Prime Punjab Times

Latest news
ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਸੂਹਾ ਦੇ ਫਰਦ ਕੇਂਦਰ ਵਿਖੇ ਕੰਪਿਊਟਰ ਆਪਰੇਟਰਾਂ ਵੱਲੋਂ ਆਰਥੀ ਫੂਕ ਮੁਜਾਰਾ ਕਰਕੇ ਸਰਕਾਰ ਖਿਲਾਫ ਕੀਤੀ ਗਈ ਨਾਰੇਬਾਜ਼ੀ ਪੰਜਾਬ ਸਕੂਲ ਖੇਡਾਂ ਦੇ ਜ਼ੋਨਲ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ DAV ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਖ਼ਾਲਸਾ ਕਾਲਜ ਵਿਖੇ 'ਰਾਸ਼ਟਰੀ ਖੇਡ ਦਿਵਸ' ਮਨਾਇਆ ਗਿਆ ਸੰਤ ਨਿਰੰਕਾਰੀ ਸਤਿਸੰਗ ਭਵਨ ਟੇਰਕਿਆਣਾ ਵਿਖੇ ਮੈਗਾ ਖ਼ੂਨਦਾਨ ਕੈਂਪ 13 ਨੂੰ KMS ਕਾਲਜ ਦੇ ਬੀ.ਕਾੱਮ ਛੇਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ,ਮੋਹਿਤ ਕੁਮਾਰ ਨੇ ਹਾਸਲ ਕੀਤਾ ਪਹਿਲਾ ਸਥਾਨ ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਨੇ ਲਗਾਏ ਬੂਟੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਗੜ੍ਹਦੀਵਾਲਾ ਵਿਖੇ ਚਾਰ ਰੋਜਾ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹੋਤਸਵ ਧੂਮਧਾਮ ਸੰਪੰਨ*
ADVERTISEMENT
You are currently viewing ਬਿਨਾਂ ਸ਼ਰਤ ਹਰ ਪਰਿਵਾਰ ਨੂੰ ਬਿਜਲੀ 300 ਯੂਨਿਟ ਮਹੀਨਾ ਮੁਫ਼ਤ ਦਿੱਤੀ ਜਾਵੇ : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ 

ਬਿਨਾਂ ਸ਼ਰਤ ਹਰ ਪਰਿਵਾਰ ਨੂੰ ਬਿਜਲੀ 300 ਯੂਨਿਟ ਮਹੀਨਾ ਮੁਫ਼ਤ ਦਿੱਤੀ ਜਾਵੇ : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ 

ਬਿਨਾਂ ਸ਼ਰਤ ਹਰ ਪਰਿਵਾਰ ਨੂੰ ਬਿਜਲੀ 300 ਯੂਨਿਟ ਮਹੀਨਾ ਮੁਫ਼ਤ ਦਿੱਤੀ ਜਾਵੇ : ਕੁੱਲ ਹਿੰਦ  ਖੇਤ ਮਜ਼ਦੂਰ ਯੂਨੀਅਨ 
ਦਸੂਹਾ 2 ਮਈ (ਚੌਧਰੀ) : ਅੱਜ  ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਸੂਹਾ   ਵੱਲੋਂ  ਪੰਜਾਬ ਦੇ ਮੁੱਖ ਮੰਤਰੀ ਨੂੰ  ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਧੂਤ ਦੀ ਪ੍ਰਧਾਨਗੀ ਹੇਠ  ਪੰਜਾਬ ਰਾਜ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਐਸਡੀਓ ਗੜਦੀਵਾਲਾ   ਰਾਹੀਂ  ਹਰੇਕ ਪਰਿਵਾਰ ਨੂੰ ਬਿਨਾਂ ਸ਼ਰਤ ਤਿੱਨ ਸੌ ਯੂਨਿਟ ਬਿਜਲੀ ਮੁਫ਼ਤ ਦੇਣ ਲਈ ਮੈਮੋਰੰਡਮ ਦਿੱਤਾ ਗਿਆ । ਉਸ ਵਿੱਚ ਜ਼ੋਰਦਾਰ ਮੰਗ ਕੀਤੀ ਗਈ ਕਿ ਚਿੱਪ ਵਾਲੇ ਮੀਟਰ ਲਾਉਣੇ ਤੁਰੰਤ ਬੰਦ ਕੀਤੇ ਜਾਣ  ਕਿਉਂਕਿ ਕਿਸੇ ਵੀ ਮਜ਼ਦੂਰ ਕੌਲ ਅਗਾਊਂ ਚਿੱਪ ਵਾਲੇ ਮੀਟਰ ਦੇ ਪੈਸੇ ਜਮ੍ਹਾਂ ਕਰਾਉਣ ਦੀ ਸਮਰੱਥਾ ਨਹੀਂ ਹੁੰਦੀ,  ਇਸ   ਲਈ ਮਜ਼ਦੂਰ ਬਿਜਲੀ ਦੀ ਸਹੂਲਤ ਤੋਂ ਵਾਂਝਾ ਹੋ ਜਾਵੇਗਾ । ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਕ ਹਰੇਕ ਪਰਿਵਾਰ ਨੂੰ ਛੇ ਸੌ ਯੂਨਿਟ ਬਿਜਲੀ ਦੋ ਮਹੀਨੇ ਦੀ   ਮੁਫ਼ਤ ਦਿੱਤੀ ਜਾਵੇ ।  ਇਸ ਵਿੱਚ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਐਸ ਸੀ ਹੈ ,ਬੀਸੀ ਹੈ ,ਜਨਰਲ ਹੈ ।ਸਾਰਿਆਂ ਨੂੰ ਬਿਜਲੀ ਫਰੀ ਦਿੱਤੀ ਜਾਵੇ । ਕਿਉਂਕਿ ਖੇਤੀਬਾੜੀ ਲਈ ਵੀ ਲੋਡ ਦੀ ਕੋਈ ਸ਼ਰਤ ਨਹੀਂ ਹੈ।  ਸਰਕਾਰ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਸੱਤਿਆਗ੍ਰਹਿ ਕਰਨ ਲਈ ਮਜਬੂਰ ਹੋਵੇਗੀ । ਅੱਜ ਮੈਮੋਰੰਡਮ ਦੇਣ ਵਾਲਿਆਂ ਵਿੱਚ ਹਰਬੰਸ ਸਿੰਘ ਧੂਤ ਦੇ ਨਾਲ ਰਣਜੀਤ ਸਿੰਘ ਚੌਹਾਨ, ਚਰਨਜੀਤ ਸਿੰਘ ਚਠਿਆਲ, ਚਰਨ ਸਿੰਘ ਗੜ੍ਹਦੀਵਾਲਾ, ਡਾ ਮਝੈਲ ਸਿੰਘ’ ਚਰਨਜੀਤ ਸਿੰਘ ਤੋਏ, ਮਲਕੀਤ ਸਿੰਘ, ਸੁਰਿੰਦਰ ਸਿੰਘ ,ਅਮਰੀਕ ਸਿੰਘ ਆਦਿ ਹਾਜ਼ਰ ਸਨ।