ਜ਼ਿਲ੍ਹਾ ਮੈਜਿਸਟਰੇਟ ਨੇ ਕੋਵਿਡ ਬਚਾਅ ਸਬੰਧੀ ਜਾਰੀ ਕੀਤੇ ਨਵੇਂ ਹੁਕਮ
–ਭੀੜ ਵਾਲੇ ਸਥਾਨਾਂ, ਪਬਲਿਕ ਟਰਾਂਸਪੋਰਟ,ਬੱਸ,ਟਰੇਨ, ਟੈਕਸੀ ਤੋਂ ਇਲਾਵਾ ਸਿਨੇਮਾ ਹਾਲ,ਸ਼ਾਪਿੰਗ ਮਾਲ,ਕਲਾਸ ਰੂਮ, ਡਿਪਾਰਟਮੈਂਟਲ ਸਟੋਰ,ਦਫ਼ਤਰਾਂ, ਇੰਡੋਰ ਸਭਾਵਾਂ ਵਿਚ ਮਾਸਕ ਪਹਿਨਣਾ ਜ਼ਰੂਰੀ
ਹੁਸ਼ਿਆਰਪੁਰ 21 ਅਪ੍ਰੈਲ(ਬਿਊਰੋ) : ਜ਼ਿਲ੍ਹਾ ਮੈਜਿਸਟਰੇਟ ਸ੍ਰੀ ਸੰਦੀਪ ਹੰਸ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਕੋਵਿਡ-19 ਤੋਂ ਬਚਾਅ ਸਬੰਧੀ ਸੀ.ਆਰ.ਪੀ.ਸੀ. 1973 ਦੀ ਧਾਰਾ 144 ਤੇ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 2 ਤਹਿਤ ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਭੀੜ ਵਾਲੇ ਸਥਾਨਾਂ ’ਤੇ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ, ਤਾਂ ਜੋ ਕੋਵਿਡ-19 ਦੇ ਵਾਇਰਸ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਵਿਸ਼ੇਸ਼ ਤੌਰ ’ਤੇ ਬੰਦ ਵਾਤਾਵਰਣ ਜਿਵੇਂ ਕਿ ਪਬਲਿਕ ਟਰਾਂਸਪੋਰਟ, ਬੱਸ, ਟਰੇਨ, ਟੈਕਸੀ ਤੋਂ ਇਲਾਵਾ ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ, ਕਲਾਸ ਰੂਮ, ਦਫ਼ਤਰ ਦੇ ਕਮਰਿਆਂ, ਇੰਡੋਰ ਸਭਾਵਾਂ ਆਦਿ ਵਿਚ ਮਾਸਕ ਪਹਿਨਣਾ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ।








