Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ” ਸਰਕਾਰ ਆਪ ਦੇ ਦੁਆਰ ” ਲੜੀ ਤਹਿਤ ਪਿੰਡ ਅਰਗੋਵਾਲ ਵਿਖੇ ਪੰਜਾਬ ਸਰਕਾਰ ਵਲੋਂ ਚਲਾਈਆਂ ਵੱਖ-2 ਸਕੀਮਾਂ ਸੰਬੰਧੀ 10ਵਾਂ ਕੈਂਪ ਆਯੋਜਿਤ

” ਸਰਕਾਰ ਆਪ ਦੇ ਦੁਆਰ ” ਲੜੀ ਤਹਿਤ ਪਿੰਡ ਅਰਗੋਵਾਲ ਵਿਖੇ ਪੰਜਾਬ ਸਰਕਾਰ ਵਲੋਂ ਚਲਾਈਆਂ ਵੱਖ-2 ਸਕੀਮਾਂ ਸੰਬੰਧੀ 10ਵਾਂ ਕੈਂਪ ਆਯੋਜਿਤ

ਗੜ੍ਹਦੀਵਾਲਾ (ਯੋਗੇਸ਼ ਗੁਪਤਾ / ਚੌਧਰੀ) 

6 ਮਾਰਚ : ਅੱਜ ਪਿੰਡ ਅਰਗੋਵਾਲ ਵਿੱਖੇ ਮੈਡਮ ਕੋਮਲ ਮਿੱਤਲ ਆਈ.ਏ.ਐਸ.ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਿਸਾਂ ਨਿਰਦੇਸ਼ਾਂ ਅਤੇ ਉਜਸਵੀ ਅਲੰਕਾਰ ਆਈ.ਏ.ਐਸ. ਮਾਨਯੋਗ ਉਪ ਮੰਡਲ ਮੈਜਿਸਟਰੇਟ ਦਸੂਹਾ ਦੀ ਰਹਿਨੁਮਾਈ ਤਹਿਤ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਦੀਪ ਸਿੰਘ ਧੂਤ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ “ਸਰਕਾਰ ਆਪ ਦੇ ਦੁਆਰ ” ਲੜੀ ਤਹਿਤ ਪਿੰਡਾਂ ਵਿੱਚ ਜਾ ਕੇ ਪੰਜਾਬ ਸਰਕਾਰ ਵਲੋ ਵੱਖ-2 ਸਕੀਮਾਂ ਜਿਵੇ ਕਿ ਮੇਰਾ ਘਰ ਮੇਰੇ ਨਾਮ (ਲਾਲ ਲਕੀਰ), ਬੁਢਾਪਾ ਪੈਨਸ਼ਨ,ਰੈਵੀਨਿਊ ਕੰਮਾਂ, ਵੱਖ-2 ਤਰਾਂ ਸਰਟੀਫਿਕੇਟਾਂ ਆਦਿ ਦਾ ਕੰਮ ਘਰ ਤੋ ਆਨ ਲਾਇਨ ਅਪਲਾਈ ਕਰਨ ਸਬੰਧੀ ਅਤੇ ਉਹਨਾਂ ਦਾ ਨਿਪਟਾਰਾ ਕਰਨ ਸਬੰਧੀ 10ਵਾਂ ਕੈਂਪ ਲਗਾਇਆ ਗਿਆ।ਇਸ ਤੋ ਪਹਿਲਾ ਪਿੰਡ ਚੱਕਨੂਰਅਲੀ, ਜੌਹਲ, ਅੱਲੜ ਪਿੰਡ, ਭਾਣੋਵਾਲ, ਡੱਫਰ, ਥੇਂਦਾ,ਰਾਜਾ ਕਲਾਂ, ਗੋਦਪੁਰ, ਭਾਨਾ ਆਦਿ ਸਰਕਲਾਂ ਦੇ ਪਿੰਡਾਂ ਵਿੱਚ ਕੈਂਪ ਲਗਾਕੇ ਆਮ ਪਬਲਿਕ ਨੂੰ ਪੰਜਾਬ ਸਰਕਾਰ ਦੀਆਂ ਵੱਖ-2 ਸਕੀਮਾਂ ਤੋਂ ਜਾਣੂ ਕਰਵਾਇਆ ਗਿਆ।ਕੈਂਪ ਦੌਰਾਨ ਪ੍ਰਾਪਤ ਹੋਈਆਂ ਦਰਖਾਸਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਦਰਖਾਸਤ ਦਾ ਨਿਪਟਾਰਾ ਕਰਨ ਲਈ ਸਮਾਂ ਨਿਰਧਾਰਤ ਕੀਤਾ ਗਿਆ।ਸਬੰਧਤ ਮਹਿਕਮਿਆਂ ਨੂੰ ਸਮੇਂ ਸਿਰ ਨਿਪਟਾਰਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।