Prime Punjab Times

Latest news
500 ਡਰੋਨਾਂ ਨੇ ਦਸੂਹਾ ਦੇ ਅਸਮਾਨ ਨੂੰ ਕੀਤਾ ਰੌਸ਼ਨ, ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਫਲਸਫ਼ੇ ਨੂੰ ਕੀਤਾ ਪੇਸ਼ *23 ਸਾਲਾ ਨੌਜਵਾਨ ਈਸ਼ਾਨ ਮਿਨਹਾਸ ਭਾਰਤੀ ਫੌਜ ’ਚ ਬਣੇ ਲੈਫਟੀਨੈਂਟ* ਖ਼ਾਲਸਾ ਕਾਲਜ ਵਿਖੇ ਅੰਤਰ-ਰਾਸ਼ਟਰੀ ਸਾਖ਼ਰਤਾ ਦਿਵਸ ਮਨਾਇਆ ਪੰਜਾਬ ਸਰਕਾਰ ਨੇ ਐਸ.ਜੀ.ਜੀ.ਐਸ. ਖਾਲਸਾ ਕਾਲਜ, ਮਾਹਿਲਪੁਰ ਵਿਖੇ ਕਰਵਾਇਆ ਸ਼ਾਨਦਾਰ ਡਰੋਨ ਸ਼ੋਅ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦੇ ਨਮਿੱਤ  ਸਰਧਾਂਜਲੀ ਸਮਾਰੋਹ ਦੌਰਾਨ ਰਾਜਨੀਤਕ ਧਾਰਮਿਕ ਤੇ ਸਮਾਜਿਕ ਜਥੇਬੰਦ... ਸੰਤ ਨਿਰੰਕਾਰੀ ਸਤਿਸੰਗ ਭਵਨ ਟੇਰਕਿਆਣਾ ਵਿਖੇ ਮੈਗਾ ਖੂਨਦਾਨ ਕੈਂਪ 'ਚ ਸ਼ਰਧਾਲੂਆਂ ਨੇ 245 ਯੂਨਿਟ ਖੂਨਦਾਨ ਕੀਤਾ ਚੋਰਾਂ ਨੇ ਦੋ ਸਰਕਾਰੀ ਸਕੂਲਾਂ ਨੂੰ ਬਣਾਇਆ ਨਿਸ਼ਾਨਾ, 2ਗੈਸ ਸਿਲੰਡਰ ਤੇ ਕਰਿਆਨੇ ਦਾ ਸਮਾਨ ਲੈ ਉੱਡੇ ਰਾਮਲੀਲਾ ਦੇ ਸ਼ੁਭ ਆਰੰਭ ਲਈ ਝੰਡਾ ਪੂਜਨ, ਕਲਾਕਾਰਾਂ ਨੇ ਲਿਆ ਸ੍ਰੀ ਰਾਮ ਦੀ ਪਾਵਨ ਲੀਲਾ ਦਾ ਸੰਕਲਪ ਗੜ੍ਹਦੀਵਾਲਾ ਵਿਖੇ 12 ਤੋਂ 20 ਸਤੰਬਰ ਤੱਕ "ਸ੍ਰੀ ਕ੍ਰਿਸ਼ਨ ਰਾਸਲੀਲਾ" ਪ੍ਰੋਗਰਾਮ ਆਯੋਜਿਤ ਕੌਮੀ ਲੋਕ ਅਦਾਲਤ ਵਿੱਚ 29,451 ਮਾਮਲਿਆਂ ਦਾ ਨਿਪਟਾਰਾ, 11.96 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ ਪਾਸ
ADVERTISEMENT
You are currently viewing *23 ਸਾਲਾ ਨੌਜਵਾਨ ਈਸ਼ਾਨ ਮਿਨਹਾਸ ਭਾਰਤੀ ਫੌਜ ’ਚ ਬਣੇ ਲੈਫਟੀਨੈਂਟ*

*23 ਸਾਲਾ ਨੌਜਵਾਨ ਈਸ਼ਾਨ ਮਿਨਹਾਸ ਭਾਰਤੀ ਫੌਜ ’ਚ ਬਣੇ ਲੈਫਟੀਨੈਂਟ*

ਗੜ੍ਹਦੀਵਾਲਾ 14 ਸਤੰਬਰ (ਚੌਧਰੀ )

: ਕੰਢੀ ਖੇਤਰ ਦੇ ਪਿੰਡ ਚੱਕਲਾਦਿਆ ਦੇ ਵਸਨੀਕ 23 ਸਾਲਾ ਈਸ਼ਾਨ ਮਿਨਹਾਸ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਪਿੰਡ ਦਾ ਹੀ ਨਹੀਂ, ਸਗੋਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਵੀ ਮਾਣ ਵਧਾਇਆ ਹੈ। ਲੈਫਟੀਨੈਂਟ ਬਣਨ ਉਪਰੰਤ ਜਦੋਂ ਈਸ਼ਾਨ ਮਿਨਹਾਸ ਆਪਣੀ ਚੌਥੀ ਪੀੜ੍ਹੀ ਦੀ ਫੌਜੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਪਿੰਡ ਚੱਕਲਾਦਿਆ ਪਹੁੰਚੇ ਤਾਂ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਸੈਂਕੜਿਆਂ ਲੋਕਾਂ ਨੇ ਆਪਣੇ ਪਿੰਡ ਦੇ ਪੁੱਤਰ ਦਾ ਨਿੱਘਾ ਸਵਾਗਤ ਕੀਤਾ।

ਇਸ ਖੁਸ਼ੀ ਦੇ ਪਲ ਵਿੱਚ ਈਸ਼ਾਨ ਦੇ ਦਾਦਾ ਸੇਵਾਮੁਕਤ ਆਨਰੇਰੀ ਕੈਪਟਨ ਪ੍ਰੀਤਮ ਸਿੰਘ ਮਿਨਹਾਸ ਆਪਣੇ ਪੁਸ਼ਤੈਨੀ ਘਰ ਦੀ ਦਹਿਲੀਜ਼ ’ਤੇ ਸ਼ਾਨ ਨਾਲ ਖੜ੍ਹੇ ਸਨ। ਉਨ੍ਹਾਂ ਆਪਣੇ ਪੋਤੇ ’ਤੇ ਫ਼ਖਰ ਮਹਿਸੂਸ ਕਰਦਿਆਂ ਸਲੂਟ ਕਰਕੇ ਉਸ ਦਾ ਸਵਾਗਤ ਕੀਤਾ। ਈਸ਼ਾਨ ਦੇ ਪਿਤਾ ਕਰਨਲ ਸੰਜੀਵ ਮਿਨਹਾਸ, ਮਾਤਾ ਅਮਿਤਾ ਮਿਨਹਾਸ ਅਤੇ ਭੈਣ ਵੀ ਇਸ ਮੌਕੇ ਬੇਹੱਦ ਖੁਸ਼ ਨਜ਼ਰ ਆਏ ਅਤੇ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਸਕੇ। ਇਸ ਮੌਕੇ ਰਾਜਿੰਦਰ ਸਿੰਘ ਠਾਕੁਰ, ਕਮਲੇਸ਼ ਠਾਕੁਰ, ਸਰਿਤਾ ਰਾਣਾ, ਕੰਚਨ ਕਟੋਰ, ਅਸ਼ਵਨੀ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ।