Prime Punjab Times

Latest news
ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ...
ADVERTISEMENT
You are currently viewing ਪਿੰਡ ਖਲਵਾੜਾ ਵਿਖੇ ਪ੍ਰਵਾਸੀ ਭਾਈਚਾਰੇ ਵੱਲੋਂ ਸ਼ਰਧਾਪੂਰਵਕ ਮਨਾਇਆ ਛੱਠ ਪੂਜਾ ਦਾ ਤਿਓਹਾਰ

ਪਿੰਡ ਖਲਵਾੜਾ ਵਿਖੇ ਪ੍ਰਵਾਸੀ ਭਾਈਚਾਰੇ ਵੱਲੋਂ ਸ਼ਰਧਾਪੂਰਵਕ ਮਨਾਇਆ ਛੱਠ ਪੂਜਾ ਦਾ ਤਿਓਹਾਰ

ਫਗਵਾੜਾ (ਲਾਲੀ ਦਾਦਰ )

ਪਿੰਡ ਖਲਵਾੜਾ ਵਿਖੇ ਪ੍ਰਵਾਸੀ ਭਾਈਚਾਰੇ ਵੱਲੋਂ ਸ਼ਰਧਾਪੂਰਵਕ ਮਨਾਇਆ ਛੱਠ ਪੂਜਾ ਦਾ ਤਿਓਹਾਰ

31 ਅਕਤੂਬਰ :  ਫਗਵਾੜਾ ਦੇ ਨੇੜਲੇ ਪਿੰਡ ਖਲਵਾੜਾ ਵਿਖੇ ਯੂ.ਪੀ., ਬਿਹਾਰ ਤੇ ਬੰਗਾਲ ਸਮੇਤ ਹੋਰ ਪੂਰਬੀ ਰਾਜਾਂ ਤੋਂ ਆ ਕੇ ਵਸੇ ਪ੍ਰਵਾਸੀ ਭਾਈਚਾਰੇ ਵੱਲੋਂ ਛੱਠ ਪੂਜਾ ਦਾ ਤਿਓਹਾਰ ਸ੍ਰੀ ਛੱਠ ਪੂਜਾ ਕਮੇਟੀ ਦੀ ਅਗਵਾਈ ਹੇਠ ਬਹੁਤ ਹੀ ਸ਼ਰਧਾਪੂਰਵਕ ਤੇ ਉਤਸ਼ਾਹ ਨਾਲ ਮਨਾਇਆ ਗਿਆ। ਔਰਤਾਂ ਵੱਲੋਂ ਵਰਤ ਰੱਖ ਕੇ ਖੇਡ ਸਟੇਡੀਅਮ ਦੇ ਨਜਦੀਕ ਤਲਾਬ ‘ਚ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਐਤਵਾਰ ਸ਼ਾਮ ਨੂੰ ਢੱਲਦੇ ਅਤੇ ਸੋਮਵਾਰ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਔਰਤਾਂ ਨੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਤਲਾਬ ਦੇ ਕਿਨਾਰੇ ´ਤੇ ਪਿੰਡੀਆਂ ਸਥਾਪਤ ਕੀਤੀਆਂ ਗਈਆਂ ਸਨ। ਪ੍ਰਵਾਸੀ ਭਾਈਚਾਰੇ ਵੱਲੋਂ ਡੀ.ਜੇ. ਦੀ ਧੁੰਨ ´ਤੇ ਨੱਚ ਗਾ ਕੇ ਅਤੇ ਪਟਾਖੇ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਕਮੇਟੀ ਪ੍ਰਧਾਨ ਰਾਧੇ ਸਾਹਨੀ ਅਤੇ ਕਮੇਟੀ ਮੈਂਬਰਾਂ ਰਾਮੂ ਸਾਹਨੀ, ਸੰਤ ਲਾਲ ਪਾਸਵਾਨ, ਵਿਨੋਦ ਪਾਸਵਾਨ, ਉੱਤਮ ਪਾਸਵਾਨ, ਨੰਦੂ ਪਾਸਵਾਨ ਤੇ ਵਿਜੇ ਪਾਸਵਾਨ ਨੇ ਛੱਠ ਪੂਜਾ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਔਰਤਾਂ ਆਪਣੇ ਬੱਚਿਆਂ ਅਤੇ ਪਤੀ ਦੀ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ। ਮਾਨਤਾ ਹੈ ਕਿ ਛੱਠੀ ਮਈਆ ਦਾ ਵਰਤ ਰੱਖਣ ਨਾਲ ਔਲਾਦ ਤੋਂ ਵਾਂਝੀਆਂ ਔਰਤਾਂ ਨੂੰ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ। ੲਿਸ ਮੌਕੇ ਪੰਜਾਬੀ ਭਾੲੀਚਾਰੇ ਨੇ ਵੀ ਪਰਵਾਸੀ ਭਾੲੀਚਾਰੇ ਨੂੰ ਵਧਾੲੀ ਦਿੱਤੀ। ਇਸ ਮੌਕੇ ਅਜੇ ਕੁਮਾਰ, ਮਨੋਜ ਕੁਮਾਰ, ਰਾਮ ਸਿੰਘ ਪਾਸਵਾਨ, ਮਨਜੀਤ ਕੁਮਾਰ, ਸ਼ੈਲੀ ਪਾਸਵਾਨ, ਰਿਤਿਕ ਪਾਸਵਾਨ, ਨੈਣਾ ਕੁਮਾਰੀ, ਨਜੀਰ ਸ਼ਾਹ, ਦੀਪ ਕੁਮਾਰ, ਦਿਨੇਸ਼ ਪਾਸਵਾਨ, ਲਛਮਣ ਪਾਸਵਾਨ, ਰਾਜੂ, ਦਿਨਵੇਸ਼ਵਰ ਪਾਸਵਾਨ, ਸ਼ੰਕਰ ਪਾਸਵਾਨ, ਵਿਜੇ ਪਾਸਵਾਨ ਅਤੇ ਮੰਗਲੂ ਪਾਸਵਾਨ ਆਦਿ ਹਾਜਰ ਸਨ।
ਤਸਵੀਰ ਕੈਪਸ਼ਨ- ਪਿੰਡ ਖਲਵਾੜਾ ਵਿਖੇ ਛਠ ਪੂਜਾ ਦੀਆਂ ਧਾਰਮਿਕ ਰਸਮਾ ਨਿਭਾਉਂਦੇ ਹੋਏ ਪ੍ਰਵਾਸੀ ਭਾਈਚਾਰੇ ਦੇ ਲੋਕ।