Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਠੱਗੀ ਮਾਰਨ ਦੀ ਆਈ ਨਵੀਂ ਤਰਕੀਬ.. ! ਅਖੇ ਇਹ ਯੋਗੀ ਬਹੁਤ ਕਰਨੀ ਵਾਲਾ ਹੈ,ਤੁਹਾਡੇ ਕਸ਼ਟ ਦੂਰ ਕਰ ਦੇਵੇਗਾ,ਗੱਲਾਂ ਚ ਪਾ ਕੇ ਕੰਨਾਂ ਦੀਆਂ ਵਾਲੀਆਂ ਲੈ ਕੇ ਹੋਏ ਰਫੂਚੱਕਰ 

ਠੱਗੀ ਮਾਰਨ ਦੀ ਆਈ ਨਵੀਂ ਤਰਕੀਬ.. ! ਅਖੇ ਇਹ ਯੋਗੀ ਬਹੁਤ ਕਰਨੀ ਵਾਲਾ ਹੈ,ਤੁਹਾਡੇ ਕਸ਼ਟ ਦੂਰ ਕਰ ਦੇਵੇਗਾ,ਗੱਲਾਂ ਚ ਪਾ ਕੇ ਕੰਨਾਂ ਦੀਆਂ ਵਾਲੀਆਂ ਲੈ ਕੇ ਹੋਏ ਰਫੂਚੱਕਰ 

ਠੱਗੀ ਮਾਰਨ ਦੀ ਆਈ ਨਵੀਂ ਤਰਕੀਬ.. ! ਅਖੇ ਇਹ ਯੋਗੀ ਬਹੁਤ ਕਰਨੀ ਵਾਲਾ ਹੈ,ਤੁਹਾਡੇ ਕਸ਼ਟ ਦੂਰ ਕਰ ਦੇਵੇਗਾ,ਗੱਲਾਂ ਚ ਪਾ ਕੇ ਕੰਨਾਂ ਦੀਆਂ ਵਾਲੀਆਂ ਲੈ ਕੇ ਹੋਏ ਰਫੂਚੱਕਰ 

ਗੜ੍ਹਦੀਵਾਲਾ ਚ ਠੱਗੀ ਕਰਨ ਵਾਲੇ ਠੱਗਾਂ ਦੀ ਭਰਮਾਰ ਵੱਧੀ 

ਗੜਦੀਵਾਲਾ 29 ਜੁਲਾਈ (ਚੌਧਰੀ) : ਗੜ੍ਹਦੀਵਾਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਚੋਰਾਂ ਅਤੇ ਠੱਗਾਂ ਦੀ ਭਰਮਾਰ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਜਿਸ ਨਾਲ ਇਲਾਕੇ ਦੇ ਭੋਲੇ ਭਾਲੇ ਲੋਕ ਵੱਡੀਆਂ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ। ਬੀਤੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਗੜ੍ਹਦੀਵਾਲਾ ਨਜਦੀਕ ਬੱਸ ਸਟੈਂਡ ਚੋਂ ਪੈਸੇ ਕਢਵਾਉਣ ਆਈਆਂ ਮਾਂ ਧੀ ਨੂੰ ਯੋਗੀ ਬਣ ਕੇ ਠੱਗਾਂ ਨੇ ਆਪਣਾ ਸ਼ਿਕਾਰ ਬਣਾਇਆ ਹੈ। ਜਿਵੇਂ ਹੀ ਮਾਤਾ ਬਿਮਲਾ ਦੇਵੀ ਪਤਨੀ ਸੇਵਾ ਸਿੰਘ ਵਾਸੀ ਮਸਤੀਵਾਲ ਅਤੇ ਉਸ ਦੀ ਧੀ ਪ੍ਰਿਅੰਕਾ ਪੈਸੇ ਕਢਵਾਉਣ ਤੋਂ ਬਾਅਦ ਬੈਂਕ ਤੋਂ ਬਾਹਰ ਆਇਆਂ ਤਾਂ ਇੱਕ ਚਿੱਟ ਕੱਪੜੀਆ ਪੀਲੀ ਦਸਤਾਰ ਬੰਨ੍ਹੀ ਠੱਗੀ ਮਰਨ ਵਾਲਾ ਬੰਦਾ ਉਨ੍ਹਾਂ ਦੇ ਨਾਲ ਨਾਲ ਤੁਰ ਪੈਂਦਾ ਹੈ ਅਤੇ ਕਹਿੰਦਾ ਹੈ ਕਿ ਯੋਗੀ ਨੇ ਸੇਵਾ ਕਿੱਥੇ ਲਗਾਈ ਹੈ। ਪੁਛ ਕੇ ਅੱਗੇ ਚੱਲਾ ਜਾਂਦਾ ਹੈ।

