Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਚੋਰਾਂ ਨੇ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ

ਚੋਰਾਂ ਨੇ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ

ਦਸੂਹਾ 3 ਅਗਸਤ (ਚੌਧਰੀ) 

: ਅੱਜ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਵਿਖੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਆਪਰੇਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਜੋ ਕਿ ਦਰਜਾ ਚਾਰ ਦਫਤਰ ਵਿੱਚ ਕੰਮ ਕਰਦੀ ਹੈ ਰੋਜ਼ਾਨਾ ਦੀ ਤਰ੍ਹਾਂ ਦਫਤਰ ਆਈ ਤਾਂ ਦੇਖਿਆ ਦਫਤਰ ਅੰਦਰ ਪਿਆ ਸਮਾਨ ਕੰਪਿਉਟਰ ਆਦਿ ਖਿਲਰਿਆ ਪਿਆ ਸੀ ਇਸ ਵੱਲੋਂ ਸਾਨੂੰ ਫੋਨ ਰਾਹੀਂ ਦੱਸਿਆ ਗਿਆ ।ਜਦੋਂ ਸਟਾਫ ਮੈਬਰਾਂ ਨੇ ਦਫਤਰ ਪਹੁੰਚ ਕੇ ਦੇਖਿਆ ਤਾਂ ਦਫਤਰ ਦੇ ਬਾਹਰੋਂ ਆ ਰਹੀਆ ਤਾਰਾਂ ਨੂੰ ਚੋਰਾਂ ਵੱਲੋਂ ਖਿੱਚਿਆ ਗਿਆ ਤੇ ਚੋਰੀ ਕੀਤੀ ਗਈ। ਤਾਰਾਂ ਖਿੱਚਣ ਕਾਰਨ ਦਫਤਰ ਵਿਚਲਾ ਪਿਆ ਸਮਾਨ ਖਿਲਰ ਗਿਆ। ਉਨ੍ਹਾਂ ਦੱਸਿਆ ਇਸ ਸਬੰਧੀ ਤਹਿਸੀਲਦਾਰ ਦਸੂਹਾ ਨੂੰ ਸੂਚਿਤ ਕੀਤਾ ਗਿਆ ਅਤੇ ਅਰਜੀ ਰਾਹੀਂ ਥਾਣਾ ਦਸੂਹਾ ਵਿਖੇ ਇਤਲਾਹ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਰੀਬ 5 ਹਾਜ਼ਰ ਦਾ ਨੁਕਸਾਨ ਹੋਇਆ ਹੈ।ਉਨ੍ਹਾਂ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਵੀ ਫਰਦ ਕੇਂਦਰ ਦੇ ਰੱਖੇ ਜਨਰੇਟਰ ਦੀ ਬੈਟਰੀ ਚੋਰਾਂ ਵੱਲੋਂ ਚੋਰੀ ਕੀਤੀ ਗਈ ਸੀ। ਇਹ ਦੂਸਰੀ ਵਾਰ ਘਟਨਾ ਹੋਈ ਹੈ।ਜਦੋਂ ਇਸ ਸਬੰਧੀ ਏਐਸਆਈ ਰਾਕੇਸ਼ ਕੁਮਾਰ ਨਾਲ ਗੱਲ ਕੀਤੀ ਗਈ ਉਨ੍ਹਾਂ ਕਿਹਾ ਕੰਪਿਊਟਰ ਆਪਰੇਟਰ ਸਟਾਫ ਦੇ ਬਿਆਨਾਂ ਉੱਤੇ ਰਿਪੋਰਟ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇਸ ਮੌਕੇ ਸਟਾਫ ਮੈਬਰ ਸੁਰੇਸ਼ ਕੁਮਾਰ, ਸੁਖਜਿੰਦਰ ਪਾਲ, ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਹਾਜਰ ਸਨ।

ਫ਼ੋਟੋ ਕੈਪਸਨ – ਕੰਪਿਊਟਰ ਆਪਰੇਟਰ ਗੁਰਪ੍ਰੀਤ ਸਿੰਘ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ।