Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਦੁਖਾਂਤ… ਪਿੰਡ ਕਰਾੜੀ ਦੇ ਫੌਜੀ ਦਾ ਸੇਵਾ ਮੁਕਤੀ ਵਾਲੇ ਦਿਨ ਹੀ ਹੋਇਆ ਅੰਤਿਮ ਸੰਸਕਾਰ,ਪਰਿਵਾਰ ਸਦਮੇ ‘ਚ

ਦੁਖਾਂਤ… ਪਿੰਡ ਕਰਾੜੀ ਦੇ ਫੌਜੀ ਦਾ ਸੇਵਾ ਮੁਕਤੀ ਵਾਲੇ ਦਿਨ ਹੀ ਹੋਇਆ ਅੰਤਿਮ ਸੰਸਕਾਰ,ਪਰਿਵਾਰ ਸਦਮੇ ‘ਚ

ਦੁਖਾਂਤ… ਪਿੰਡ ਕਰਾੜੀ ਦੇ ਫੌਜੀ ਦਾ ਸੇਵਾ ਮੁਕਤੀ ਵਾਲੇ ਦਿਨ ਹੀ ਹੋਇਆ ਅੰਤਿਮ ਸੰਸਕਾਰ,ਪਰਿਵਾਰ ਸਦਮੇ ‘ਚ

 ਤਲਵਾੜਾ / ਦਸੂਹਾ (ਚੌਧਰੀ) : ਥਾਣਾ ਤਲਵਾੜਾ ਦੇ ਅਧੀਨ ਪੈਂਦੇ ਪਿੰਡ ਕਰਾੜੀ ਦੇ 41 ਸਾਲਾ ਫੌਜੀ ਦਾ ਦੇਹਾਂਤ ਡਿਉਟੀ ਵਿੱਚ ਰੰਹਿਦੀਆਂ 28 ਅਪ੍ਰੈਲ ਨੂੰ ਲਖਨਊ ਕੈਂਟ ਵਿੱਚ ਹੋ ਗਿਆ। ਜਿਸ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਕਰਾੜੀ ਵਿਖੇ ਪੁਰੇ ਸੈਨਿਕ ਸਨਮਾਨਾਂ ਨਾਲ ਹੋਇਆ। ਮ੍ਰਿਤਕ ਫੌਜੀ ਹਵਾਲਦਾਰ ਸੁਨੀਲ ਕੁਮਾਰ ਪੁੱਤਰ ਜਗਦੇਵ ਸਿੰਘ ਜੋ ਭਾਰਤੀ ਫੌਜ ਦੀ 4- ਡੋਗਰਾ ਵਿੱਚ 1995 ਵਿਚ ਭਰਤੀ ਹੋਇਆ ਸੀ। ਅਤੇ ਉਸਨੇ 30 ਅਪ੍ਰੈਲ 2022 ਦੇ ਵਿੱਚ ਰਿਟਾਇਰ ਹੋ ਕੇ ਘਰ ਆਉਣਾ ਸੀ। ਪਰ ਉਸ ਦਿਨ ਉਸ ਮ੍ਰਿਤਕ ਦੇਹ ਹੀ ਘਰ ਪੰਹੁਹੀ। ਮ੍ਰਿਤਕ ਫੌਜੀ ਦੇ ਛੋਟੇ ਭਰਾ ਜੋ ਸਾਬਕਾ ਫੌਜੀ ਹਨ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਦਾ ਦੇਹਾਂਤ ਡਿਊਟੀ ਦੌਰਾਨ ਇਕ ਸੰਖੇਪ ਬਿਮਾਰੀ ਦੌਰਾਨ 28 ਅਪ੍ਰੈਲ ਨੂੰ ਹੋ ਗਿਆ । ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਹਵਾਲਦਾਰ ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ਨਾਲ ਲਖਨਊ ਕੈਂਟ ਤੋਂ ਉਹਨਾਂ ਦੇ ਪਿੰਡ ਪਹੁੰਚੇ ਸੂਬੇਦਾਰ ਅਸ਼ੋਕ ਕੁਮਾਰ ਨੇ ਫ਼ੌਜ ਦੀ ਟੁਕੜੀ ਨਾਲ ਉਨ੍ਹਾਂ ਨੂੰ ਪੁਰੇ ਸੈਨਿਕ ਸਨਮਾਨਾਂ ਨਾਲ ਅੰਤਿਮ ਵਿਦਾਈ ਦਿਤੀ। ਮ੍ਰਿਤਕ ਹਵਾਲਦਾਰ ਸੁਨੀਲ ਕੁਮਾਰ ਆਪਣੇ ਪਿੱਛੇ ਆਪਣੀ ਪਤਨੀ ਪੂਜਾ ਰਾਣੀ ਤੇ ਤਿੰਨ ਸਾਲ ਦਾ ਮੁੰਡਾ ਅਤੇ 12 ਸਾਲ ਦੀ ਕੂੜੀ ਛੱਡ ਗਏ ਹਨ। ਹਵਾਲਦਾਰ ਸੁਨੀਲ ਕੁਮਾਰ ਦੇ ਅੰਤਿਮ ਸਸਕਾਰ ਮੌਕੇ ਸੈਨਿਕ ਭਲਾਈ ਦਫ਼ਤਰ ਹੁਸ਼ਿਆਰਪੁਰ ਤੋਂ ਕੈਪਟਨ ਕੁਲਦੀਪ ਕੁਮਾਰ, ਨਾਇਬ ਤਸੀਲਦਾਰ ਤਲਵਾੜਾ ਗੁਰਸੇਵਕ ਸਿੰਘ, ਸਰਪੰਚ ਜਤਿੰਦਰ ਕੁਮਾਰ ਅਤੇ ਸੈਨਾ ਵਿਚੋਂ ਰਿਟਾਇਰਡ ਫੌਜੀਆਂ ਨੇ ਆਖ਼ਰੀ ਸਲਾਮੀ ਦਿੱਤੀ। ਇਸ ਮੌਕੇ ਮ੍ਰਿਤਕ ਦੀ ਮਾਤਾ ਕਮਲੇਸ਼ ਕੁਮਾਰੀ, ਭਰਾ ਅਨੂਪ ਸਿੰਘ, ਅਤੇ ਅਮਰਨਾਥ, ਸ਼ਿਸ਼ੂ ਪਾਲ, ਮੁਕੇਸ਼ ਕੰਵਰ, ਭੁਪਿੰਦਰ ਸਿੰਘ, ਤਰਸੇਮ ਸਿੰਘ ਤੋਂ ਅਲਾਵਾ ਵੱਡੀ ਗਿਣਤੀ ਵਿਚ ਖੇਤਰ ਦੇ ਲੋਕ ਮੌਜੂਦ ਸਨ।

error: copy content is like crime its probhihated