Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing 31ਵੀਆਂ ਕਮਲਜੀਤ ਖੇਡਾਂ ਦਾ ਸ਼ਾਨਦਾਰ ਆਗਾਜ਼, ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ ਰਸਮੀ ਉਦਘਾਟਨ

31ਵੀਆਂ ਕਮਲਜੀਤ ਖੇਡਾਂ ਦਾ ਸ਼ਾਨਦਾਰ ਆਗਾਜ਼, ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ ਰਸਮੀ ਉਦਘਾਟਨ

ਬਟਾਲਾ, 28 ਨਵੰਬਰ (ਅਵਿਨਾਸ਼ ਸ਼ਰਮਾ )

ਸਵ. ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾਂ ਦੇ ਬੁੱਤ ਤੋਂ ਜਲਾਈ ਗਈ ਖੇਡਾਂ ਦੀ ਮਸ਼ਾਲ

ਪੰਜਾਬ ਸਰਕਾਰ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ

ਓਲੰਪਿਕ ਚਾਰਟਰ ਦੀਆਂ ਖੇਡਾਂ ਦੇ ਜੇਤੂਆਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ

: ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੱਲੋਂ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕਰਵਾਈਆਂ ਜਾ ਰਹੀਆਂ ਚਾਰ ਰੋਜ਼ਾ 31ਵੀਆਂ ਕਮਲਜੀਤ ਖੇਡਾਂ-2024 ਅੱਜ ਸ਼ਾਨਦਾਰ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋ ਗਈਆਂ।

ਬਟਾਲਾ ਦੇ ਵਿਧਾਇਕ ਅਤੇ ਖੇਡਾਂ ਦੇ ਮੁੱਖ ਪ੍ਰਬੰਧਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਉਨ੍ਹਾਂ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ, ਵਿਕਰਮਜੀਤ ਸਿੰਘ ਐਸ.ਡੀ.ਐਮ ਬਟਾਲਾ ਅਤੇ ਪਿ੍ਰਥੀਪਾਲ ਸਿੰਘ, ਪ੍ਰਧਾਨ ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੀ ਮੋਜੂਦ ਸਨ।

ਵਿਧਾਇਕ ਸ਼ੈਰੀ ਕਲਸੀ ਨੇ ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਪੰਜਾਬ ਦੀ ਅਗਵਾਈ ਹੇਠ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਸੂਬੇ ਅੰਦਰ ‘ ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਸਨ, ਜਿਸ ਵਿੱਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰ ਰਹੀ ਹੈ। ਖੇਡਾਂ ਤੰਦਰੁਸਤੀ, ਅਨੁਸ਼ਾਸਨ, ਇੱਕਜੁੱਟਤਾ ਤੇ ਆਪਸੀ ਸਹਿਯੋਗ ਤੇ ਭਾਈਚਾਰਾ ਦਾ ਪ੍ਰਤੀਕ ਹਨ। ਉਨ੍ਹਾਂ ਕਮਲਜੀਤ ਖੇਡਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਰਾਹੀ ਖਿਡਾਰੀਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਨਾਮਵਰ ਖਿਡਾਰੀਆਂ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਐਸੋਸੀਏਸ਼ਨ ਦਾ ਵੱਡਾ ਯੋਗਦਾਨ ਹੈ, ਜਿਹੜੇ ਮਹਾਨ ਹਾਕੀ ਖਿਡਾਰੀ ਸੁਰਜੀਤ ਸਿੰਘ ਤੇ ਅਥਲੀਟ ਕਮਲਜੀਤ ਸਿੰਘ ਦੀ ਯਾਦ ਨੂੰ ਸਦੀਵੀਂ ਕਾਇਮ ਰੱਖ ਰਹੇ ਹਨ। ਉਨਾਂ ਕਿਹਾ ਕਿ ਮਾਝੇ ਦੀਆਂ ਪ੍ਰਸਿੱਧ ਇਹ ਖੇਡਾਂ ਓਲੰਪਿਕ ਚਾਰਟਰ ਦੀਆਂ ਖੇਡਾਂ ਹਨ ਜਿਸ ਵਿੱਚ ਮੁੱਖ ਤੌਰ ਉਤੇ ਅਥਲੈਟਿਕਸ ਦੇ ਟਰੈਕ ਤੇ ਫੀਲਡ ਈਵੈਂਟ ਕਰਵਾਏ ਜਾਂਦੇ ਹਨ।

