Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਸੁਨਿਆਰੇ ਦੀ ਦੁਕਾਨ ਤੋਂ ਹਥਿਆਰਾਂ ਦੀ ਨੋਕ ਪਰ ਲੁੱਟ-ਖੋਹ ਕਰਨ ਵਾਲੇ ਚਾਰ ਵਿਅਕਤੀਆਂ ਦੇ ਗੈਂਗ ਨੂੰ ਪੁਲਿਸ ਵੱਲੋਂ ਕੀਤਾ ਕਾਬੂ

ਸੁਨਿਆਰੇ ਦੀ ਦੁਕਾਨ ਤੋਂ ਹਥਿਆਰਾਂ ਦੀ ਨੋਕ ਪਰ ਲੁੱਟ-ਖੋਹ ਕਰਨ ਵਾਲੇ ਚਾਰ ਵਿਅਕਤੀਆਂ ਦੇ ਗੈਂਗ ਨੂੰ ਪੁਲਿਸ ਵੱਲੋਂ ਕੀਤਾ ਕਾਬੂ

ਬਟਾਲਾ (ਅਵਿਨਾਸ਼ ਸ਼ਰਮਾ)

ਦੋਸ਼ੀਆਂ ਕੋਲੋਂ 02 ਪਿਸਟਲ 32 ਬੋਰ, 02 ਮੈਗਜ਼ੀਨ ਅਤੇ 06 ਰੌਂਦ ਕੀਤੇ ਬ੍ਰਾਮਦ 

1 ਸਤੰਬਰ : ਸੁਨਿਆਰੇ ਦੀ ਦੁਕਾਨ ਤੋਂ ਹਥਿਆਰਾਂ ਦੀ ਨੋਕ ਪਰ ਲੁੱਟ-ਖੋਹ ਕਰਨ ਵਾਲੇ ਚਾਰ ਵਿਅਕਤੀਆਂ ਦੇ ਗੈਂਗ ਨੂੰ ਪੁਲਿਸ ਨੇ ਕਾਬੂ ਕੀਤਾ ਹੈ ।

ਮਿਤੀ 17.08, 2003 ਨੂੰ ਦੁਪਿਹਰ ਦੇ ਸਮੇਂ ਮਨਦੀਪ ਸਿੰਘ ਪੁੱਤਰ ਰਛਪਾਲ ਰਾਜ ਵਾਸੀ ਮੁਹੱਲਾ ਬੱਗਾ ਸਿੰਘ ਵਾਰਡ ਨੰ 09 ਡੇਰਾ ਬਾਬਾ ਨਾਨਕ ਦੀ ਜਿਊਲਰਜ਼ ਅਤੇ ਮਨੀ ਟਰਾਂਸਫਰ ਦੀ ਦੁਕਾਨ ਜੋੜੀਆ ਬਜਾਰ ਡੇਰਾ ਬਾਬਾ ਨਾਨਕ (14 ਅਣਪਛਾਤੇ ਵਿਅਕਤੀਆ ਨੇ ਹਥਿਆਰਾ ਦੀ ਨੋਕ ਪਰ ਸੋਨਾ ਚਾਂਦੀ ਅਤੇ ਨਗਦੀ ਦੀ ਲੁੱਟ ਕੀਤੀ ਸੀ।ਜਿਸ ਤੇ ਮੁਕੱਦਮਾ ਨੰਬਰ 101 ਮਿਤੀ 17.08,2023 ਜੁਰਮ 379- ਬੀ(2), 392,34 ਭ.ਦ. 25,54,59 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ ਬਰਬਿਆਨ ਮਨਦੀਪ ਸਿੰਘ ਪੁੱਤਰ ਰਛਪਾਲ ਰਾਜ ਵਾਸੀ ਮੁਹੱਲਾ ਬਗਾ ਸਿੰਘ ਵਾਰਡ ਨੰਬਰ 119 ਡੇਰਾ ਬਾਬਾ ਨਾਨਕ ਬਰਖਿਲਾਫ 04 ਅਣਪਛਾਤੇ ਵਿਅਕਤੀਆਂ ਤੇ ਦਰਜ ਰਜਿਸਟਰ ਕੀਤਾ ਗਿਆ।ਜੋ ਮਾਣਯੋਗ DIG ਬਾਰਡਰ ਰੇਂਜ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਪੁਲਿਸ ਜਿਲਾ ਬਟਾਲਾ ਵੱਲੋਂ ਸ੍ਰੀ ਗੁਰਪ੍ਰੀਤ ਸਿੰਘ ਐਸ ਪੀ ਡੀ ਬਟਾਲਾ, ਮਨਿੰਦਰਪਾਲ ਸਿੰਘ ਡੀ ਐਸ ਪੀ DSP DEN ਦੀ ਅਗਵਾਈ ਹੇਠ 5। ਬਿਕਰਮ ਸਿੰਘ ਐਸ ਐਚ ਓ /ਡੀ ਬੀ ਐਨ SHO/DBN ਅਤੇ SI ਦਿਲਜੀਤ ਸਿੰਘ CIA ਇੰਚਾਰਜ ਬਟਾਲਾ ਦੀਆਂ ਟੀਮਾਂ ਵੱਲੋਂ ਸਖ਼ਤ ਮਿਹਨਤ ਕਰਦੇ ਹੋਏ ਮੁਕੱਦਮਾਂ ਦੀ ਵਿਗਿਆਨਕ ਢੰਗ ਨਾਲ ਤਫਤੀਸ ਕਰਦੇ ਹੋਏ ਮੁਕੱਦਮੇ ਨੂੰ ਬਹੁਤ ਹੀ ਜਲਦੀ ਟਰੇਸ਼ ਕਰਕੇ ਮੁਕੱਦਮੇ ਵਿਚ ਦੋਸੀਆਨ 1. ਹਰਵਿੰਦਰ ਸਿੰਘ ਉਰਫ ਬੱਕਰੀ ਪੁੱਤਰ ਸਤਨਾਮ ਸਿੰਘ, 2. ਅੰਮ੍ਰਿਤਪਾਲ ਸਿੰਘ ਪੁੱਤਰ ਪ੍ਰਗਟ ਸਿੰਘ, ਸ੍ਰ. ਦਮਨਪ੍ਰੀਤ ਸਿੰਘ ਪੁੱਤਰ ਸੁਖਬੀਰ ਸਿੰਘ ਉਰਫ ਘੂਕੀ 4. ਰਾਜਬੀਰ ਸਿੰਘ ਉਰਫ ਰਾਜੂ ਪੁੱਤਰ ਜਸਬੀਰ ਸਿੰਘ ਵਾਸੀਆਨ ਪਡਰੀ ਵੜੈਚ ਥਾਣਾ ਕਬਜ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਾਮਜਦ ਕੀਤਾ ਗਿਆ।

