Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਪਿੰਡ ਕੁਲਾਰਾਂ ਦੇ ਇੱਕ ਘਰ ਦੇ ਗਟਰ ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਚ ਫੈਲੀ ਸਨਸਨੀ

ਪਿੰਡ ਕੁਲਾਰਾਂ ਦੇ ਇੱਕ ਘਰ ਦੇ ਗਟਰ ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਚ ਫੈਲੀ ਸਨਸਨੀ

ਪਿੰਡ ਕੁਲਾਰਾਂ ਦੇ ਇੱਕ ਘਰ ਦੇ ਗਟਰ ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਚ ਫੈਲੀ ਸਨਸਨੀ

ਦਸੂਹਾ/ਗੜ੍ਹਦੀਵਾਲਾ (ਬਿਊਰੋ) : ਦਸੂਹਾ ਦੇ ਪਿੰਡ ਕੁਲਾਰਾਂ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਦੇ ਗਟਰ ਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ। ਦਸੂਹਾ ਪੁਲਿਸ ਲਾਸ਼ ਕਬਜੇ ਵਿੱਚ ਲੈਕੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਘਰੋਂ ਫਰਾਰ ਦੱਸਿਆ ਜਾ ਰਿਹਾ ਹੈ। ਮੁਲਜ਼ਮ ਦੀ ਪਛਾਣ ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਗਰੀਬ ਦਾਸ ਵਾਸੀ ਕੁਲਾਰਾਂ ਥਾਣਾ ਦਸੂਹਾ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਤਨਾਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕਲਾਰਾ ਥਾਣਾ ਦਸੂਹਾ ਜਿਲਾ ਹੁਸਿਆਰਪੁਰ ( ਉਮਰ ਕਰੀਬ 29 ਸਾਲ ) ਨੇ ਕਿਹਾ ਕਿ ਉਸ ਦਾ ਭਰਾ ਉਮ ਪ੍ਰਕਾਸ ਜੋ ਲੇਵਰ ਦਾ ਕੰਮ ਕਰਦਾ ਹੈ ਤੇ ਉਸ ਦੀ ਸ਼ਾਦੀ ਮਨਦੀਪ ਕੌਰ ਪੁੱਤਰੀ ਕਿਸਨਾ ਵਾਸੀ ਜਡੋਆ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਨਾਲ ਹੋਈ ਸੀ ਜਿਸ ਦੀਆ ਦੋ ਲੜਕੀਆ ਪੈਦਾ ਹੋਈਆ ਸਨ ਪਰ ਕਿਸੇ ਕਾਰਨ ਉਸ ਦੇ ਭਰਾ ਉਮ ਪ੍ਰਕਾਸ਼ ਦਾ ਉਸ ਦੀ ਪਤਨੀ ਦਾ ਤਲਾਕ ਹੋ ਗਿਆ ਜੋ ਮਨਦੀਪ ਕੌਰ ਆਪਣੀ ਦੋਨੋ ਲੜਕੀਆ ਆਪਣੇ ਨਾਲ ਲੈ ਕੇ ਚਲੀਆ ਗਈ ਸੀ ਤੇ ਉਸ ਦਾ ਭਰਾ ਉਮ ਪ੍ਰਕਾਸ ਉਹਨਾ ਦੇ ਨਾਲ ਹੀ ਘਰ ਵਿੱਚ ਰਹਿ ਰਿਹਾ ਸੀ ਮਿਤੀ 26-05-2022 ਨੂੰ ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਗਰੀਬ ਦਾਸ ਵਾਸੀ ਕਲਾਰਾ ਉਸ ਦੇ ਘਰ ਆਇਆ ਤੇ ਉਸ ਦੇ ਭਰਾ ਉਮ ਪ੍ਰਕਾਸ਼ ਨੂੰ ਕਹਿਣ ਲੱਗਾ ਕਿ ਉਸ ਨੂੰ ਵੀ ਆਪਣੇ ਨਾਲ ਕੰਮ ਪਰ ਲੈ ਜਾਇਆ ਕਰੇ ਜੋ ਸੁਰਜੀਤ ਸਿੰਘ ਦਾ ਵੀ ਆਪਣੀ ਪਤਨੀ ਨਾਲ ਤਲਾਕ ਹੋਣ ਕਰਕੇ ਘਰ ਵਿੱਚ ਇਕੱਲਾ ਰਹਿੰਦਾ ਸੀ ਉਸ ਦੇ ਭਰਾ ਉਮ ਪ੍ਰਕਾਸ ਨੇ ਸੁਰਜੀਤ ਸਿੰਘ ਉਰਫ ਸੀਤਾ ਨੂੰ ਉਸੇ ਦਿਨ ਮਿਤੀ 26 05-2022 ਨੂੰ ਆਪਣੇ ਨਾਲ ਕੰਮ ਪਰ ਦਸੂਹਾ ਨੂੰ ਲੈ ਗਿਆ ਜੋ ਕੰਮ ਤੋਂ ਉਸ ਦਾ ਭਰਾ ਉਮ ਪ੍ਰਕਾਸ ਘਰ ਵਾਪਸ ਨਹੀ ਆਇਆ ਅਤੇ ਸੁਰਜੀਤ ਸਿੰਘ ਉਰਫ ਸੀਤਾ ਪਿੰਡ ਘਰ ਵਾਪਸ ਆ ਗਿਆ ਸੀ ਜਿਸ ਤੇ ਉਸ ਦੀ ਮਾਤਾ ਸੰਤੋਸ਼ ਕੁਮਾਰੀ ਨੇ ਸੁਰਜੀਤ ਸਿੰਘ ਉਰਫ ਸੀਤਾ ਨੂੰ ਪੁੱਛਿਆ ਕਿ ਉਮ ਪ੍ਰਕਾਸ ਕਿੱਥੇ ਹੈ ਜਿਸ ਨੇ ਕਿਹਾ ਕਿ ਉਮ ਪ੍ਰਕਾਸ ਮਿਸਤਰੀ ਨਾਲ ਚਲਾ ਗਿਆ ਹੈ ਦੂਸਰੇ ਦਿਨ ਵੀ ਉਸ ਦਾ ਭਰਾ ਉਮ ਪ੍ਕਾਸ ਘਰ ਵਾਪਸ ਨਹੀ ਆਇਆ ਜਿਸ ਤੇ ਉਹਨਾ ਨੇ ਆਪਣੇ ਭਰਾ ਉਮ ਪ੍ਰਕਾਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਹਨਾ ਨੂੰ ਕਿਧਰੇ ਨਹੀ ਮਿਲਿਆ ਜਿਸ ਤੇ ਸੁਰਜੀਤ ਸਿੰਘ ਉਰਫ ਸੀਤਾ ਵੀ ਆਪਣੇ ਘਰੋ 2 ਦਿਨ ਬਾਅਦ ਫਰਾਰ ਹੋ ਗਿਆ ਸੁਰਜੀਤ ਸਿੰਘ ਉਰਫ ਸੀਤਾ ਦੇ ਗੁਆਢ ਵਿੱਚ ਰਹਿੰਦੇ ਗੁਆਢੀਆ ਨੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੂੰ ਦੱਸਿਆ ਕਿ ਸੁਰਜੀਤ ਸਿੰਘ ਉਰਫ ਸੀਤਾ ਘਰੋਂ ਫਰਾਰ ਹੈ ਪਰ ਇਸ ਦੇ ਘਰ ਵਿੱਚ ਬਣੇ ਗਟਰ ਵਿੱਚੋ ਕਾਫੀ ਬਦਬੂਦ ਆ ਰਹੀ ਹੈ ਇਸ ਗੱਲ ਨੂੰ ਲੈ ਕੇ ਮੁਹੱਲੇ ਨਿਵਾਸੀ ਇਕੱਠੇ ਹੋ ਗਏ ਅਤੇ ਜਿੱਥੇ ਉਹ ਵੀ ਮੋਕਾ ਪਰ ਚਲਾ ਗਿਆ ਮੁਹੱਲੇ ਨਿਵਾਸੀਆ ਨੇ ਪਰਮਜੀਤ ਸਿੰਘ ਸਰਪੰਚ ਦੀ ਹਾਜਰੀ ਵਿੱਚ ਗਟਰ ਨੂੰ ਪੁਟਿਆ ਤੇ ਤਾ ਗਟਰ ਵਿੱਚੋ ਲਾਸ ਕੱਢ ਕੇ ਬਾਹਰ ਰੱਖੀ ਤਾ ਲਾਸ ਨੂੰ ਸਾਫ ਕਰਨ ਤੇ ਪਤਾ ਲੱਗਾ ਕਿ ਇਹ ਲਾਸ ਉਸ ਦੇ ਭਰਾ ਉਮ ਪ੍ਰਕਾਸ਼ ਦੀ ਹੈ ਉਸ ਨੂੰ ਪੂਰਾ ਯਕੀਨ ਹੈ ਕਿ ਸੁਰਜੀਤ ਸਿੰਘ ਉਰਫ ਸੀਤਾ ਨੇ ਉਸ ਦੇ ਭਰਾ ਉਮ ਪ੍ਰਕਾਸ ਦਾ ਕਤਾਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਲਾਸ ਗਟਰ ਵਿੱਚ ਸੁੱਟ ਦਿੱਤੀ ਹੈ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ।