ਗੜਸ਼ੰਕਰ 7 ਮਈ (ਬਿਊਰੋ) : ਨਬਾਲਿਗਾ ਨੂੰ ਵਿਆਹ ਕਰਾਉਣ ਦੀ ਨੀਅਤ ਨਾਲ ਵਰਗਲਾ ਕੇ ਕਿਧਰੇ ਲੈ ਜਾਣ ਤੇ ਗੜਸ਼ੰਕਰ ਪੁਲਿਸ ਨੇ ਇੱਕ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿਤੇ ਬਿਆਨ ਵਿਚ ਨਬਾਲਿਗਾ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਜਿਸਦੀ ਉਮਰ ਕਰੀਬ 17 ਸਾਲ ਬਣਦੀ ਹੈ ਜਿਸਨੂੰ ਅਸੀਂ ਮੈਡੀਕਲ ਕੋਰਸ ਵਾਸਤੇ ਇੱਕ ਡਾਕਟਰ ਜਿਸ ਨੇ ਅੱਡਾ ਕਾਲੇਵਾਲ ਵਿਖੇ ਕਲੀਨੀਕ ਖੋਲਿਆ ਹੋਇਆ ਹੈ ਪਾਸ ਕੋਰਸ ਕਰਨ ਵਾਸਤੇ ਲਗਾਈ ਸੀ ਜੋ ਸਾਨੂੰ ਮਿਤੀ 5-5-2022 ਨੂੰ ਸਵੇਰੇ ਵਕਤ ਕਰੀਬ 9:15 ਏ ਐਮ ਡਾਕਟਰ ਨੇ ਫੋਨ ਤੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਕੋਈ ਨਾ ਮਾਲੂਮ ਸਰਦਾਰ ਲੜਕਾ ਆਪਣੀ ਐਕਟੀਵਾ ਤੇ ਬਿਠਾ ਤੇ ਕਿਧਰੇ ਲੈ ਗਿਆ ਹੈ ਜੋ ਮੁਦੇਈ ਨੂੰ ਹੁਣ ਪੂਰਾ ਯਕੀਨ ਹੈ ਕਿ ਉਸਦੀ ਲੜਕੀ ਨੂੰ ਦਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਹੈਬੋਵਾਲ ਥਾਣਾ ਗੜਸ਼ੰਕਰ ਵਿਆਹ ਕਰਾਉਣ ਦੀ ਨੀਅਤ ਨਾਲ ਵਰਗਲਾ ਕੇ ਕਿਧਰੇ ਲੈ ਗਿਆ ਹੈ।ਜਿਸ ਤੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ।








