Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵਿਰਸਾ ਹੁਸ਼ਿਆਰਪੁਰ ਦਾ’-ਮੇਲੇ ਵਿਚ ਦਸਤਕਾਰਾਂ ਦਾ ਉਤਸ਼ਾਹ ਵਧਾਉਣ ਲਈ ਜ਼ਿਲ੍ਹਾ ਵਾਸੀ ਜੰਮ ਕੇ ਕਰ ਰਹੇ ਨੇ ਖਰੀਦਦਾਰੀ

ਵਿਰਸਾ ਹੁਸ਼ਿਆਰਪੁਰ ਦਾ’-ਮੇਲੇ ਵਿਚ ਦਸਤਕਾਰਾਂ ਦਾ ਉਤਸ਼ਾਹ ਵਧਾਉਣ ਲਈ ਜ਼ਿਲ੍ਹਾ ਵਾਸੀ ਜੰਮ ਕੇ ਕਰ ਰਹੇ ਨੇ ਖਰੀਦਦਾਰੀ

ਹੁਸ਼ਿਆਰਪੁਰ (ਚੌਧਰੀ) 

–ਫੂਡ ਸਟਾਲਾਂ ’ਤੇ ਵੀ ਲੱਗੀ ਭੀੜ, ਲੋਕ ਚੱਖ ਰਹੇ ਨੇ ਵੱਖ-ਵੱਖ ਪਕਵਾਨਾਂ ਦੇ ਸਵਾਦ
–ਡਿਪਟੀ ਕਮਿਸ਼ਨਰ ਨੇ 7 ਮਾਰਚ ਨੂੰ ਮੇਲੇ ਦੇ ਆਖਰੀ ਦਿਨ ਵੀ ਲੋਕਾਂ ਨੂੰ ਪਰਿਵਾਰਾਂ ਸਮੇਤ ਆਉਣ ਦੀ ਕੀਤੀ ਅਪੀਲ

