Prime Punjab Times

Latest news
ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ADVERTISEMENT
You are currently viewing ਕਮਰਸ ਤੇ ਅਰਥ ਸ਼ਾਸਤਰ ਵਿਭਾਗ ਵੱਲੋਂ ‘ਫਾਈਨੈਂਸ਼ਿਅਲ ਲਿਟਰੇਸੀ’ ਵਿਸ਼ੇ ਉੱਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਕਮਰਸ ਤੇ ਅਰਥ ਸ਼ਾਸਤਰ ਵਿਭਾਗ ਵੱਲੋਂ ‘ਫਾਈਨੈਂਸ਼ਿਅਲ ਲਿਟਰੇਸੀ’ ਵਿਸ਼ੇ ਉੱਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਗੜ੍ਹਦੀਵਾਲਾ (ਚੌਧਰੀ) 

: ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਕੱਤਰ (ਸਿੱਖਿਆ) ਸ.ਸੁਖਮਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਮਰਸ ਅਤੇ ਅਰਥ ਸ਼ਾਸਤਰ ਵਿਭਾਗ ਵਲੋਂ ‘ਫਾਈਨੈਂਸ਼ਿਅਲ ਲਿਟਰੇਸੀ’ ਵਿਸ਼ੇ ਉੱਪਰ ਦੋ ਰੋਜ਼ਾ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਵਰਕਸ਼ਾਪ ਦੇ ਪਹਿਲੇ ਦਿਨ ਸਕਿਓਰਿਟੀ ਐਕਸਚੇਂਜ ਬੋਰਡ ਆਫ਼ ਇੰਡੀਆ ਵਲੋਂ ਆਏ ਸਕਿਓਰਿਟੀ ਮਾਰਕੀਟ ਟਰੇਨਰ ਮੈਡਮ ਅਨੀਤਾ ਸੈਣੀ ਨੇ ਵਿਦਿਅਰਥੀਆਂ ਨੂੰ ਇਕ ਸਮਝਦਾਰ ਨਿਵੇਸ਼ਕ ਬਣਨ ਦੇ ਸੁਝਾਅ ਦਿੱਤੇ। ਇਸ ਵਰਕਸ਼ਾਪ ਵਿਚ ਉਨ੍ਹਾਂ ਦੱਸਿਆ ਕਿ ਇਕ ਆਮ ਨਿਵੇਸ਼ਕ ਥੋੜ੍ਹੀ ਜਿਹੀ ਸਮਝਦਾਰੀ ਨਾਲ ਚੱਲ ਕੇ ਸ਼ੇਅਰ ਮਾਰਕੀਟ ਦੇ ਖ਼ਤਰਿਆਂ ਤੋਂ ਬੱਚ ਕੇ ਵੱਡੇ ਮੁਨਾਫ਼ੇ ਕਮਾ ਸਕਦਾ ਹੈ। ਵਰਕਸ਼ਾਪ ਦੇ ਦੂਜੇ ਦਿਨ ਸ਼ੀ੍ ਨਗੇਸ਼ ਕੁਮਾਰ ਨੇ ਦੱਸਿਆ ਕਿ ਕਿਵੇਂ ਇੱਕ ਨਿਵੇਸ਼ਕ ਆਪਣੇ ਲਈ ਸ਼ੇਅਰ ਮਾਰਕੀਟ ਨੂੰ ਆਮਦਨੀ ਦਾ ਇਕ ਚੰਗਾ ਸਾਧਨ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ੇਅਰ ਮਾਰਕੀਟ ਦੇ ਨਾਮ ਤੇ ਹੋਣ ਵਾਲੀਆਂ ਠੱਗੀਆਂ ਤੇ ਬੋ੍ਕਰਾਂ ਵੱਲੋਂ ਦਿੱਤੇ ਜਾਣ ਵਾਲੇ ਝੂਠੇ ਝਾਂਸਿਆਂ ਤੋਂ ਸਮਝਦਾਰ ਨਿਵੇਸ਼ਕ ਬਣ ਕੇ ਬੱਚਿਆ ਜਾ ਸਕਦਾ ਹੈ। ਉਨ੍ਹਾਂ ਅੱਜ ਦੇ ਯੁੱਗ ਵਿੱਚ ਸ਼ੇਅਰ ਮਾਰਕੀਟ ਵਿਚ ਨਿਵੇਸ਼ ਕਿਸ ਤਰ੍ਹਾਂ ਅਸਾਨ ਹੋ ਗਿਆ ਹੈ ਅਤੇ ਘਰ ਬੈਠਿਆਂ ਆਪਣੇ ਮੋਬਾਈਲ ਤੋਂ ਇਸ ਨੂੰ ਬਿਨਾਂ ਕਿਸੇ ਬ੍ਰੋਕਰ ਦੇ ਨਿਯੰਤਰਣ ਤੋਂ ਆਪਣੀ ਮਰਜ਼ੀ ਨਾਲ ਸ਼ੇਅਰ ਵਪਾਰ ਕਰਨ ਬਾਰੇ ਵਿਸਥਾਰ ਪੂਰਵਕ ਦੱਸਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦਾ ਲਾਭ ਉਠਾਉਣ ਲਈ ਪ੍ਰੇਰਿਆ। ਇਸ ਮੌਕੇ ਕਮਰਸ ਵਿਭਾਗ ਦੇ ਅਧਿਆਪਕ ਡਾ. ਹਰਪ੍ਰੀਤ ਕੌਰ, ਮੈਡਮ ਕੁਸ਼ਮਾ, ਮੈਡਮ ਜਸਪੀਤ ਕੌਰ, ਡਾ. ਕ੍ਰਿਤਿਕਾ, ਮੈਡਮ ਗੁਰਪ੍ਰੀਤ ਕੌਰ, ਮੈਡਮ ਪੂਜਾ, ਮੈਡਮ ਇਸ਼ਿਤਾ, ਮੈਡਮ ਅਮਰਜੀਤ ਕੌਰ ਅਤੇ ਵਿਦਿਆਰਥੀ ਵੀ ਮੌਜੂਦ ਸਨ।