Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਕੰਢੀ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ‘ਚ ਧਰਨਾ 6 ਵੇਂ ਦਿਨ ਵੀ ਜਾਰੀ

ਕੰਢੀ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ‘ਚ ਧਰਨਾ 6 ਵੇਂ ਦਿਨ ਵੀ ਜਾਰੀ

ਕੰਢੀ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ਚ ਧਰਨਾ 6 ਵੇਂ ਦਿਨ ਵੀ ਜਾਰੀ

ਡਿਪਟੀ ਕਮਿਸ਼ਨਰ ਦੀ ਆਉਣ ਦੀ ਖਬਰ ਸੁਣ ਕੇ ਨਹਿਰ ਦੇ ਖਾਲਿਆਂ ਅਤੇ ਸੂਹੀਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚੱਲਿਆ 

ਗੜ੍ਹਦੀਵਾਲਾ 30 ਮਈ (ਚੌਧਰੀ) : ਕੰਡੀ ਏਰੀਆ ਵਿੱਚ ਤਲਵਾੜੇ ਤੋਂ ਬਲਾਚੌਰ ਤੱਕ ਜਾਣ ਵਾਲੀ ਨਹਿਰ ਨੂੰ ਤਰਪਾਲ ਦੇ ਉਤੇ ਲੈਂਟਰ ਪਾ ਕੇ ਪੱਕਾ ਕਰਨ ਦੇ ਵਿਰੋਧ ਵਿੱਚ ਪਿੰਡ ਮਸਤੀਵਾਲ ਵਿਖੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ, ਕਿਸਾਨ ਮਜ਼ਦੂਰ ਯੂਨੀਅਨ ਗੜਦੀਵਾਲਾ, ਦੋਆਬਾ ਸ਼ੰਘਰਸ਼ ਕਮੇਟੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਪੱਕਾ ਲਗਾਇਆ ਧਰਨਾ 6 ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਸ ਮੌਕੇ ਸਮੂਹ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਪੰਜਾਬ ਚ ਲਗਾਤਾਰ ਥੱਲੇ ਜਾ ਰਿਹਾ ਹੈ। ਇਸ ਨੂੰ ਬਚਾਉਣ ਲਈ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਸ਼ੰਘਰਸ਼ ਲਗਾਤਾਰ ਜਾਰੀ ਰਹੇਗਾ।ਇਸ ਮੋਕੇ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਆਉਣ ਦੀ ਖਬਰ ਸੁਣ ਕੇ ਨਹਿਰ ਦੇ ਖਾਲਿਆਂ ਅਤੇ ਸੂਹੀਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਜਿਹੜੇ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਭੰਗ ਬੂਟੀ ਨਾਲ ਲੱਦੇ ਹੋਏ ਸਨ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ,ਸੱਤਪਾਲ ਸਿੰਘ, ਨਵੀਂ ਅਟਵਾਲ, ਗੁਰਦੀਪ ਸਿੰਘ ਬਰਿਆਣਾ ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ ਗੜਦੀਵਾਲਾ, ਸਹਿਬਾਜ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ, ਅਮ੍ਰਿਤਪਾਲ ਸਿੰਘ, ਇਕਬਾਲ ਸਿੰਘ ਮੱਤੇਵਾਲ, ਗੁਰਮਿੰਦਰ ਸਿੰਘ, ਦਲਵੀਰ ਸਿੰਘ, ਕੁਲਵੀਰ ਸਿੰਘ ਧੂਤਕਲਾਂ, ਮਨਿੰਦਰ ਸਿੰਘ ਰਾਮਟਟਵਾਲੀ, ਵਿਕਰਮਜੀਤ ਸਿੰਘ, ਕਰਨ ਸਿੰਘ, ਨਰਿੰਦਰ ਸਿੰਘ ਸੇਖਾਂ, ਰਾਮ ਲਾਲ, ਪ੍ਰੀਤਮ ਸਿੰਘ, ਵਿਕਰ ਸਿੰਘ, ਅਜੀਤ ਸਿੰਘ ਪੰਡੋਰੀ, ਹਰਮੇਸ਼ ਲਾਲ, ਓਮ ਪ੍ਰਕਾਸ਼, ਹਰਜਿੰਦਰ ਸਿੰਘ (ਬਾਪੂ ਚੰਡੀਗੜ੍ਹੀਆ) ਰਾਜੂ ਸਹਿਜੋਵਾਲ, ਸੰਦੀਪ ਡਡਵਾਲ, ਕੁਲਜੀਤ ਸਿੰਘ ਅਟਵਾਲ, ਗੁਰਮਿੰਦਰ ਸਿੰਘ,, ਬੋਬੀ ਡਡਵਾਲ, ਰਾਹੁਲ, ਗੌਰਵ ਡਡਵਾਲ, ਵਿਕਾਸ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨ ਹਾਜਰ ਸਨ।