ਗੜ੍ਹਦੀਵਾਲਾ, 3 ਸਤੰਬਰ (ਚੌਧਰੀ )
: ਹਰੀ ਪੱਗੜੀ ਵਾਲੇ ਨਾਮ ਤੋਂ ਜਾਣੇ ਜਾਂਦੇ ਪੁਰਾਤਨ ਸਮੇਂ ਦੇ ਵੈਦ ਕ੍ਰਿਸ਼ਨ ਮਿੱਤਰ (93) ਵਾਸੀ ਪਿੰਡ ਕਾਲਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਾਲਰਾ ਵਿਖੇ ਵਿਧੀਪੂਰਵਕ ਰਸਮਾਂ ਅਨੁਸਾਰ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਬਲਦੇਵ ਸ਼ਰਮਾ ਅਤੇ ਡਾ ਸੁਖਦੇਵ ਸ਼ਰਮਾ ਵਲੋਂ ਦਿੱਤੀ ਗਈ । ਇਸ ਮੌਕੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ,ਪ੍ਰਦੇਸ਼ ਕਾਂਗਰਸ ਮੈਬਰ ਜੋਗਿੰਦਰ ਸਿੰਘ ਗਿਲਜੀਆਂ, ਨੰਬਰਦਾਰ ਰਛਪਾਲ ਸਿੰਘ, ਬੀਜੇਪੀ ਆਗੂ ਡਾਕਟਰ ਕਾਂਤ ਪ੍ਰਾਸਰ,ਡਾਕਟਰ ਸੰਜੀਵ ਕੁਮਾਰ ਸ਼ਰਮਾ, ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਮਿੰਟੂ, ਬਾਬਾ ਦੀਪ ਸਿੰਘ ਸੇਵਾਦਲ ਸੁਸਾਇਟੀ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟਾਂ ਸਮੇਤ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਮਿ੍ਤਕ ਵੈਦ ਕਿ੍ਸ਼ਨ ਮਿੱਤਰ ਨੂੰ ਸਰਧਾ ਦੇ ਫੁੱਲ ਭੇਂਟ ਕਰਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਿਵਾਰਿਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਯਾਦ ਨੂੰ ਨਮਿੱਤ ਅੰਤਿਮ ਅਰਦਾਸ ਤੇ ਪਗੜੀ ਦੀ ਰਸਮ 12 ਸਤੰਬਰ ਨੂੰ ਪਿੰਡ ਕਾਲਰਾ ਵਿਖੇ ਹੋਵੇਗੀ। ਉਨ੍ਹਾਂ ਬਾਰੇ ਦੱਸ ਦਈਏ ਕਿ ਸ਼ਾਇਦ ਹੀ ਕੋਈ ਵਿਰਲਾ ਪੰਜਾਬ ਵਿੱਚ ਇੰਨਾ ਬਜੁਰਗ ਤੇ ਮਾਹਰ ਵੈਦ ਹੋਵੇਗਾ। ਵੈਦ ਕ੍ਰਿਸ਼ਨ ਮਿੱਤਰ ਆਯੁਰਵੈਦਿਕ ਦਵਾਈਆਂ ਦੇ ਮਾਹਰ ਵੈਦ ਸਨ ਉਹ ਪੁਰਾਣੇ ਸਮੇਂ ਤੋਂ ਗੜ੍ਹਦੀਵਾਲਾ ਬਜਾਰ ਵਿੱਚ ਆਯੁਰਵੈਦਿਕ ਜੜੀਆਂ ਬੂਟੀਆਂ ਦੀਆਂ ਆਪਣੇ ਹੱਥੀ ਤਿਆਰ ਕੀਤੀਆਂ ਦਵਾਈਆਂ ਨਾਲ ਇਲਾਜ ਕਰਦੇ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।
ਕੈਪਸ਼ਨ-ਵੈਦ ਕਿ੍ਸ਼ਨ ਮਿੱਤਰ ਦੇ ਅੰਤਿਮ ਸੰਸਕਾਰ ਮੌਕੇ ਅਗਨੀ ਭੇਟ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਰਾਜਨੀਤਕ ਪਾਰਟੀਆਂ ਦੇ ਆਗੂ।







