Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing *ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਹੋਈ ਦਰਦਨਾਕ ਮੌਤ,ਦੂਸਰਾ ਹੋਇਆ ਗੰਭੀਰ ਜਖਮੀ*

*ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਹੋਈ ਦਰਦਨਾਕ ਮੌਤ,ਦੂਸਰਾ ਹੋਇਆ ਗੰਭੀਰ ਜਖਮੀ*

ਫਗਵਾੜਾ (ਲਾਲੀ ਦਾਦਰ )

18 ਮਈ – ਵੀਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਪਾਸ਼ਟਾ-ਫਗਵਾੜਾ ਮਾਰਗ ‘ਤੇ ਪਿੰਡ ਨਰੂੜ ਵਿਖੇ ਹੋਏ ਦਰਦਨਾਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੋਤ ਹੋ ਗਈ ਅਤੇ ਉਸਦਾ ਇੱਕ ਹੋਰ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸਨੂੰ ਪਹਿਲਾਂ ਤਾਂ ਸੀ. ਐਚ. ਸੀ. ਹਸਪਤਾਲ ਪਾਸ਼ਟਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀਂ ਨਾਜੁਕ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਫਗਵਾੜਾ ਰੈਫਰ ਕਰ ਦਿੱਤਾ ਗਿਆ। ਦੁਰਘਟਨਾ ਸਥਾਨ’ਤੇ ਹਾਦਸਾ ਵਾਪਰਨ ਦੇ ਕੁਝ ਮਿੰਟਾ ਦੌਰਾਨ ਹੀ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸਥਾਨਕ ਲੋਕਾ ਅਤੇ ਰਾਹਗੀਰਾ ਵਲੋੰ ਜਖਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਨਾਲ ਹੀ ਪਰਿਵਾਰਕ ਮੈੰਬਰਾ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਕਰਮਵੀਰ ਸਿੰਘ ਪੁੱਤਰ ਸੋਹਣ ਸਿੰਘ ਅਤੇ ਉਸਦਾ ਸਾਥੀ ਜੈ ਸਿੰਘ ਪੁੱਤਰ ਪਰਮਜੀਤ ਸਿੰਘ ਦੋਵੇੰ ਵਾਸੀ ਭੁੰਗਰਨੀ ਥਾਣਾ ਮੇਹਟੀਆਣਾ ਜਿਲਾ ਹੁਸ਼ਿ‍ਆਰਪੁਰ ਜੋ ਕਿ ਮੋਟਰਸਾਇਕਲ ਨੰਬਰ PB07 CC0350 ‘ਤੇ ਸਵਾਰ ਹੋ ਕੇ ਪਾਸ਼ਟਾ ਤਰਫੋੰ ਫਗਵਾੜਾ ਵਿਖੇ ਰੋਜਾਨਾ ਦੀ ਤਰਾ ਆਪਣੇ ਕੰਮ ‘ਤੇ ਜਾ ਰਹੇ ਸਨ ਤਾਂ ਸਾਹਮਣੇ ਤੋੰ ਆ ਰਹੀ ਇੱਕ ਚਿੱਟੇ ਰੰਗ ਦੀ ਕਾਰ ਨੰਬਰ PB36 F 7457 ਨਾਲ ਟਕਰਾ ਗਏ ਅਤੇ ਇਸ ਜਬਰਦਸਤ ਟੱਕਰ ਦੌਰਾਨ ਕਰਮਵੀਰ ਦੇ ਸਿਰ ਵਿੱਚ ਗੰਭੀਰ ਸੱਟ ਵੱਜਣ ਕਾਰਨ ਉਹ ਲਹੂ-ਲੂਹਾਨ ਹੋ ਕੇ ਸੜਕ ਵਿਚਕਾਰ ਡਿੱਗ ਪਿਆ ਅਤੇ ਪਿੱਛੇ ਬੈਠਾ ਉਸਦਾ ਸਾਥੀ ਵੀ ਬੁਰੀ ਤਰਾ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਉਕਤ ਕਾਰ ਸਵਾਰ ਸਿਵਲ ਹਸਪਤਾਲ ਪਾਸ਼ਟਾ ਵਿਖੇ ਡਿਊਟੀ ‘ਤੇ ਤਾਇਨਾਤ ਹੈ ਅਤੇ ਉਸ ਅਨੁਸਾਰ ਉਹ ਫਗਵਾੜਾ ਤਰਫੋੰ ਬਹੁਤ ਹੀ ਹੋਲੀ ਰਫਤਾਰ ਵਿੱਚ ਆ ਰਹੇ ਸਨ ਅਤੇ ਅਚਾਨਕ ਸੜਕ ਕਿਨਾਰੇ ਸਾਹਮਣੇ ਤੋੰ ਆ ਰਹੇ ਮੋਟਰਸਾਇਕਲ ਦੇ ਅਚਾਨਕ ਫਿਸਲਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜਿਕਰਯੋਗ ਹੈ ਕਿ ਇਸ ਦੁਰਘਟਨਾ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀੰ ਆਇਆ ਹੈ, ਪ੍ਰੰਤੂ ਪਾਸ਼ਟ ਚੋੰਕੀ ਇੰਚਾਰਜ ਏ.ਐਸ.ਆਈ. ਦਲਵਿੰਦਰਵੀਰ ਸਿੰਘ ਵਲੋੰ ਆਪਣੀ ਟੀਮ ਨਾਲ ਦੁਰਘਟਨਾ ਸਥਾਨ ‘ਤੇ ਪਹੁੰਚ ਕੇ ਵਾਹਨਾਂ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ ਅਤੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਭੇਜ ਦਿੱਤਾ ਗਿਆ ਹੈ। ਏ.ਐਸ.ਆਈ. ਦਲਵਿੰਦਰਵੀਰ ਸਿੰਘ ਅਨੁਸਾਰ ਅਜੇ ਕੁਝ ਵੀ ਕਹਿਣਾ ਮੁਨਾਸਿਫ ਨਹੀੰ ਹੈ ਅਤੇ ਬਾਰੀਕੀ ਨਾਲ ਜਾੰਚ ਕੀਤੇ ਜਾਣ ਪਿੱਛੋੰ ਜੋ ਕੁਝ ਵੀ ਸਾਹਮਣੇ ਆਵੇਗਾ ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।