ਗੜ੍ਹਦੀਵਾਲਾ 23 ਦਸੰਬਰ (ਚੌਧਰੀ) : ਪੈਰਾ ਮੈਡੀਕਲ ਯੂਨੀਅਨ, ਨਰਸਿੰਗ ਸਟਾਫ ਯੂਨੀਅਨ, ਐਨ ਐਚ ਐਮ ਯੂਨੀਅਨ,ਫਾਰਮੇਸੀ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਭੂੰਗਾ ਹਸਪਤਾਲ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਲਿਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਬਲਾਕ ਪ੍ਰਧਾਨ ਕਰਮਜੀਤ ਸਿੰਘ,ਬਹਾਦਰ ਸਿੰਘ ਸਕੱਤਰ,ਮਨਦੀਪ ਕੌਰ ਪ੍ਰਧਾਨ ਐੱਨ ਐੱਚ ਐੱਮ ‘ਅਨੀਤਾ ਮੋਹਨ ਨੇ ਸਾਂਝੇ ਤੌਰ ‘ਤੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਮੁਲਾਜ਼ਮਾਂ ਦੇ ਭੱਤੇ ਬੰਦ ਕੀਤੇ ਹਨ ਅਤੇ ਨਾ ਹੀ ਕੋਈ ਪੇਅ ਸਕੇਲ ਦਿੱਤਾ ਗਿਆ ਹੈ, ਜਿਸਦੇ ਚਲਦਿਆਂ ਸਰਕਾਰ ਪ੍ਰਤੀ ਮੁਲਾਜ਼ਮਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁਲਾਜ਼ਮ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਦੌਰਾਨ ਆਪਣੀਆਂ ਜਾਨਾਂ ਤੇ ਖੇਲ ਕੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀ ਹੌਂਸਲਾ ਅਫ਼ਜਾਈ ਕਰਨ ਅਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਬਜਾਏ ਤਨਖ਼ਾਹਾਂ ਉੱਤੇ ਕੱਟ ਲਗਾ ਕੇ ਆਰਥਿਕ ਅਤੇ ਮਾਨਸਿਕ ਤੌਰ ਤੇ ਹੋਰ ਪੇ੍ਸ਼ਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ,ਕੱਟੇ ਹੋਏ ਭੱਤੇ ਦਿੱਤੇ ਜਾਣ ਤੇ ਪੇਅ ਸਕੇਲ਼ ਵੀ ਜਲਦ ਦਿੱਤਾ ਜਾਵੇ ।ਇਸ ਮੌਕੇ ਉਮੇਸ਼ ਕੁਮਾਰ,ਹਰਪਿੰਦਰ ਸਿੰਘ, ਗੁਰਵਿੰਦਰ ਸਿੰਘ,ਅਮਿਤ ਕੁਮਾਰ,ਬਹਾਦਰ ਸਿੰਘ,ਕੁਲਦੀਪ ਕੌਰ,ਅਵਨੀਤ ਕੌਰ, ਜਗੀਰ ਕੌਰ ਸਮੇਤ ਹੋਰ ਸਾਥੀ ਵੀ ਹਾਜ਼ਰ ਸਨ।
ਪੈਰਾ ਮੈਡੀਕਲ ਯੂਨੀਅਨ,ਨਰਸਿੰਗ ਸਟਾਫ ਯੂਨੀਅਨ,ਐਨ ਐਚ ਐਮ ਯੂਨੀਅਨ, ਫਾਰਮੇਸੀ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਮੰਗਾਂ ਸਬੰਧੀ ਲਗਾਇਆ ਧਰਨਾ
- Post published:December 23, 2021