- ਗੜ੍ਹਦੀਵਾਲਾ 18 ਸਤੰਬਰ (ਚੌਧਰੀ)
: ਪੀਡੀਐਸ ਮੁਲਾਜ਼ਮਾਂ ਵੱਲੋਂ ਆਟਾ ਦਾਲ ਸਕੀਮ ਤਹਿਤ ਬੈਰੀਫਿਕੇਸ਼ਨ ਡਿਊਟੀ ਨਾ ਕਰਨ ਤੇ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਵੀਡੀਓ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਪੀਐਸਡੀ ਕੋਲ ਪਹਿਲਾਂ ਹੀ ਗ੍ਰਾਮ ਪੰਚਾਇਤ ਤੇ ਵਿਕਾਸ ਕਾਰਜਾਂ ਤੇ ਰੋਜ਼ਾਨਾ ਪ੍ਰਸ਼ਾਸਨ ਕੰਮਾਂ ਦਾ ਕਾਫੀ ਬੋਝ ਹੋਣ ਕਰਕੇ ਲੋੜੀਂਦੀਆਂ ਸਹੂਲਤਾਂ ਦੀ ਘਾਟ ਕਾਰਨ ਪੀਡੀਐਸ ਆਟਾ ਦਾਲ ਸਕੀਮ ਤਹਿਤ ਨੋਟੀਫਿਕੇਟ ਵੈਰੀਫਿਕੇਸ਼ਨ ਡਿਊਟੀ ਕਰਨ ਵਿੱਚ ਅਸਮਰਥ ਹਨ। ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਔਖਾ ਹੈ ਇਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਪਿਛਲੇ ਚਾਰ ਮਹੀਨਿਆਂ ਦੀ ਤਨਖਾਹ ਸਰਕਾਰ ਤੁਰੰਤ ਜਾਰੀ ਕਰੇ ਤਾਂ ਕਿ ਅਸੀਂ ਘਰ ਦਾ ਗੁਜ਼ਾਰਾ ਸਹੀ ਕਰ ਸਕੀਏ। ਅੱਜ ਦੇ ਧਰਨੇ ਵਿੱਚ ਕੁਲਵੰਤ ਸਿੰਘ ਗੁਲਸ਼ਲ ਕੁਮਾਰ, ਚੰਦਰਸ਼ੇਖਰ, ਉਦੇ ਸ਼ਰਮਾ ਮਲਕੀਤ ਸਿੰਘ ਆਦ ਹਾਜ਼ਰ ਸਨ।







