Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਗੜ੍ਹਦੀਵਾਲਾ : ਘਰ ਦੇ ਅੰਦਰ ਦਾਖਲ ਹੋਕੇ ਮੋਟਰਸਾਈਕਲ ਦੀ ਭੰਨਤੋੜ ਅਤੇ ਵਿਅਕਤੀ ਨਾਲ ਕੁੱਟਮਾਰ ਕਰਨ ਤੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ 

ਗੜ੍ਹਦੀਵਾਲਾ : ਘਰ ਦੇ ਅੰਦਰ ਦਾਖਲ ਹੋਕੇ ਮੋਟਰਸਾਈਕਲ ਦੀ ਭੰਨਤੋੜ ਅਤੇ ਵਿਅਕਤੀ ਨਾਲ ਕੁੱਟਮਾਰ ਕਰਨ ਤੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ 

ਘਰ ਦੇ ਅੰਦਰ ਦਾਖਲ ਹੋਕੇ ਮੋਟਰਸਾਈਕਲ ਦੀ ਭੰਨਤੋੜ ਅਤੇ ਵਿਅਕਤੀ ਨਾਲ ਕੁੱਟਮਾਰ ਕਰਨ ਤੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ 

ਗੜ੍ਹਦੀਵਾਲਾ 31 ਮਈ (ਚੌਧਰੀ) : ਮਾਮੂਲੀ ਬਹਿਸ ਬਾਜੀ ਨੂੰ ਲੈਕੇ ਇੱਕ ਘਰ ਦੇ ਅੰਦਰ ਦਾਖਲ ਹੋਕੇ ਮੋਟਰਸਾਈਕਲ ਦੀ ਭੰਨਤੋੜ ਅਤੇ ਵਿਅਕਤੀ ਨਾਲ ਕੁੱਟਮਾਰ ਕਰਨ ਤੇ ਗੜ੍ਹਦੀਵਾਲਾ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

 ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਹਰਜਿੰਦਰ ਸਿੰਘ ਪੁੱਤਰ ਰਸ਼ਨ ਲਾਲ ਵਾਸੀ ਚਾਂਗ ਵਸੋਆ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ( ਉਮਰ ਕਰੀਬ 27 ਸਾਲ ) ਨੇ ਕਿਹਾ ਕਿ ਮਿਤੀ 22-05-2022 ਨੂੰ ਮੈਂ ਮੱਕੋਵਾਲ ਨੂੰ ਗਿਆ ਹੋਇਆ ਸੀ ਮੇਰਾ ਮੋਟਰ ਸਾਈਕਲ ਨੰਬਰ ਪੀ.ਬੀ-()7-ਬੀ.ਏ-8813 ਸਰਕਾਰੀ ਬੋਰ ਚਾਂਗ ਬਸੋਆ ਖੜਾ ਸੀ ਜਦੋਂ ਮੈਂ ਆਪਣਾ ਮੋਟਰਸਾਈਕਲ ਲੈਣ ਗਿਆ ਤਾਂ ਵਕਤ ਕਰੀਬ 06:00 ਵਜੇ ਉਥੇ ਅਮਰੀਕ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਦੇਹ ਜੋ ਸ਼ਰਾਬੀ ਹਾਲਤ ਵਿੱਚ ਸੀ ਜਿਸ ਨਾਲ ਪਰਮਜੀਤ ਸਿੰਘ ਉਰਫ ਪੰਮਾ ਮਾਸਟਰ, ਅਮਰਜੀਤ ਸਿੰਘ ਪੁੱਤਰਾਨ ਸੋਹਣ ਸਿੰਘ ਵਾਸੀਆਨ ਚਾਂਗ ਬਸੋਆ ਥਾਣਾ ਗੜਦੀਵਾਲਾ ਉਥੇ ਮੌਜੂਦ ਸਨ ਜੋ ਬਿਨ੍ਹਾਂ ਗੱਲ ਤੋਂ ਬਹਿਸ ਕਰਨ ਲੱਗ ਪਏ। ਸਾਡੀ ਮਾਮੂਲੀ ਤਕਰਾਰ ਹੋਈ। ਇਹ ਸਾਰੀ ਗੱਲ ਅਮਰੀਕ ਸਿੰਘ ਸਮੇਤ ਉਕਤਾਨ ਨੇ ਆਪਣੇ ਮਨ ਵਿੱਚ ਰੱਖੀ ਫਿਰ ਉਸੇ ਦਿਨ ਮਿਤੀ 22-05-2022 ਨੂੰ ਵਕਤ ਕਰੀਬ 07:00 ਵਜੇ ਮੈਂ ਆਪਣੇ ਘਰ ਪਰਿਵਾਰ ਸਮੇਤ ਬੈਠਾ ਸੀ ਤਾ ਪਰਮਜੀਤ ਸਿੰਘ ਉਰਫ ਪੰਮਾ ਨਸੂਲਾ ਲੋਹੇ ਦੀ ਰਾਡ ,ਅਮਰਜੀਤ ਸਿੰਘ ਮਸੂਲਾ ਲੋਹੇ ਦੀ ਪੱਤੀ ,ਅਮਰੀਕ ਸਿੰਘ ਮਹੁੱਲਾ ਡਾਗ ਤਿੰਨੋ ਜਾਣੇ ਆਏ ਜੋ ਝਗੜਾ ਕਰਨ ਦੀ ਨੀਅਤ ਨਾਲ ਸਾਡੇ ਘਰ ਅੰਦਰ ਦਾਖਲ ਹੋ ਗਏ ਤੇ ਇਹਨਾ ਨੇ ਸਾਡੇ ਘਰ ਦੇ ਅੰਦਰ ਵੜ ਕੇ ਮੋਟਰ ਸਾਈਕਲ ਦੀ ਭੰਨ ਤੋੜ ਕੀਤੀ ਤੇ ਹੋਰ ਵੀ ਭੰਨ ਤੋੜ ਕੀਤੀ ਤੇ ਮੇਰੀ ਵੀ ਕੁੱਟਮਾਰ ਕੀਤਾ ਤੇ ਜਖਮੀ ਕਰ ਦਿੱਤਾ । ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਧਾਰਾ 323,325,452,427 ਭ/ਦ ਅਧੀਨ ਮਾਮਲਾ ਦਰਜ ਕੀਤਾ ਹੈ।