲ ਕੁਪੋਸ਼ਣ ਅਤੇ ਖੂਨ ਦੀ ਕਮੀ ਆ ਜਾਂਦੀ ਹੇ ਜਿਸ ਨਾਲ ਉਹਨਾ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਰੁਕ ਜਾਂਦਾ ਹੈ। ਦਵਾਈ ਦੇ ਨਾਲ ਨਾਲ ਬਚਿਆਂ ਅਤੇ ਖਾਸ ਤੋਰ ਤੇ ਉਹਨਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਬਚਿਆਂ ਦੀ ਸਾਫ-ਸਫਾਈ ਦਾ ਵੀ ਖਾਸ ਧਿਆਨ ਰਖਿਆ ਜਾਵੇ। ਉਨਾਂ ਕਿਹਾ ਕਿ ਦਵਾਈ ਬਚਿਆਂ ਵਿੱਚ ਖੂਨ ਦੀ ਕਮੀ ਅਤੇ ਪੇਟ ਦੀਆਂ ਹੋਣ ਵਾਲੀ ਬੀਮਾਰੀਆਂ ਤੋਂ ਉਨਾਂ ਦੀ ਰਖਿਆ ਕਰਦੀ ਹੈ।ਇਸ ਮੌਕੇ ਡਾ. ਅਮਨਦੀਪ ਕੌਰ, ਕਨਚਨ,ਮੀਨਾ ,ਸਕੂਲੀ ਅਧਿਆਪਕ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰ ਹਾਜਰ ਸਨ।