ਇੰਨੀ ਦੇਰ ਚ ਪਿੱਛਿਓਂ ਇੱਕ ਮੋਟਰਸਾਈਕਲ ਤੇ ਇਕ ਨੌਜਵਾਨ ਤੇ ਇਕ ਔਰਤ ਆਉਂਦੀ ਹੈ ਜੋ ਆ ਕੇ ਉਸ ਮਾਂ ਧੀ ਨੂੰ ਪੁੱਛਦੇ ਹਨ ਕਿ ਯੋਗੀ ਤੁਹਾਨੂੰ ਕੀ ਪੁੱਛਦਾ ਸੀ। ਉਨ੍ਹਾਂ ਕਿਹਾ ਕਿ ਕਿ ਇਹ ਯੋਗੀ ਬਹੁਤ ਪਹੁੰਚਿਆ ਹੈ ਅਤੇ ਗੱਲਾਂ ਵਿਚ ਪਾ ਕੇ ਉਹ ਔਰਤ ਜਿਹੜੀ ਪਿੱਛਿਓਂ ਆਈ ਸੀ ਮਾਤਾ ਬਿਮਲਾ ਦੇਵੀ ਦੀਆਂ ਬਾਲੀਆਂ ਲਾਹ ਲੈਂਦੀ ਹੈ ।ਮਾਤਾ ਬਿਮਲਾ ਨੇ ਦੱਸਿਆ ਕਿ ਜਦੋਂ ਮੇਰੀਆਂ ਬਾਲੀਆਂ ਠੱਗਾਂ ਵਲੋਂ ਖੋਹੀਆਂ ਗਈਆਂ ਉਸ ਸਮੇਂ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਸੀ।ਜਿਵੇਂ ਉਨਾਂ ਨੇ ਨਜ਼ਰ ਬੰਨ ਦਿੱਤੀ ਹੋਵੇ। ਉਸ ਉਪਰੰਤ ਉਨ੍ਹਾਂ ਇੱਕ ਪੁੜੀ ਦਿੱਤੀ ਅਤੇ ਕਿਹਾ ਇਹ ਘਰ ਜਾ ਕੇ ਨਹਾ ਕੇ ਪੁੜੀ ਨੂੰ ਖੋਲ੍ਹ ਦਿਓ ਜਿਸ ਨਾਲ ਰੱਬ ਤੁਹਾਡੇ ਸਾਰੇ ਕਸ਼ਟ ਦੂਰ ਕਰ ਦੇਵੇਗਾ ਕਹਿ ਕੇ ਫਰਾਰ ਹੋ ਜਾਂਦੇ ਹਨ। ਜਦੋਂ ਮਾਂ ਧੀ ਨੇ ਪੁੜੀ ਖੋਲ ਕੇ ਦੇਖੀ ਤਾਂ ਉਸ ਵਿੱਚ ਤਿੰਨ ਪੱਥਰ ਬੰਨੇ ਸਨ। ਮਾਤਾ ਬਿਮਲਾ ਦੇਵੀ ਨੇ ਕੰਨਾਂ ਵੱਲ ਧਿਆਨ ਮਾਰਿਆ ਤਾਂ ਕੰਨਾਂ ਵਿਚ ਵਾਲੀਆਂ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਗੜ੍ਹਦੀਵਾਲਾ ਪੁਲਿਸ ਨੂੰ ਸੁਚਿਤ ਕਰ ਦਿੱਤਾ ਹੈ। ਇੰਨਾਂ ਠੱਗਾਂ ਦੀਆਂ ਤਸਵੀਰਾਂ ਬੈਂਕ ਦੇ ਬਾਹਰਲੇ ਕੈਮਰੇ ਵਿਚ ਕੈਦ ਹੋਈਆਂ ਹਨ।

ਐਸੀ ਹੀ ਪੂਰੀ ਘਟਨਾ 30 ਜੂਨ ਨੂੰ ਦੌਸੜਕਾ ਵਿਖੇ ਮਹਿਲਾਵਾਂ ਨਾਲ ਵਾਪਰੀ ਸੀ।

ਫੋਟੋ : ਪਿੰਡ ਮਸਤੀਵਾਲ ਦੀ ਮਾਤਾ ਬਿਮਲਾ ਦੇਵੀ ਅਤੇ ਉਸ ਦੀ ਧੀ ਪ੍ਰਿਅੰਕਾ ਆਪਣੀ ਹੱਡ ਬੀਤੀ ਸੁਣਾਉਂਦਿਆਂ ਹੋਈਆਂ

error: copy content is like crime its probhihated