Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਤਹਿਸੀਲ ਕੰਪਲੈਕਸ ‘ਚ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਲਗਾਏ ਪੌਦੇ

ਤਹਿਸੀਲ ਕੰਪਲੈਕਸ ‘ਚ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਲਗਾਏ ਪੌਦੇ

ਤਹਿਸੀਲ ਕੰਪਲੈਕਸ ‘ਚ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਲਗਾਏ ਪੌਦੇ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਅੱਜ ਸਥਾਨਕ ਕੋਰਟ ਕੰਪਲੈਕਸ ਬਲਾਚੌਰ ਵਿੱਚ ਸ. ਸੁਖਵਿੰਦਰ ਸਿੰਘ ਅਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਬਲਾਚੌਰ ਅਤੇ ਸੀਮਾ ਅਗਨੀਹੋਤਰੀ ਸਿਵਲ ਜੱਜ (ਜੁਨੀਅਰ ਡਵੀਜ਼ਨ ) ਬਲਾਚੌਰ ਵਲੋਂ ਵਾਤਾਵਾਰਣ ਨੂੰ ਸੁੱ਼ਧ ਬਣਾਏ ਜਾਣ ਲਈ ਪੌਦੇ ਲਗਾਏ ਗਏ । ਇਸ ਮੌਕੇ ਅਡੀਸ਼ਨਲ ਸਿਵਲ ਜੱਜ (ਸੀ.ਡਵੀਜ਼ਨ) ਬਲਾਚੌਰ ਨੇ ਦੱਸਿਆ ਕਿ ਖਰਾਬ ਰਹੇ ਵਾਤਾਵਰਣ ਨੂੰ ਬਚਾਏ ਜਾਣ ਲਈ ਅਤੇ ਜਮੀਨ ਹੇਠਲਾ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਸਾਨੂੰ ਜਿੱਥੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ ਹੈ ਉਥੇ ਹੀ ਸੰਜ਼ਮ ਨਾਲ ਪਾਣੀ ਵੀ ਵਰਤੋਂ ਕਰਨ ਦੀ ਵੀ ਵਿਸ਼ੇਸ ਲੋੜ ਹੈ।ਉਹਨਾਂ ਆਖਿਆ ਕਿ ਰੁੱਖਾ ਤੋਂ ਮਿਲੇ ਹਰਿਆਲੀ , ਜੀਵਨ ਨੂੰ ਮਿਲੇ ਖੁਸ਼ਹਾਲੀ ਵਾਲੀ ਕਹਾਵਤ ਉਸ ਸਮੇਂ ਹੀ ਸਚ ਹੋ ਸਕਦੀ ਹੈ ਜਦੋਂ ਵਾਤਾਵਰਣ ਨੂੰ ਸੁੱਂਧ ਰੱਖਣ ਵਿੱਚ ਅਸੀਂ ਸੱਭ ਆਪਣਾ ਰਲ ਮਿਲ ਕੇ ਇਸ ਨੂੰ ਅਨੁਕੂਲ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਅੱਗੇ ਹੋ ਕੇ ਚੱਲਿਏ । ਉਹਨਾਂ ਕਿਹਾ ਕਿ ਅੱਜ ਹਰ ਇੱਕ ਵਿਅਕਤੀ ਨੂੰ ਚੌਗਿਰਦੇ ਦੀ ਹਿਫਾਜ਼ਤ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ । ਆਪਣੇ ਇਰਧ ਗਿਰਧ ਯੋਗ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਅਤੇ ਉਹਨਾਂ ਦੀ ਦੇਖ ਭਾਲ ਕਰਨੀ ਚਾਹੀਦੀ ਹੈ । ਉਹਨਾਂ ਆਖਿਆ ਕਿ ਦਰੱਖਤ ਸਾਨੂੰ ਮੁਫਤ ਵਿੱਚ ਜਿੱਥੇ ਸਾਹ ਲੈਣ ਲਈ ਆਕਸ਼ੀਜਨ ਦਿੰਦੇ ਹਨ ਅਤੇ ਸਾਡੇ ਜੀਵਨ ਲਈ ਲਾਹੇਵੰਦ ਹਨ । ਦਰੱਖਤਾ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ । ਵਾਤਾਵਰਣ ਨੂੰ ਸੁੱਧ ਰੱਖਣ ਅਤੇ ਮੌਸਮ ਵਿੱਚ ਗਰਮੀ ਅਤੇ ਹੂੰਮਸ ਦੀ ਆਈ ਵੱਡੀ ਤਬਦੀਲੀ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ । ਇਸ ਮੌਕੇ ਉਹਨਾ ਨਾਲ ਹਾਜ਼ਰ ਮੈਡਮ ਸੀਮਾ ਅਗਨੀਹੋਤਰੀ ਸਿਵਲ ਜੱਜ (ਜੂਨੀਅਰ ਡਵੀਜ਼ਨ) ਬਲਾਚੌਰ ਅਤੇ ਸਮੇਤ ਦਫਤਰੀ ਅਮਲੇ ਵਲੋਂ ਕੋਰਟ ਕੰਪਲੈਕਸ ਬਲਾਚੌਰ ਦੇ ਵੱਖ ਵੱਖ ਸਥਾਨਾ ਉਪਰ ਪੌਦੇ ਲਗਾ ਕੇ ਉਹਨਾ ਦਾ ਪਾਲਣ ਪੌਸਣ ਕਰਨ ਦਾ ਅਹਿਦ ਲਿਆ । ਇਸ ਮੌਕੇ ਗੁਰਦਰਸ਼ਨ ਸਿੰਘ (ਨਾਜਰ ) , ਏਐਸਆਈ ਪ੍ਰੇਮ , ਏਐਸਆਈ ਸ਼ਸੀ ਪਾਲ ਸਿੰਘ, ਏਐਸਆਈ ਸੁਭਾਸ਼ ਚੰਦਰ ਨਾਇਬ ਕੋਰਟ, ਬਾਰ ਐਸੋਸ਼ੀਏਸ਼ਨ ਬਲਾਚੌਰ ਦੇ ਪ੍ਰਧਾਨ ਨਵੀਨ ਕੁਮਾਰ ਭਾਟੀਆ, ਅਰੁਣਜੀਤ ਸਿੰਘ ਢਿੱਲੋ ਵਾਇਸ ਪ੍ਰਧਾਨ, ਜਤਿੰਦਰ ਅਗਨੀਹੋਤਰੀ ਜਨਰਲ ਸੈਕਟਰੀ, ਐਡਵੋਕੇਟ ਹਰਜਿੰਦਰ ਸਿੰਘ ਸੈਣੀ , ਚੌ.ਚਰਨ ਦਾਸ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।

ਫੋਟੋ : ਕੋਰਟ ਕੰਪਲੈਕਸ ਬਲਾਚੌਰ ਦੇ ਵੱਖ ਵੱਖ ਸਥਾਨਾ ਉਪਰ ਪੌਦੇ ਲਗਾਉਣ ਮੌਕੇ ਸ. ਸੁਖਵਿੰਦਰ ਸਿੰਘ ਅਡੀਸ਼ਨਲ ਸਿਵਲ ਜੱਜ (ਸੀ.ਡਵੀ.) ਬਲਾਚੌਰ , ਮੈਡਮ ਸੀਮਾ ਅਗਨੀਹੋਤਰੀ ਸਿਵਲ ਜੱਜ (ਜੂਨੀਅਰ ਡਵੀਜ਼ਨ) ਬਲਾਚੌਰ, ਬਾਰ ਐਸੋ:ਦੇ ਪ੍ਰਧਾਨ ਕੁਮਾਰ ਭਾਟੀਆ ਅਤੇ ਹੋਰ ਪ੍ਰਮੁੱਖ ਸਖਸ਼ੀਅਤਾ ।