Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਪੂਰਥਲਾ ਬੇਅਦਬੀ ਮਾਮਲੇ ‘ਚ ਹੋਇਆ ਇਕ ਹੋਰ ਵੱਡਾ ਖੁਲਾਸਾ.. ਜਾਣੋ

ਕਪੂਰਥਲਾ ਬੇਅਦਬੀ ਮਾਮਲੇ ‘ਚ ਹੋਇਆ ਇਕ ਹੋਰ ਵੱਡਾ ਖੁਲਾਸਾ.. ਜਾਣੋ

ਕਪੂਰਥਲਾ , 20 ਦਸੰਬਰ : ਕਪੂਰਥਲਾ ਦੇ ਇੱਕ ਪਿੰਡ ਮਿਰਜਾਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਕੱਲ ਬੇਅਦਬੀ ਦਾ ਦੋਸ਼ ਲਗਾ ਕੇ ਇੱਕ ਵਿਅਕਤੀ ਨੂੰ ਭੜਕੇ ਲੋਕਾਂ ਦੇ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।ਜਿਸ ਸਬੰਧੀ ਕਪੂਰਥਲਾ ਦੇ ਐਸ ਐਸ ਪੀ ਦਲਜੀਤ ਸਿੰਘ ਖੱਖ ਨੇ ਵੀ ਇਸ ਘਟਨਾ ਦੀ ਜਾਂਚ ਕੀਤੀ ਸੀ। ਹੁਣ ਇਸ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ।

ਨਿਊਜ਼-18 ਦੀ ਖ਼ਬਰ ਦੇ ਮੁਤਾਬਿਕ, ਮਰਨ ਵਾਲੇ ਵਿਅਕਤੀ ਦਾ ਬੇਸ਼ੱਕ ਪੁਲਿਸ ਪੂਰੀ ਤਰ੍ਹਾਂ ਨਾਲ ਪਤਾ ਨਹੀਂ ਲਗਾ ਸਕੀ, ਪਰ ਕਪੂਰਥਲਾ ਪੁਲਿਸ ਨੂੰ ਮਰਨ ਵਾਲੇ ਵਿਅਕਤੀ ਦੀ ਭੈਣ ਦਾ ਬਿਹਾਰ ਤੋਂ ਫ਼ੋਨ ਆਇਆ ਹੈ, ਜਿਸ ਨੇ ਪੁਲਿਸ ਨੂੰ ਦੱਸਿਆ ਹੈ ਕਿ, ਉਹਦਾ ਭਰਾ ਪਿਛਲੇ ਕਾਫ਼ੀ ਸਮੇਂ ਤੋਂ ਲਾਪਤਾ ਸੀ ਅਤੇ ਪਰਿਵਾਰ ਉਹਦੀ ਭਾਲ ਕਰ ਰਿਹਾ ਸੀ।

ਮਰਨ ਵਾਲੇ ਵਿਅਕਤੀ ਦੀ ਭੈਣ ਦੇ ਫ਼ੋਨ ਆਉਣ ਦੀ ਪੁਸ਼ਟੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਪੁਲਿਸ ਮੁਤਾਬਿਕ, ਇਹ ਵੀ ਜਾਣਕਾਰੀ ਹੈ ਕਿ, ਮਰਨ ਵਾਲੇ ਵਿਅਕਤੀ ਦੀ ਭੈਣ ਨੇ ਪੁਲਿਸ ਨੂੰ ਕੁੱਝ ਡਾਊਮੈਂਟ ਅਤੇ ਤਸਵੀਰਾਂ ਭੇਜੀਆਂ ਅਤੇ ਪੁਲਿਸ ਕੋਲ ਵੀ ਜੋ ਤਸਵੀਰਾਂ ਕੱਲ੍ਹ ਦੇ ਘਟਨਾਕ੍ਰਮ ਦੀਆਂ ਸਨ, ਉਹ ਮ੍ਰਿਤਕ ਵਿਅਕਤੀ ਦੀ ਭੈਣ ਨੂੰ ਭੇਜੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ, ਬਿਹਾਰ ਤੋਂ ਮ੍ਰਿਤਕ ਦੀ ਭੈਣ ਸਮੇਤ ਪਰਿਵਾਰ ਪੰਜਾਬ ਲਈ ਚੱਲ ਪਈ ਹੈ ਅਤੇ ਪੁਲਿਸ ਨੂੰ ਹੁਣ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੀ ਉਡੀਕ ਹੈ ਤਾਂ, ਜੋ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ।