ਗੜ੍ਹਦੀਵਾਲਾ 3 ਅਗਸਤ (ਚੌਧਰੀ)
: ਸ.ਸ.ਸ.ਸ ਧੁੱਗਾ ਕਲਾਂ ਤੋ ਯੁੱਧਵੀਰ ਸਿੰਘ ਵੋਕੇਸ਼ਨਲ ਲੈਕਚਰਾਰ ਨੇ ਮਿਤੀ 31.07.2026 ਨੂੰ ਵਿਭਾਗ ਦੇ ਨਿਯਮਾਂ ਮੁਤਾਬਕ ਲਗਭਗ 40 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਸੇਵਾ ਮੁਕਤ ਕੀਤਾ ਗਿਆ l ਸ੍ਰੀ ਯੁੱਧਵੀਰ ਸਿੰਘ ਜੀ ਦਾ ਜਨਮ ਸਾਲ 1968 ਨੂੰ ਪਿੰਡ ਭਟਲਾ ਵਿਖੇ ਹੋਇਆ l ਆਪ ਜੀ ਦੇ ਪਿਤਾ ਜੀ ਸੁਖਦੇਵ ਸਿੰਘ ਡੋਗਰਾ ਇੱਕ ਅਧਿਆਪਕ ਸਨ ਤੇ ਮਾਤਾ ਸ਼੍ਰੀਮਤੀ ਬਿਮਲਾ ਦੇਵੀ ਹਾਊਸ ਵਾਈਫ ਸੀ l ਮੈਟ੍ਰਿਕ ਦੀ ਪੜ੍ਹਾਈ ਆਪ ਜੀ ਨੇ ਕੇ.ਕੇ .ਆਰ. ਸਕੂਲ ਗੜਦੀਵਾਲ ਤੋਂ ਕੀਤੀ l ਉਸ ਤੋਂ ਬਾਅਦ ਸੈਕਟੇਰੀਅਲ ਪ੍ਰੈਕਟਿਸ ਦਾ ਡਿਪਲੋਮਾ ਕੀਤਾl ਸਾਲ 1986 ਆਪ ਜੀ ਦੀ ਸਲੈਕਸ਼ਨ ਬਤੌਰ ਨੇਵੀ ਅਫਸਰ ਹੋਈ l ਲਗਭਗ 22 ਸਾਲ ਛੇ ਮਹੀਨੇ ਦੀ ਨੌਕਰੀ ਆਪ ਜੀ ਨੇ ਇੰਡੀਅਨ ਨੇਵੀ ਵਿੱਚ ਕੀਤੀ l ਇੰਡੀਅਨ ਨੇਵੀ ਦੀ ਨੌਕਰੀ ਦੌਰਾਨ ਆਪ ਜੀ ਨੇ ਬੀਏ ਤੇ ਬੀਐਡ ਦੀ ਡਿਗਰੀ ਕੇਰਲਾ ਤੋਂ ਕੀਤੀ l 2009 ਵਿਚ ਆਪ ਜੀ ਨੇ ਨੇਵੀ ਤੋਂ ਰਿਟਾਇਰਮੈਂਟ ਲਈ ਅਤੇ ਨਾਲ ਹੀ ਤਿੰਨ ਸਾਲ ਦੀ ਸੇਵਾ ਕੈਮਬਰੇਜ ਸੀਨੀਅਰ ਸੈਕੈਂਡਰੀ ਸਕੂਲ ਦਸੂਹਾ ਵਿਖੇ ਬਤੌਰ ਪੀਟੀ ਅਧਿਆਪਕ ਅਤੇ ਸਵਿਮਿੰਗ ਡਾਈਵਰ ਦੇ ਤੌਰ ਤੇ ਨੌਕਰੀ ਕੀਤੀ l 2011 ਵਿੱਚ ਆਪ ਜੀ ਨੇ ਸਰਕਾਰੀ ਨੌਕਰੀ ਬਤੌਰ ਵੋਕੇਸ਼ਨ ਲੈਕਚਰਾਰ ਸ ਸ ਸ ਸਕੂਲ ਕਮਾਈ ਦੇਵੀ ਵਿਖੇ ਜੋਇਨ ਕੀਤਾ l ਤਿੰਨ ਸਾਲ ਬਾਅਦ ਆਪ ਦੀ ਬਦਲੀ ਸ ਸ ਸ ਸਕੂਲ ਧੁੱਗਾ ਕਲਾਂ ਵਿਖੇ ਹੋਈ l ਇੱਥੇ ਆਪ ਜੀ ਨੇ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਉਚੇਰੀ ਸਿੱਖਿਆ ਐਮਏ ਹਿਸਟਰੀ ਦੀ ਡਿਗਰੀ ਹਾਸਲ ਕੀਤੀ l ਆਪ ਜੀ ਕੈਰੀਅਰ ਐਂਡ ਗਾਈਡੈਂਸ ਦੇ ਇਨਚਾਰਜ ਵੀ ਰਹੇ l ਲਗਭਗ 15 ਸਾਲ ਦੀ ਨੌਕਰੀ ਸ ਸ ਸ ਸਕੂਲ ਧੁੱਗਾ ਕਲਾਂ ਵਿਖੇ ਕਰਨ ਤੋਂ ਬਾਅਦ ਆਪ ਜੀ ਦੀ ਸੇਵਾ ਮੁਕਤੀ 31.07.2026 ਨੂੰ ਵਿਭਾਗ ਦੇ ਨਿਯਮਾਂ ਮੁਤਾਬਕ ਹੋਈ ਹੈ l ਸ਼੍ਰੀ ਯੁੱਧਵੀਰ ਸਿੰਘ ਜੀ ਨੇ 40 ਸਾਲ ਨੌਕਰੀ ਦੌਰਾਨ ਆਪਣਾ ਪਹਿਲਾ ਅਧਿਆਇ ਦੇਸ਼ ਦੇ ਨਾਮ, ਦੂਜਾ ਅਧਿਆਏ ਵਿਦਿਆਰਥੀਆਂ ਦੇ ਨਾਮ ਕੀਤਾ l ਪਰਮਾਤਮਾ ਉਹਨਾਂ ਦਾ ਆਉਣ ਵਾਲਾ ਸਮਾਂ ਪਰਿਵਾਰ ਦੇ ਨਾਲ ਵਧੀਆ ਤੇ ਖੁਸ਼ਹਾਲ ਰੱਖੇ l








