Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਪੰਚਾਇਤ ਯੂਨੀਅਨ ਬਲਾਕ ਫਗਵਾੜਾ ਨੇ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ

ਪੰਚਾਇਤ ਯੂਨੀਅਨ ਬਲਾਕ ਫਗਵਾੜਾ ਨੇ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ

ਫਗਵਾੜਾ  (ਲਾਲੀ ਦਾਦਰ )

* ਬੀ.ਡੀ.ਪੀ.ਓ. ਦੀ ਪੱਕੀ ਨਿਯੁਕੱਤੀ ਸਮੇਤ ਰੱਖੀਆਂ 13 ਮੰਗਾਂ

28 ਫਰਵਰੀ :  ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਮੈਡਮ ਲਲਿਤ ਸਕਲਾਨੀ ਦੀ ਅੱਜ ਫਗਵਾੜਾ ਫੇਰੀ ਦੌਰਾਨ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਅਹੁਦੇਦਾਰਾਂ ਨੇ ਯੂਨੀਅਨ ਦੇ ਪ੍ਰਧਾਨ ਗੁਲਜਾਰ ਸਿੰਘ ਸਰਪੰਚ ਅਕਾਲਗੜ੍ਹ ਦੀ ਅਗਵਾਈ ਹੇਠ ਸਥਾਨਕ ਬੀ.ਡੀ.ਪੀ.ਓ. ਦਫਤਰ ਵਿਖੇ ਮੁਲਾਕਾਤ ਕਰਦਿਆਂ ਉਹਨਾਂ ਨੂੰ ਪੰਚਾਇਤ ਮੰਤਰੀ ਦੇ ਨਾਮ ਪਿੰਡਾਂ ਦੇ ਵਿਕਾਸ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਇਕ ਮੰਗ ਪੱਤਰ ਦਿੱਤਾ। ਸਰਪੰਚ ਗੁਲਜਾਰ ਸਿੰਘ ਨੇ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਮੰਗ ਪੱਤਰ ਅੱਜ ਪੰਚਾਇਤ ਮੰਤਰੀ ਦੇ ਨਾਮ ਦਿੱਤਾ ਗਿਆ ਹੈ ਉਸ ਵਿਚ 13 ਮੰਗਾਂ ਦਾ ਜਿਕਰ ਕੀਤਾ ਗਿਆ ਹੈ। ਜਿਹਨਾਂ ਵਿਚ ਮੁੱਖ ਤੌਰ ਤੇ ਫਗਵਾੜਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀ ਪੱਕੀ ਨਿਯੁਕਤੀ, ਜੇ.ਈ. ਦੀਆਂ ਅਸਾਮੀਆਂ ਤੇ ਸੁਰਪਰਿਡੇਂਟ ਦੀ ਨਿਯੁਕਤੀ, ਦਫਤਰ ਵਿਚ ਪੰਚਾਇਤ ਅਫਸਰਾਂ ਦੀ ਨਿਯੁਕਤੀ ਤੋਂ ਇਲਾਵਾ 30 ਪੰਚਾਇਤ ਸਕੱਤਰਾਂ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਵਿਚ ਘੜਮ ਚੋਧਰੀਆਂ ਦੀ ਦਖਲ ਅੰਦਾਜੀ ਨੂੰ ਨੱਥ ਪਾਉਣ, ਸਰਪੰਚਾਂ ਨੂੰ ਨਗਰ ਕੌਂਸਲਰਾਂ ਦੀ ਤਰਜ ‘ਤੇ ਮਾਣ ਭੱਤਾ ਦੇਣ, ਜਿਲ੍ਹਾ ਤੇ ਤਹਿਸੀਲ ਪੱਧਰ ਉੱਪਰ ਵਿਕਾਸ ਤੇ ਸ਼ਿਕਾਇਤ ਕਮੇਟੀਆਂ ਦੇ ਗਠਨ ਜਿਸ ਵਿਚ ਪੰਚਾਇਤ ਮੈਂਬਰਾਂ ਦੀ ਨੁਮਾਇੰਦਗੀ ਵੀ ਯਕੀਨੀ ਬਨਾਉਣ ਦੇ ਨਾਲ ਸਰਕਾਰੀ ਦਫਤਰਾਂ ਵਿਚ ਪੰਚਾਇਤਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਮੰਗ ਰੱਖੀ ਗਈ ਹੈ। ਲਲਿਤ ਸਕਲਾਨੀ ਨੇ ਭਰੋਸਾ ਦਿੱਤਾ ਕਿ ਯੂਨੀਅਨ ਦੀਆਂ ਮੰਗਾਂ ਨੂੰ ਪੰਚਾਇਤ ਮੰਤਰੀ ਦੇ ਧਿਆਨ ਵਿਚ ਲਿਆ ਕੇ ਢੁਕਵਾਂ ਹਲ ਕਰਵਾਇਆ ਜਾਵੇਗਾ। ਇਸ ਮੌਕੇ ਬੀ.ਡੀ.ਪੀ.ਓ. ਦਿਨੇਸ਼ ਚੱਢਾ, ਸੁਲੱਖਣ ਸਿੰਘ ਟੀ.ਸੀ., ਜਸਕਰਨ ਵਰਮਾ ਟੀ.ਏ., ਅਮਨਦੀਪ ਜੇ.ਈ., ਪੰਚਾਇਤ ਸਕੱਤਰ ਮਲਕੀਤ ਸਿੰਘ, ਤਲਵਿੰਦਰ ਸਿੰਘ ਭੁੱਲਰ, ਸੁਰਿੰਦਰਪਾਲ ਸਿੰਘ ਏ.ਪੀ.ਓ. ਤੋਂ ਇਲਾਵਾ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਚੰਦੀ, ਕੁਲਵਿੰਦਰ ਸਿੰਘ ਅਠੋਲੀ,ਦੇਸਰਾਜ ਝਮਟ, ਦੇਸਰਾਜ ਝੱਲੀ, ਆਗਿਆ ਪਾਲ ਸਿੰਘ, ਬੀਬੀ ਕਸ਼ਮੀਰ ਕੌਰ, ਰਾਮਪਾਲ ਸਾਹਨੀ, ਸਤਨਾਮ ਸਿੰਘ ਸਿੱਧੂ, ਸੋਮਨਾਥ, ਵਿਨੀਤਾ ਮਾਹੀ, ਕਮਲੇਸ਼ ਕੌਰ, ਖੇਮਰਾਜ, ਜੱਥੇਦਾਰ ਰਜਿੰਦਰ ਸਿੰਘ ਫੌਜੀ, ਮਦਨ ਲਾਲ ਬਰਨ, ਸੁਰਿੰਦਰ ਕੁਮਾਰ ਮੇਹਟਾਂ, ਗੁਰਦੀਪ ਕੁਮਾਰ ਬੰਗੜ, ਬੀਬੀ ਕਸ਼ਮੀਰ ਕੌਰ ਬੇਗਮਪੁਰ, ਸਤਨਾਮ ਸਿੰਘ ਪਾਂਛਟ, ਜਗਜੀਵਨ ਲਾਲ, ਹਰਦੀਪ ਸਿੰਘ ਸੰਗਤਪੁਰ, ਨਛੱਤਰ ਸਿੰਘ, ਜੋਗਿੰਦਰ ਕੌਰ, ਸਦੀਸ਼ ਕੁਮਾਰ ਵੀ.ਡੀ.ਓ., ਬਿੰਦਰ ਸਿੰਘ, ਦਲਬੀਰ ਸਿੰਘ, ਮਨਜੀਤ ਕੌਰ, ਜੀ.ਆਰ.ਐਸ. ਰੌਸ਼ਨੀ, ਰਮਨ ਕੁਮਾਰੀ, ਸੋਨੀਆ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਯੋਜਨਾ ਬੋਰਡ ਜਿਲ੍ਹਾ ਕਪੂਰਥਲਾ ਦੀ ਚੇਅਰਮੈਨ ਮੈਡਮ ਲਲਿਤ ਸਕਲਾਨੀ ਨੂੰ ਮੰਗ ਪੱਤਰ ਦਿੰਦੇ ਹੋਏ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਪ੍ਰਧਾਨ ਗੁਲਜਾਰ ਸਿੰਘ ਸਰਪੰਚ ਅਕਾਲਗੜ੍ਹ ਤੇ ਹੋਰ।