ਕਲ ਰਾਤ ਉਪਰੇਸ਼ਨ ਕਰਕੇ ਦੋਸ਼ੀ ਹਰਵਿੰਦਰ ਸਿੰਘ ਉਰਫ ਬੱਕਰੀ ਪੁੱਤਰ ਸਤਨਾਮ ਸਿੰਘ ਵਾਸੀ ਪੰਡੋਰੀ ਵੜੈਚ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਗਲਵਾੜੇ ਵਾਲੀ ਗਲੀ ਪੰਡੋਰੀ ਵੜੈਚ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 02 ਪਿਸਟਲ 32 ਬੋਰ, 02 ਮੈਗਜ਼ੀਨ ਅਤੇ 06 ਰੌਂਦ ਬ੍ਰਾਮਦ ਕੀਤੇ ਗਏ ਅਤੇ ਇਹਨਾ ਦੋਸ਼ੀਆਂ ਦੀ ਨਿਸ਼ਾਨਦੇਹੀ ਪਰ ਦਮਨਪ੍ਰੀਤ ਸਿੰਘ ਪੁੱਤਰ ਸੁਖਬੀਰ ਸਿੰਘ ਘੁੱਕੀ ਵਾਸੀ ਪੰਡੋਰੀ ਵੜੈਚ ਅਤੇ ਰਾਜਬੀਰ ਸਿੰਘ ਉਰਫ ਰਾਜੂ ਪੁੱਤਰ ਜਸਬੀਰ ਸਿੰਘ ਵਾਸੀ ਪੰਡੋਰੀ ਵੜੈਚ ਨੂੰ ਗ੍ਰਿਫਤਾਰ ਕੀਤਾ ਗਿਆ।ਉਕਤਾਨ ਚਾਰ ਦੋਸ਼ੀਆਂ ਦੀ ਨਿਸ਼ਾਨਦੇਹੀ ਪਰ ਦੋਸ਼ੀ ਅੰਮ੍ਰਿਤਪਾਲ ਸਿੰਘ ਘਰ ਲੁੱਟ-ਖੋਹ ਕੀਤੇ ਹੋਏ ਗਹਿਣੇ ਸੋਨਾ ਚਾਂਦੀ ਬ੍ਰਾਮਦ ਕੀਤੇ ਗਏ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਫਤੀਸ ਜਾਰੀ ਹੈ।

ਦੋਸ਼ੀਆ ਪਾਸੋਂ ਬ੍ਰਾਮਦ ਕੀਤੇ ਹਥਿਆਰ :- 02 ਪਿਸਟਲ 32 ਬੋਰ, 12 ਮੈਗਜ਼ੀਨ ਅਤੇ 06 ਰੋਂਦ ਬ੍ਰਾਮਦ

ਰਿਕਵਰੀ ਗਹਿਣੇ ਸੋਨਾ :- ਸੋਨੇ ਦੇ ਟੈਂਪਸ = 04 ਪੀਸ, ਵਾਲੀਆ ਕੰਨ = 11 ਪੀਸ, ਰਿੰਗ ਲੋਡੀਜ= 01 ਪੀਸ

ਰਿਕਵਰੀ ਗਹਿਣੇ ਚਾਂਦੀ – ਚਾਂਦੀ ਦੇ ਕੜੇ ਜੈਟਸ=21. ਚਾਂਦੀ ਦੇ ਕੜੇ ਲੇਡੀਜ 08, ਚਾਂਦੀ ਦੇ ਮਾਲਾਕੜੇ=02 ਬੱਚਿਆ ਦੇ ਕੜ =55, ਚਾਂਦੀਆਂ ਚੁੰਨੀਆ- 32,ਜੈਟਸ ਰਿੰਗ = 43 ਲੇਡੀਜ ਰਿੰਗ = 49, ਪੰਜੇਬਾ = 05, 01 ਪੈਕਟ ਲੋਕ ਪੰਜਾਬਾ 01 ਪੈਕਟ ਚਾਂਦੀ ਘਗਰੂ।

ਦੋਸ਼ੀਆ ਪਰ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ : –

ਦੋਸ਼ੀ ਹਰਵਿੰਦਰ ਸਿੰਘ ਉਰਫ ਬਕਰੀ ਪੁੱਤਰ ਸਤਨਾਮ ਸਿੰਘ ਵਾਸੀ ਪੰਡੋਰੀ ਵੜੈਚ ਤੇ ਪਹਿਲਾ ਹੀ ਮੁਕੱਦਮੇ = 03

ਮੁਕਦਮਾ ਨੰਬਰ 365 ਮਿਤੀ 28.12.2020 ਜੁਰਮ 22/61/85 NDPS ACT ਥਾਣਾ ਕਬਜ ਜਿਲ੍ਹਾ ਅੰਮ੍ਰਿਤਸਰ ਰੂਲਰ ਮੁਕੱਦਮਾ ਨੰਬਰ 39 ਮਿਤੀ 08.03.2022 ਜੁਰਮ 295-ਏ.427 (PC ਥਾਣਾ ; ਡਵੀਜਨ ਅੰਮ੍ਰਿਤਸਰ ਮੁਕੱਦਮਾ ਨੰਬਰ 13 ਮਿਤੀ 11.05.22 ਜੁਰਮ 379-ਬੀ 111 ਭ:ਦ 25 ਅਸਲਾ ਐਕਟ ਥਾਣਾ ਜੰਡਿਆਲਾ ਗੁਰੂ ਜਿਲ੍ਹਾ ਅੰਮ੍ਰਿਤਸਰ ਰੂਲਰ

ਅੰਮ੍ਰਿਤਪਾਲ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਗਲਵਾੜੇ ਵਾਲੀ ਗਲੀ ਪੰਡੋਰੀ ਵੜੈਚ ਤੇ ਪਹਿਲਾਂ ਹੀ ਮੁਕੱਦਮੇ = 01

ਮੁਕੱਦਮਾ ਨੰਬਰ 13 ਮਿਤੀ 11.05.22 ਜੁਰਮ 379-ਬੀ 111 8 ਦ 25 ਅਸਲਾ ਐਕਟ ਥਾਣਾ ਜੰਡਿਆਲਾ ਗੁਰੁ ਜਿਲ੍ਹਾ ਅੰਮ੍ਰਿਤਸਰ ਰੂਲਰ ਦਮਨਪ੍ਰੀਤ ਸਿੰਘ ਪੁੱਤਰ ਸੁਖਬੀਰ ਸਿੰਘ ਉਰਫ ਘੁੱਕੀ ਵਾਸੀ ਪੰਡੋਰੀ ਵੜੈਚ ਤੇ ਪਹਿਲਾ ਹੀ ਮੁਕੱਦਮੇ=ਨਿਲ ਰਾਜਬੀਰ ਸਿੰਘ ਉਰਫ ਰਾਜੂ ਪੁੱਤਰ ਜਸਬੀਰ ਸਿੰਘ ਵਾਸੀ ਪੰਡੋਰੀ ਵੜੈਚ ਤੋਂ ਪਹਿਲਾ ਹੀ ਮੁਕੱਦਮੇ =ਨਿਲ

error: copy content is like crime its probhihated