Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾਂ ਭੋਆਂ ਦੇ 17 ਪਿੰਡਾਂ ਨੂੰ ਵੰਡੀਆਂ 35 ਲੱਖ ਰੁਪਏ ਦੀਆਂ ਗ੍ਰਾਂਟਾਂ

ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾਂ ਭੋਆਂ ਦੇ 17 ਪਿੰਡਾਂ ਨੂੰ ਵੰਡੀਆਂ 35 ਲੱਖ ਰੁਪਏ ਦੀਆਂ ਗ੍ਰਾਂਟਾਂ

ਪਠਾਨਕੋਟ (ਤਰੁਣ ਸਣਹੋਤਰਾ)

ਪਿੰਡ ਮੁਰਾਦਪੁਰ ਅੰਦਰ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਅਤੇ ਜਲਦੀ ਹੱਲ ਕਰਨ ਦਾ ਦਿੱਤਾ ਭਰੋਸਾ

14 ਮਾਰਚ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਅਧੀਨ ਕੰਮ ਕਰਦਿਆਂ ਗ੍ਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ, ਜੋ ਵਿਕਾਸ ਕਾਰਜ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਇਹ ਲੋਕਾਂ ਦੇ ਟੈਕਸ ਦਾ ਇੱਕ-ਇੱਕ ਪੈਸਾ ਬਿਨਾਂ ਭੇਦਭਾਵ ਅਤੇ ਇਮਾਨਦਾਰੀ ਨਾਲ ਵਿਕਾਸ ਕਾਰਜਾਂ ਵਿੱਚ ਲੱਗੇਗਾ, ਅੱਜ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਕਰੀਬ 35 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਗਈਆਂ ਗਈਆਂ ਹਨ ਅਤ ਇਨ੍ਹਾਂ ਗ੍ਰਾਂਟਾਂ ਨਾਲ ਖੇਤਰ ਦਾ ਵਿਕਾਸ ਕੀਤਾ ਜਾਣਾ ਹੈ ਜਿਆਦਾਤਰ ਪਿੰਡਾਂ ਨੂੰ ਸੋਲਰ ਲਾਈਟਾਂ ਅਤੇ ਪਿੰਡ ਦੇ ਆਧੁਨਿਕਰਨ ਦੇ ਲਈ ਖਰਚ ਕੀਤਾ ਜਾਣਾ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਮੁਰਾਦਪੁਰ ਵਿਖੇ ਇੱਕ ਸਮਾਰੋਹ ਦੋਰਾਨ ਕੀਤਾ।