ਇਸ ਮੌਕੇ ਐਸ.ਐਸ.ਪੀ ਬਟਾਲਾ ਨੇ ਕਿਹਾ ਕਿ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਵਧੀਆ ਰੋਲ ਨਿਭਾ ਰਹੀ ਹੈ ਅਤੇ ਨੋਜਵਾਨ ਖਿਡਾਰੀਆਂ ਨੂੰ ਖੇਡਣ ਦਾ ਮੋਕਾ ਪ੍ਰਦਾਨ ਕੀਤਾ ਗਿਆ ਹੈ। ਉਨਾਂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਪ੍ਰੇਰਿਤ ਕੀਤਾ ਕਿ ਉਹ ਪੂਰੀ ਮਿਹਨਤ ਤੇ ਲਗਨ ਨਾਲ ਖੇਡਣ।

ਇਸ ਮੌਕੇ ਐਸ.ਡੀ.ਐਮ ਬਟਾਲਾ ਵਿਕਰਮਜੀਤ ਸਿੰਘ ਨੇ ਖੇਡਾਂ ਕਰਵਾ ਰਹੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੋ ਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਫਲ ਉਪਰਾਲਾ ਕੀਤਾ ਗਿਆ ਹੈ, ਜਿਨਾਂ ਵਲੋਂ ਖਿਡਾਰੀਆਂ ਨੂੰ ਖੇਡਣ ਦਾ ਸਾਜ਼ਗਰ ਮਾਹੋਲ ਪ੍ਰਦਾਨ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਕਮਲਜੀਤ ਖੇਡਾਂ ਦੀ ਮਸ਼ਾਲ ਸਵ. ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਬੁੱਤ ਤੋਂ ਜਲਾਈ ਗਈ। ਅੰਤਰ ਰਾਸ਼ਟਰੀ ਅਥਲੀਟ ਲਵਪ੍ਰੀਤ ਕੌਰ ਅਤੇ ਮਨਜਿੰਦਰ ਸਿੰਘ ਬਟਾਲਾ ਦੀ ਅਗਵਾਈ ਵਿੱਚ ਮਸ਼ਾਲ ਯਾਤਰਾ ਦੀ ਸ਼ੁਰੂਆਤ ਕੀਤੀ। ਮਸ਼ਾਲ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਤੱਕ ਪ੍ਰਭਾਵਸ਼ਾਲੀ ਕਾਫ਼ਲੇ ਨਾਲ ਪੁੱਜੀ, ਜਿੱਥੇ ਜਾ ਕੇ ਜਲਾਈ ਗਈ।

ਉਦਘਾਟਨੀ ਸਮਾਰੋਹ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਵਿੱਚ ਹਿੱਸਾ ਲਿਆ ਅਤੇ ਸੱਚੀ ਸੁੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੇ ਗੱਤਕੇ ਦੇ ਜੌਹਰ ਦਿਖਾਏ ਜਦੋਂਕਿ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਐਸੋਸੀਏਸ਼ਨ ਦੇ ਪ੍ਰਧਾਨ ਪਿ੍ਰਥੀਪਾਲ ਸਿੰਘ ਬਟਾਲਾ ਮੁੱਖ ਮਹਿਮਾਨ ਸਮੇਤ ਪਹੰਚੀਆਂ ਵੱਖ-ਵੱਖ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਜੀ ਆਇਆ ਆਖਿਆ।

ਇਸ ਮੌਕੇ ਤਰੁਣਪ੍ਰੀਤ ਸਿੰਘ ਕਲਸੀ, ਸਰਪੰਚ ਕੋਟਲਾ ਸ਼ਾਹੀਆਂ, ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਦੇ ਜਨਰਲ ਸਕੱਤਰ ਨਿਸ਼ਾਨ ਸਿੰਘ ਰੰਧਾਵਾ, ਦਵਿੰਦਰ ਸਿੰਘ ਕਾਲਾ ਨੰਗਲ, ਇੰਜੀ. ਜਗਦੀਸ਼ ਸਿੰਘ ਬਾਜਵਾ, ਸਿਮਰਨਜੀਤ ਸਿੰਘ ਸਾਹਬ ਗੁਰਦਾਸਪੁਰ, ਕੁਲਜੀਤ ਸਿੰਘ ‘ਸਿੰਘ ਫਾਊਂਡਰੇਸ਼ਨ ਇਮੀਗਰੇਸ਼ਨ’, ਗੁਰਦੇਵ ਸਿੰਘ ਸਰਪੰਚ, ਭੁੱਲਰ , ਬਲਰਾਜ ਸਿੰਘ ਬਾਹੀ, ਡਾ:ਕੁਲਵੰਤ ਸਿੰਘ ਸੋਹਲ , ਮਨਦੀਪਿ ਸਿੰਘ ਕਾਲਾ ਨੰਗਲ ਯੂ ਕੇ, ਕੁਲਦੀਪ ਸਿੰਘ ਕੋਟ ਸੰਤੋਖ ਰਾਏ, ਨਿਸ਼ਾਨ ਸਿੰਘ ਰੰਧਾਵਾ, ਦਵਿੰਦਰ ਸਿੰਘ ਕਾਲਾ ਨੰਗਲ , ਸਾਬਕਾ ਐਸ.ਐਸ.ਪੀ ਰਛਪਾਲ ਸਿੰਘ, ਬਲਬੀਰ ਸਿੰਘ ਬਿੱਟੂ ਬਟਾਲਾ, ਡਾਇਰੈਕਟਰ ਮਨਜੀਤ ਸਿੰਘ ਭੁੱਲਰ, ਮਨਦੀਪ ਸਿੰਘ ਗਿੱਲ, ਰੀਡਰ ਸੰਜੀਵ, ਜਸਵੰਤ ਸਿੰਘ ਢਿੱਲੋਂ, ਪ੍ਰਿੰਸੀਪਲ ਮੁਸ਼ਤਾਕ ਗਿੱਲ , ਕਮਲਦੀਪ ਸਿੰਘ ਗੱਜੂਗਾਜੀ,ਦਿਲਬਾਗ ਸਿੰਘ, ਦਿਲਬੀਰ ਸਿੰਘ , ਰਾਜਵਿੰਦਰ , ਮਨੋਹਰ ਸਿੰਘ , ਬਲਕਾਰ ਸਿੰਘ ਕੌਚ, ਇੰਦਰਜੀਤ ਸਿੰਘ , ਖੁਸਕਰਨ ਸਿੰਘ, ਇੰਜੀ: ਜਗਦੀਸ਼ ਸਿੰਘ ਬਾਜ਼ਵਾ ਅਤੇ ਇੰਜੀ: ਕੁਲਬੀਰ ਸਿੰਘ ਆਦਿ ਹਾਜਰ ਸਨ।

ਪਹਿਲੇ ਦਿਨ ਦੇ ਮੁਕਬਾਲੇ :

600 ਮੀਟਰ ਲੜਕਿਆਂ ਦੀ ਦੋੜ ਵਿੱਚ ਪਹਿਲੇ ਸਥਾਨ ’ਤੇ ਚਰਨਜੀਤ ਸਿੰਘ ਜੰਡਵਾਲਾ, ਦੂਜੇ ਨੰਬਰ ’ਤੇ ਅਰਸ਼ ਬਟਾਲਾ ਅਤੇ ਤੀਜੇ ਸਥਾਨ ’ਤੇ ਤਰਨਪ੍ਰੀਤ ਸਿੰਘ ਦੀਨਾ ਨਗਰ ਰਹੇ। 600 ਮੀਟਰ ਲੜਕੀਆਂ ਦੀ ਦੋੜ (ਅੰਡਰ-14), ਪਹਿਲੇ ਸਥਾਨ ’ਤੇ ਹਰਪ੍ਰੀਤ ਕੌਰ ਗੁਰਦਾਸਪੁਰ, ਦੂਜੇ ਨੰਬਰ ’ਤੇ ਪੂਜਾ ਖਜਾਲਾ ਅਤੇ ਤੀਜੇ ਨੰਬਰ ’ਤੇ ਗੁਰਜੀਤ ਕੌਰ ਮਜੀਠਾ ਰਹੀ।

ਇਸੇ ਤਰਾਂ 100 ਮੀਟਰ ਦੋੜ ਵਿੱਚ (14) ਪਹਿਲੇ ਸਥਾਨ ’ਤੇ ਏਕਮਜੀਤ ਸਿੰਘ ਗੁਰਦਾਸਪੁਰ, ਦੂਜੇ ਨੰਬਰ ’ਤੇ ਅਰਸ਼ਪ੍ਰੀਤ ਸਿੰਘ ਡੇਰਾ ਬਾਬਾ ਨਾਨਕ ਅਤੇ ਤੀਜੇ ਨੰਬਰ ’ਤੇ ਕ੍ਰਿਸ਼ਨਾ ਕਾਦੀਆਂ ਰਹੇ। 100 ਮੀਟਰ ਲੜਕੀਆਂ (ਅੰਡਰ-14), ਪਹਿਲੇ ਸਥਾਨ ’ਤੇ ਰਾਜਪਾਲ ਕੋਰ ਬਟਾਲਾ, ਦੂਜੇ ਨੰਬਰ ’ਤੇ ਹਰਪ੍ਰਤੀਤ ਕੋਰ ਗੁਰਦਾਸਪੁਰ ਅਤੇ ਤੀਜੇ ਸਥਾਨ ’ਤੇ ਜਸ਼ਨਪ੍ਰੀਤ ਕੋਰ ਰਹੀ।