6 ਮਾਰਚ : 7 ਮਾਰਚ ਤੱਕ ਚੱਲਣ ਵਾਲਾ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲਾ ਸਥਾਨਕ ਲਾਜਵੰਤੀ ਮਲਟੀਪਰਪਜ਼ ਆਊਟਡੋਰ ਸਟੇਡੀਅਮ ਵਿਚ ਪੂਰਾ ਭਖਿਆ ਹੋਇਆ ਹੈ। ਮੇਲੇ ਵਿਚ ਉਮੜੇ ਲੋਕਾਂ ਦੇ ਉਤਸ਼ਾਹ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਵਿਰਸੇ ਤੇ ਸਭਿਆਚਾਰ ਨੂੰ ਜਾਣਨ ਲਈ ਕਿੰਨੇ ਉਤਾਵਲੇ ਹਨ। ਜਿਥੇ ਲੋਕ ਹੱਥਾਂ ਨਾਲ ਤਿਆਰ ਵੱਖ-ਵੱਖ ਵਸਤਾਂ ਨੂੰ ਖਰੀਦਣ ਲਈ ਉਤਸ਼ਾਹਿਤ ਦਿਸੇ, ਉਥੇ ਵੱਖ-ਵੱਖ ਸੂਬਿਆਂ ਦੇ ਪ੍ਰਸਿੱਧ ਲੋਕ ਨਾਚ ਦੇਖਣ ਲਈ ਵੀ ਭਾਰੀ ਉਤਸ਼ਾਹ ਦੇਖਿਆ ਗਿਆ। ਭਾਰਤੀ ਸਭਿਆਚਾਰ ਦਾ ਪ੍ਰਤੀਕ ਬਣੇ ਇਸ ਮੇਲੇ ਵਿਚ ਦੂਰੋਂ-ਦੂਰੋਂ ਆਏ ਦਸਤਕਾਰਾਂ ਅਤੇ ਸ਼ਿਲਪਕਾਰਾਂ ਦੀ ਕਲਾ ਦਾ ਹਰ ਕੋਈ ਕਾਇਲ ਹੈ। ਵੱਖ-ਵੱਖ ਰਾਜਾਂ ਦੀਆਂ ਰਵਾਇਤਾਂ ਨੂੰ ਦਰਸਾਉਂਦੇ ਸਟਾਲਾਂ ਤੋਂ ਹਰ ਕੋਈ ਕੁਝ ਨਾ ਕੁਝ ਖਰੀਦਣਾ ਚਾਹੁੰਦਾ ਹੈ ਕਿਉਂਕਿ ਇਹੀ ਮੌਕਾ ਹੈ ਜਦੋਂ ਇਕ ਛੱਤ ਥੱਲੇ ਹੀ ਉਨ੍ਹਾਂ ਨੂੰ ਵੱਖ-ਵੱਖ ਸੂਬਿਆਂ ਨਾਲ ਜੁੜੀਆਂ ਹੱਥ ਨਾਲ ਬਣੀਆਂ ਕਲਾਕ੍ਰਿਤੀਆਂ ਆਸਾਨੀ ਨਾਲ ਉਪਲਬੱਧ ਹੋ ਰਹੀਆਂ ਹਨ।
ਫੂਡ ਸਟਾਲ ਵਿਚ ਲੱਗੇ ਹੁਸ਼ਿਆਰਪੁਰ ਦੇ ਦੇਸੀ ਸਵਾਦ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਪਕਵਾਨ ਲੋਕਾਂ ਨੂੰ ਬਦੋ-ਬਦੀ ਆਪਣੇ ਵੱਲ ਖਿੱਚ ਰਹੇ ਹਨ। ਸਵਾਦ ਅਜਿਹਾ ਕਿ ਹਰੇਕ ਦੇ ਮੂੰਹ ’ਚੋਂ ਵਾਹ-ਵਾਹ ਨਿਕਲ ਰਿਹਾ ਹੈ। ਮੇਲੇ ਵਿਚ ਲੱਗੇ ਫੂਡ ਸਟਾਲਾਂ ’ਤੇ ਕੇਵਲ ਫਾਸਟ ਫੂਡ ਹੀ ਨਹੀਂ ਬਲਕਿ ਵੱਖ-ਵੱਖ ਸੂਬਿਆਂ ਦੇ ਰਿਵਾਇਤੀ ਪਕਵਾਨਾਂ ਦਾ ਸਵਾਦ ਵੀ ਚੱਖਣ ਨੂੰ ਮਿਲ ਰਿਹਾ ਹੈ। ਪੰਜਾਬੀ ਅੰਮ੍ਰਿਤਸਰੀ ਕੁਲਚੇ, ਪੂਰੀਆਂ ਛੋਲੇ, ਲੱਸੀ, ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ, ਸਪੈਸ਼ਲ ਥਾਲੀ ਅਤੇ ਅੰਬਾਲਾ ਚਾਟ ਦਾ ਆਪਣਾ ਹੀ ਸਵਾਦ ਹੈ। ਰਾਜਸਥਾਨੀ ਸਪੈਸ਼ਲ ਥਾਲੀ, ਦਾਲ ਬਾਟੀ, ਚੂਰਮਾ ਤੋਂ ਇਲਾਵਾ ਮਿੱਸੀ ਰੋਟੀ, ਗੱਟਾ ਸਬਜ਼ੀ, ਬਾਜਰਾ ਰੋਟੀ, ਕੇਰ ਸਾਂਗਰੀ ਸਬਜ਼ੀ, ਯੋਧਪੁਰੀ ਮਿਰਚੀ ਵੜਾ, ਯੋਧਪੁਰੀ ਮਾਵਾ ਕਚੌਰੀ, ਪਿਆਜ਼ ਕਚੌਰੀ, ਮੂੰਗ ਦਾਲ ਹਲਵਾ, ਮੂੰਗ ਦਾਲ ਪਕੌੜਾ ਆਦਿ ਦਾ ਵੀ ਹਰ ਕੋਈ ਚਟਕਾਰੇ ਲੈ ਕੇ ਆਨੰਦ ਉਠਾ ਰਿਹਾ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲੇ ਵਿਚ ਜ਼ਿਲ੍ਹਾ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਹੈ। ਉਨ੍ਹਾਂ ਇਸ ਦੌਰਾਨ ਮੇਲੇ ਦੇ ਸਟਾਲਾਂ ਦਾ ਨਿਰੀਖਣ ਕਰਦਿਆਂ ਦੂਰੋਂ-ਦੂਰੋਂ ਆਏ ਦਸਤਕਾਰਾਂ ਅਤੇ ਕਲਾਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਸਟਾਲਾਂ ਤੋਂ ਖਰੀਦਦਾਰੀ ਵੀ ਕੀਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 7 ਮਾਰਚ ਨੂੰ ਵੀ ਮੇਲੇ ਦੇ ਆਖਰੀ ਦਿਨ ਜ਼ਰੂਰ ਪਹੁੰਚਣ।