ਮਾਹਿਲਪੁਰ /ਚੱਬੇਵਾਲ (PPT NEWS)
15 ਜਨਵਰੀ : 360 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਮਾਹਿਲਪੁਰ ਪੁਲਿਸ ਅਤੇ 95 ਗ੍ਰਾਮ ਨਸ਼ੀਲੇ ਪਦਾਰਥ ਸਮੇਤ 3 ਨੌਜਵਾਨਾਂ ਨੂੰ ਚੱਬੇਵਾਲ ਪੁਲਿਸ ਨੇ ਕਾਬੂ ਕੀਤਾ ਹੈ ।ਦੋਸ਼ੀਆਂ ਦੀ ਪਛਾਣ ਸੁਦੇਸ਼ ਕੁਮਾਰ ਉਰਫ ਬਿੱਟੂ ਪੁੱਤਰ ਸੰਤੋਖ ਚੰਦ ਵਾਸੀ ਲਕਸੀਹਾਂ ਥਾਣਾ ਮਾਹਿਲਪੁਰ, ਜਿਲਾ ਹੁਸ਼ਿਆਰਪੁਰ ਅਤੇ ਇੰਦਰਜੀਤ ਸਿੰਘ ਉਰਫ ਬਿੰਦੂ ਪੁੱਤਰ ਲੇਟ ਕਮਲਜੀਤ ਸਿੰਘ ਵਾਸੀ ਪਿੰਡ ਸੈਦੋਪੱਟੀ ਥਾਣਾ ਚੱਬੇਵਾਲ, ਸੁਖਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਜੈਤਪੁਰ ਥਾਣਾ ਚੱਬੇਵਾਲ, ਵਿਪਨ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਸਤਨੌਰ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਪੁਲਿਸ ਐਫ ਆਈ ਆਰ ਮੁਤਾਬਿਕ ਐਸ ਆਈ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਥਾ ਚੈਕਿੰਗ ਦੇ ਸਬੰਧ ਵਿੱਚ ਚੋਰਸਤਾ ਭਾਣਾ ਗੇਟ ਮੋਜੂਦ ਸੀ ਤਾਂ ਗੇਟ ਪਾਸ ਇਕ ਮੋਨਾ ਨੌਜਵਾਨ ਬੈਠਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਖੇਤਾਂ ਵੱਲ ਨੂੰ ਪੰਜ ਪਿਆ ਜਿਸ ਨੂੰ ਪੁਲਿਸ ਪਾਰਟੀ ਦੀ ਮੱਦਦ ਨਾਲ ਕਿ ਦੀ ਬਿਨਾਹ ਤੋਂ ਕਾਬੂ ਕਰਕੇ ਨਾਮ ਪਤਾ ਪੁੱਛਿਆਂ ਜਿਸ ਨੇ ਆਪਣਾ ਨਾਮ : ਸੁਦੇਸ਼ ਕੁਮਾਰ ਉਰਫ ਬਿੱਟੂ ਪੁੱਤਰ ਲੇਟ ਸੰਤਖ ਚੰਦ ਵਾਸੀ ਲਕਸੀਹਾਂ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦੱਸਿਆਂ ਜਿਸ ਦੀ ਤਲਾਸ਼ੀ ਹਸਬ ਜਾਬਤਾ ਕਰਨ ਤੇ ਉਸ ਦੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿੱਚੋਂ 360 ਨਸ਼ੀਲੀਆਂ ਗੋਲੀਆਂ ਬਿਨਾਂ ਲੇਬਲ : ਬਰਾਮਦ ਹੋਈਆਂ ਜਿਸ ਤੇ ਮੁੱਕਦਮਾ ਦਰਜ ਕੀਤਾ ਗਿਆ।
ਐਸ.ਅਈ ਗੁਰਨਾਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਪੜਾਇਜੇਟ ਵਹਿਕਲਾ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿਚ ਬਾਬਾ ਬਾਲਕ ਨਾਥ ਮੰਦਰ ਚੱਬੇਵਾਲ ਮੌਜੂਦ ਸੀ ਤਾਂ ਜੀ.ਟੀ ਰੋਡ ਤਰਫ ਇਕ ਪਲਟੀਨਾ ਮੋਟਰ ਸਾਇਕਲ ਤੇ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ । ਜੋ ਪੁਲਿਸ ਪਾਵਟੀ ਨੂੰ ਦੇਖ ਕ ਪਿੱਛੇ ਨੂੰ ਮੁੜਨ ਲੱਗੇ । ਜੋ ਤਿੰਨੇ ਨੌਜਵਾਨ ਮੋਟਰਸਾਇਕਲ ਤੋ ਡਿੱਗ ਪਏ ਅਤੇ ਦੌੜ ਪਏ। ਮੋਟਵਸਾਇਕਲ ਚਾਲਕ ਵਲੋਂ ਦੌੜਨ ਸਮੇਂ ਉਸਦੀ ਸੱਜੀ ਜੋਥ ਵਿਚੋ ਇਕ ਜਾਨਦਾਰ ਮੋਮੀ ਲਿਫਾਫਾ ਮੋਟਰਸਾਇਕਲ ਪਾਸ ਜਮੀਨ ਤੇ ਲਿੰਗ ਪਿਆ । ਜਿਨਾ ਨੂੰ ਸ਼ੱਕ ਦੇ ਬਿਨਾਹ ਤੇ ਸਾਥੀ ਕਰਮਚਾਰੀ ਦੀ ਮੱਦਦ ਨਾਲ ਕਾਬੂ ਕੀਤਾ । ਜਿਨਾ ਵਲੋਂ ਡਿੱਗੇ ਵਜਨਦਾਰ ਮੋਮੀ ਲਿਫਾਫੇ ਵਾਰੇ ਪੁੱਛਿਆ । ਦੋਸ਼ੀ ਇੰਦਰਜੀਤ ਸਿੰਘ ਉਰਫ ਬਿੰਦੂ, ਸੁਖਵਿੰਦਰ ਸਿੰਘ, ਵਿਪਨ ਤਿੰਨਾਂ ਨੇ ਇੱਕ ਜੁੱਟ ਹੋ ਕਿ ਕਿਹਾ ਇਸ ਵਿਚ ਨਸੀਲਾ ਪਾਊਡਰ ਹੈ । ਜਿਸ ਨੂੰ ਤਿੰਨਾਂ ਨੋ ਮਿਲ ਕੇ ਖਰੀਦਿਆ ਹੈ ਜਿਸ ਦਾ ਕੰਪਿਊਟਰ ਕੰਡੇ ਤੇ ਵਜਨ ਕਰਨ ਤੇ 95 ਗ੍ਰਾਮ ਹੋਇਆ । ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ।
ਫੋਟੋ : 360 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਦੋਸ਼ੀ ਨੂੰ ਕਾਬੂ ਕੀਤੇ ਹੋਏ ਪੁਲਿਸ ਮੁਲਾਜ਼ਮ








