Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing LATEST.. ਗੜ੍ਹਦੀਵਾਲਾ : 20 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਨੌਜਵਾਨ ਕਾਬੂ,ਇੱਕ ਫਰਾਰ 

LATEST.. ਗੜ੍ਹਦੀਵਾਲਾ : 20 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਨੌਜਵਾਨ ਕਾਬੂ,ਇੱਕ ਫਰਾਰ 

20 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਨੌਜਵਾਨ ਕਾਬੂ, ਇੱਕ ਫਰਾਰ 

ਗੜ੍ਹਦੀਵਾਲਾ 7 ਮਈ (ਚੌਧਰੀ, ਕਮਲਜੀਤ ਭਟੋਆ) : ਸਥਾਨਕ ਪੁਲਿਸ ਨੇ 20 ਬੋਤਲਾਂ ਨਜਾਇਜ਼ ਸ਼ਰਾਬ ਘਰ ਵਿਚ ਰੱਖਣ ਤੇ ਦੋ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਕੀਤਾ ਹੈ। ਪੁਲਿਸ ਨੇ ਮੌਕੇ ਤੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਫਰਾਰ ਦੱਸਿਆ ਜਾ ਰਿਹਾ ਹੈ। ਦੋਸ਼ੀਆਂ ਦੀ ਪਛਾਣ ਜਸਪਾਲ ਅਤੇ ਸੁਰਿੰਦਰ ਉਰਫ ਭੀਮਾ ਪੁੱਤਰਾਨ ਹਰਮੇਸ ਲਾਲ ਵਾਸੀ ਬਾਲਮੀਕ ਮੁਹੱਲਾ ਗੜਦੀਵਾਲ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਅਨਿਲ ਕੁਮਾਰ ਬੱਸ ਅੱਡਾ ਗੜਦੀਵਾਲ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਪਾਲ ਅਤੇ ਸੁਰਿੰਦਰ ਉਰਫ ਭੀਮਾ ਪੁੱਤਰਾਨ ਹਰਮੇਸ ਲਾਲ ਵਾਸੀ ਬਾਲਮੀਕ ਮੁਹੱਲਾ ਗੜਦੀਵਾਲ ਆਪਣੇ ਘਰ ਚੰਡੀਗੜ ਦੀ ਸ਼ਰਾਬ ਵੇਚ ਰਿਹਾ ਹੈ ਜੇਕਰ ਹੁਣੇ ਰੇਡ ਕੀਤਾ ਜਾਵੇ ਤਾ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਜਿਸ ਤੇ ਮਨ ਏ ਐਸ.ਆਈ ਨੇ ਸਾਥੀ ਕਰਮਚਾਰੀਆਂ ਨੂੰ ਲੈ ਕੇ ਜਸਪਾਲ ਸਿੰਘ ਦੇ ਘਰ ਰੇਡ ਕੀਤਾ ਜਿੱਥੇ ਦੋ ਨੋਜਵਾਨ ਬੋਰਾ ਪਾਲਸਟਿਕ ਲਾਗੇ ਬੈਠੇ ਸੀ ਜੋ ਪੁਲਿਸ ਨੂੰ ਦੇਖ ਕੇ ਇੱਕ ਵਿਅਕਤੀ ਮੋਕਾ ਤੋ ਭੱਜ ਗਿਆ ਤੇ ਜਸਪਾਲ ਪੁੱਤਰ ਹਰਮੇਸ ਲਾਲ ਵਾਸੀ ਬਾਲਮੀਕ ਮੁਹੱਲਾ ਨੂੰ ਕਾਬੂ ਕਰਕੇ ਬੋਰਾ ਪਲਾਸਟਿਕ ਦੀ ਤਲਾਸੀ ਕੀਤੀ, ਜਿਸ ਵਿੱਚੋ 20 ਬੋਤਲਾਂ U.K Sale for Chandigarh ਬਰਾਮਦ ਹੋਈ।ਪੁਲਿਸ ਨੇ ਉਕਤ ਦੋਵਾਂ ਦੋਸ਼ੀਆਂ ਤੇ ਧਾਰਾ 61-1-14 ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।