ਦਸੂਹਾ 3 ਸਤੰਬਰ (ਚੌਧਰੀ)
: ਅੱਜ ਕਿਸਾਨ ਮਜਦੂਰ ਹਿੱਤਕਾਰੀ ਸਭਾ ਪੰਜਾਬ ਦੀ ਮੀਟਿੰਗ ਮੁਕੇਰੀਆ ਵਿਖੇ ਸੂਬਾ ਜਰਨਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਸੂਬਾ ਸਲਾਹਕਾਰ ਅਤੇ ਦਲ ਪੰਥ ਮਿਸਲ ਸ੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਗੁਰਦੇਵ ਸਿੰਘ ਦਸੂਹਾ ਵਾਲਿਆਂ ਦੀ ਅਗਵਾਈ ਹੇਠ ਹੋਈ ਪ੍ਰੈਸ ਨੂੰ ਜਾਣਕਾਰੀ ਦਿਦੇ ਹੋਏ ਆਗੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਵਿੱਚ ਪਿਛਲੇ 18-20 ਸਾਲ ਤੋ ਕੰਮ ਕਰ ਰਹੇ 3500 ਦੇ ਕਰੀਬ ਦਫਤਰੀ ਅਤੇ ਫੀਲਡ ਇੰਨਲਿਸਟਮੈਟ ਕਾਮਿਆ ਨੂੰ ਪੰਜਾਬ ਸਰਕਾਰ ਵਲੋ ਪੱਕਾ ਨਹੀ ਕੀਤਾ ਜਾ ਰਿਹਾ ਸਰਕਾਰ ਵਲੋ ਇਹਨਾ ਕਾਮਿਆ ਪਾਸੋ ਬਹੁਤ ਹੀ ਘੱਟ ਉਜਰਤਾ ਤੇ ਫੀਲਡ ਅਤੇ ਦਫਤਰੀ ਦੀਆ 5-5 ਪੋਸਟਾ ਤੇ ਕੰਮ ਲਿਆ ਜਾ ਰਿਹਾ ਹੈ ਅਤੇ ਸਰਕਾਰ ਵਲੋ ਬਹੁਤ ਘੱਟ ਉਜਰਤਾ ਇਹਨਾ ਕਾਮਿਆ ਨੂੰ ਦਿਤੀਆ ਜਾ ਰਹੀਆ ਹਨ ਜਿਹਨਾ ਨਾਲ ਇਹਨਾ ਕਾਮਿਆ ਦਾ ਆਰਥਿਕ ਸੋਸਣ ਕਰਕੇ ਸਰਕਾਰ ਵਲੋ ਮਨੂੱਖੀ ਅਧਿਕਾਰਾ ਦਾ ਘਾਣ ਕੀਤਾ ਜਾ ਰਿਹਾ ਹੈ | ਆਗੂਆ ਨੇ ਦੱਸਿਆ ਕਿ ਇਹ ਕਾਮਿਆ ਨੇ ਕਰੋਨਾ ਵਰਗੇ ਭਿਆਨਕ ਸਮੇ ਵੀ ਆਪਨੀ ਜਾਨ ਦੀ ਪਰਵਾਹ ਕੀਤੇ ਬਿਨਾ ਲੋਕਾ ਦੇ ਘਰਾ ਤੱਕ ਨਿਰਵਿਘਨ ਪਾਣੀ ਦੀ ਸਪਲਾਈ ਪਹੁੰਚਾਈ ਸੀ ਕਿਸਾਨ ਮਜਦੂਰ ਹਿਤਕਾਰੀ ਸਭਾ ਪੰਜਾਬ ਦੇ ਸੂਬਾ ਸਲਾਹਕਾਰ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਨੇ ਦੱਸਿਆ ਕਿ ਸਰਕਾਰ ਵਲੋ ਜੋ ਕੱਚੇ ਮੁਲਾਜਮਾ ਨੂੰ ਪੱਕਾ ਕਰ ਵਾਸਤੇ ਐਕਟ ਪਾਸ ਕੀਤਾ ਗਿਆ ਹੈ ਇਸ ਐਕਟ ਵਿਚ ਸਮੂਚੇ ਪੰਜਾਬ ਦੇ ਇਹਨਾ 3500 ਦੇ ਕਰੀਬ ਇਨਲਿਸਟਮੈਟ ਅਤੇ ਆਉਟਸੋਰਸ ਜਲ ਸਪਲਾਈ ਦਫਤਰੀ ਅਤੇ ਫੀਲਡ ਕਾਮਿਆ ਨੂੰ ਸਾਮਲ ਕੀਤਾ ਜਾਵੇ ਅਤੇ ਵਿਭਾਗ ਵਿਚ ਲਿਆ ਕੇ ਪੱਕਾ ਕੀਤਾ ਜਾਵੇ, ਕਿਸਾਨ ਮਜਦੂਰ ਹਿੱਤਕਾਰੀ ਸਭਾ ਪੰਜਾਬ ਦੇ ਸੂਬਾ ਜਰਨਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸਨ ਵਰਕਰ ਯੂਨੀਅਨ ਪੰਜਾਬ ਰਜਿ ਨੰ- 26 ਵਲੋ ਸੂਬਾ ਪ੍ਰਧਾਨ ਦਰਸਵੀਰ ਸਿੰਘ ਰਾਣਾ ਦੀ ਅਗਵਾਈ ਹੇਠ ਜਲ ਸਪਲਾਈ ਵਰਕਰਾਂ ਦੀਆ ਦੀ ਹੱਕੀ ਅਤੇ ਜਾਇਜ ਮੰਗਾ ਲਈ 5 ਸਤੰਬਰ ਨੂੰ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੂੰਡੀਆ ਦੇ ਹਲਕਾ ਸਾਹਨੇਵਾਲ ਵਿਖੇ ਜੋ ਸੂਬਾ ਪੱਧਰੀ ਧਰਨਾ ਲਗਾਇਆ ਜਾ ਰਿਹਾ ਹੈ ਕਿਸਾਨ ਮਜਦੂਰ ਹਿੱਤਕਾਰੀ ਸਭਾ ਪੰਜਾਬ ਡੱਟ ਕੇ ਸਮਰਥਨ ਕਰਦੀ ਹੈ ਅਤੇ 5 ਸਤੰਬਰ ਨੂੰ ਕਿਸਾਨ ਮਜ਼ਦੂਰਾਂ ਦਾ ਵੱਡਾ ਕਾਫਲਾ ਲੈ ਕੇ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਇਸ ਮੋਕੇ ਸੂਬਾ ਜੁਆਇੰਟ ਸਕੱਤਰ ਰਣਦੀਪ ਸਿੰਘ ਧਨੋਆ,ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਕੁਲਵਿੰਦਰ ਸਿੰਘ ਮੰਝਪੁਰ , ਜੋਨ ਪ੍ਰਧਾਨ ਮਾਸਟਰ ਰਵਿੰਦਰ ਸਿੰਘ ਕੁੱਲੀਆਂ, ਜੋਨ ਪ੍ਰਧਾਨ ਨਰਿੰਦਰ ਸਿੰਘ ਨਾਹਰਪੁਰ, ਜੋਨ ਪ੍ਰਧਾਨ ਜਸਪਾਲ ਸਿੰਘ, ਆਦਿ ਕਿਸਾਨ ਆਗੂ ਹਾਜਰ ਸਨ