ਸਮਾਰੋਹ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਮੁਰਾਦਪੁਰ ਵਿਖੇ ਇੱਕ ਸਮਾਰੋਹ ਦੋਰਾਨ ਪਿੰਡ ਗੋਬਿੰਦਸਰ ਨੂੰ 3.32 ਲੱਖ ਸੌਲਡ ਵੇਸਟ ਮੈਨੇਜਮੈਂਟ ਲਈ ਅਤੇ 3 ਲੱਖ ਸੋਲਰ ਲਾਈਟਾਂ ਲਈ, ਪਿੰਡ ਮੁਰਾਦਪੁਰ ਨੂੰ 2.48 ਲੱਖ ਸੋਲਰ ਲਾਈਟਾਂ ਲਈ, ਪਿੰਡ ਭਗਵਾਨਸਰ ਨੂੰ 2.48 ਲੱਖ ਸੋਲਰ ਲਾਈਟਾਂ ਲਈ, ਪਿੰਡ ਗੱਜੂ ਜਗੀਰ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਜੱਸਵਾਂ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਮੰਗਿਆਲ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਖਿਆਲਾ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਸਰੀਫ ਚੱਕ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਮੈਰਾਂ ਕਲਾਂ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਕਥਲੌਰ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਅਖਰੋਟਾ ਨੂੰ 3.32 ਲੱਖ ਸੌਲਡ ਵੇਸਟ ਮੈਨੇਜਮੈਂਟ ਲਈ, ਪਿੰਡ ਹੈਵਤ ਪਿੰਡੀ ਨੂੰ 5 ਲੱਖ ਸਕੂਲ ਦੀ ਫਲੋਰ ਟਾਇਲ ਲਈ, ਪਿੰਡ ਨੰਗਲ ਕੋਠੇ ਨੂੰ 1.5 ਲੱਖ, ਪਿੰਡ ਸੇਰਪੁਰ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਝੰਡਪੁਰ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਗਤੋਰਾ ਨੂੰ 1.20 ਲੱਖ ਸੋਲਰ ਲਾਈਟਾਂ ਲਈ, ਪਿੰਡ ਨੰਗਲ ਨੂੰ 1.20 ਲੱਖ ਸੋਲਰ ਲਾਈਟਾਂ ਲਈ ਰੁਪਏ ਚੈੱਕ ਦੇ ਰੂਪ ਵਿੱਚ ਜਾਰੀ ਕੀਤੇ ਗਏ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਮੈਂ ਅਪਣੇ ਹਲਕੇ ਭੋਆਂ ਦੇ ਪਿੰਡਾਂ ਵਿੱਚ ਪਹੁੰਚਿਆਂ ਹਾਂ ਅਤੇ ਇਸ ਖੇਤਰ ਦੇ ਲੋਕਾਂ ਨੇ ਉਨ੍ਹਾਂ ਨੂੰ ਜਿੱਤ ਦਿਲਾ ਕੇ ਪੰਜਾਬ ਦੀ ਐਸੰਬਲੀ ਅੰਦਰ ਭੇਜਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਕਾਰਜ ਕਰਨ ਦਾ ਮੋਕਾਂ ਦਿੱਤਾ, ਜਿਸ ਦੇ ਲਈ ਮੈਂ ਖੇਤਰ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਵਿਕਾਸ ਕਾਰਜਾਂ ਦਾ ਕੰਮ ਚਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆਂ ਵਿੱਚ ਵੀ ਪਿੰਡਾਂ ਅੰਦਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਕਰੀਬ 17 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ।
ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਕਿ ਜਿਸ ਵਿਸਵਾਸ ਨਾਲ ਉਨ੍ਹਾਂ ਨੂੰ ਮਾਨ ਸਤਕਾਰ ਦਿੱਤਾ ਗਿਆ ਹੈ ਉਹ ਉਨ੍ਹਾਂ ਦੀਆਂ ਆਸਾ ਉਮੀਦਾਂ ਤੇ ਸਹੀ ਉੱਤਰ ਰਹੇ ਹਨ। ਉਨ੍ਹਾਂ ਸਿਹਤ ਸੁਵਿਧਾਵਾਂ ਤੇ ਬੋਲਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਰਜ ਕੀਤੇ ਜਾ ਰਹੇ ਹਨ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਠਾਕੁਰ ਮਨੋਹਰ ਸਿੰਘ ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ,ਕੁਲਦੀਪ ਸਿੰਘ ਬਲਾਕ ਪ੍ਰਧਾਨ,ਸੁਰਿੰਦਰ ਸਾਹ ਬਲਾਕ ਪ੍ਰਧਾਨ,ਸਿਵਪਵਾਹ ਉਪ ਪ੍ਰਧਾਨ ਯੂਥ ਵਿੰਗ,ਸੈਲੀ ਸਰਮਾ ਟੀਮ ਲੀਡਰ, ਠਾਕੁਰ ਗਜੇਸਵਰ ਸਿੰਘ ਸਰਕਲ ਪ੍ਰਧਾਨ,ਅਸੋਕ ਕੁਮਾਰ ਸਰਕਲ ਇੰਚਾਰਜ,ਸੁਰਜੀਤ ਕੁਮਾਰ ਸਰਕਲ ਇੰਚਾਰਜ,ਸਰਪੰਚ ਮਨਜੀਤ ਕੌਰ, ਸਰਪੰਚ ਰਜਿੰਦਰ ਸਿੰਘ ਪਿੱਲ੍ਹਾਂ, ਸਰਪੰਚ ਸੁਭਾਸ ਠਾਕੁਰ,ਸਰਪੰਚ ਅਭਿਸੇਕ ਨੰਦ,ਦੀਪਕ ਸਰਕਲ ਇੰਚਾਰਜ,ਸਰਪੰਚ ਮਨਜੀਤ ਕੌਰ ਅਤੇ ਹੋਰ ਪਾਰਟੀ ਕਾਰਜ ਕਰਤਾ ਹਾਜਰ ਸਨ।